channel punjabi
Canada News North America

ਓਂਟਾਰੀਓ ਦੇ ਉੱਘੇ ਡਾਕਟਰ ਨੇ ਸੂਬੇ ‘ਚ ਕੋਵਿਡ-19 ਦੀ ਤੀਜੀ ਵੇਵ ਸ਼ੁਰੂ ਹੋਣ ਦੀ ਕੀਤੀ ਪੁਸ਼ਟੀ

ਟੋਰਾਂਟੋ : ਓਂਟਾਰੀਓ ਦੇ ਉੱਘੇ ਡਾਕਟਰ ਨੇ ਇਸ ਗੱਲ ਦੀ ਪੁ਼ਸ਼ਟੀ ਕੀਤੀ ਕਿ ਇਸ ਸਮੇਂ ਪ੍ਰੋਵਿੰਸ ਵਿੱਚ ਕੋਵਿਡ-19 ਮਹਾਂਮਾਰੀ ਦੀ ਤੀਜੀ ਵੇਵ ਸ਼ੁਰੂ ਹੋ ਚੁੱਕੀ ਹੈ। ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ· ਡੇਵਿਡ ਵਿਲੀਅਮਜ਼ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਪਿਛਲੇ ਕੁੱਝ ਹਫਤਿਆਂ ਤੋਂ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਦੀਆਂ ਰਿਪੋਰਟਾਂ ਮਿਲਣ ਲੱਗੀਆਂ। ਵਿਲੀਅਮਜ਼ ਨੇ ਆਖਿਆ ਕਿ ਅਸੀਂ ਤੀਜੀ ਵੇਵ ਵਿੱਚ ਜ਼ਰੂਰ ਹਾਂ ਪਰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਵੇਵ ਕਿਹੋ ਜਿਹੀ ਹੋਵੇਗੀ। ਓਂਟਾਰੀਓ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਵਾਧਾ ਹੋ ਰਿਹਾ ਹੈ। ਮੰਗਲਵਾਰ ਨੂੰ ਪ੍ਰੋਵਿੰਸ ਵੱਲੋਂ ਨਵੀਂ ਇਨਫੈਕਸ਼ਨ ਦੇ 1974 ਮਾਮਲੇ ਦਰਜ ਕੀਤੇ ਗਏ, ਬੁੱਧਵਾਰ ਨੂੰ 1508 ਤੇ ਵੀਰਵਾਰ ਨੂੰ 1553 ਮਾਮਲੇ ਦਰਜ ਕੀਤੇ ਗਏ।

ਪ੍ਰੋਵਿੰਸ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਸੱਤ ਦਿਨ ਦੀ ਔਸਤ ਹੁਣ 1427 ਤੱਕ ਪੁੱਜ ਗਈ ਹੈ। ਇੱਕ ਹਫਤੇ ਪਹਿਲਾਂ ਇਹ ਅੰਕੜਾ 1252 ਸੀ ਜਦਕਿ ਦੋ ਹਫਤੇ ਪਹਿਲਾਂ ਅੱਜ ਦੇ ਦਿਨ ਇਨ੍ਹਾਂ ਮਾਮਲਿਆਂ ਦੀ ਗਿਣਤੀ 1064 ਸੀ।ਓਂਟਾਰੀਓ ਹਾਸਪਿਟਲ ਐਸੋਸਿਏਸ਼ਨ (ਓਐਚਏ) ਨੇ ਤੀਜੀ ਵੇਵ ਬਾਰੇ ਸੱਭ ਤੋਂ ਪਹਿਲਾਂ ਐਲਾਨ ਸੋਮਵਾਰ ਨੂੰ ਕੀਤਾ ਸੀ। ਉਸ ਸਮੇਂ ਵਿਲੀਅਮਜ਼ ਨੇ ਆਖਿਆ ਸੀ ਕਿ ਪ੍ਰੋਵਿੰਸ ਵਿੱਚ ਅਜੇ ਤੀਜੀ ਵੇਵ ਦੀ ਸ਼ੁਰੂਆਤ ਦਾ ਮੁੱਢ ਹੀ ਬੱਝਿਆ ਹੈ। ਪਰ ਉਨ੍ਹਾਂ ਉਸ ਸਮੇਂ ਇਸ ਬਾਰੇ ਕੋਈ ਰਸਮੀ ਐਲਾਨ ਨਹੀਂ ਸੀ ਕੀਤਾ।

ਇੱਕ ਦਿਨ ਬਾਅਦ ਓਟਾਰੀਓ ਦੇ ਕੋਵਿਡ-19 ਸਾਇੰਸ ਐਡਵਾਈਜ਼ਰੀ ਟੇਬਲ, ਜੋ ਕਿ ਓਐਚਏ ਨਾਲ ਜੁੜਿਆ ਹੋਇਆ ਹੈ, ਨੇ ਵੀ ਇਹੋ ਆਖਿਆ ਸੀ ਕਿ ਪ੍ਰੋਵਿੰਸ ਦੇ ਕਈ ਹਿੱਸਿਆਂ ਵਿੱਚ ਕੋਵਿਡ-19 ਦੇ ਨਵੇਂ ਮਾਮਲੇ ਤੇਜੀ ਨਾਲ ਵੱਧ ਰਹੇ ਹਨ। ਇਸ ਤੋਂ ਬਾਅਦ ਪ੍ਰੀਮੀਅਰ ਡੱਗ ਫੋਰਡ ਨੇ ਵੀ ਸਥਾਨਕ ਵਾਸੀਆਂ ਨੂੰ ਸਾਵਧਾਨੀ ਤੋਂ ਕੰਮ ਲੈਣ ਦੀ ਸਲਾਹ ਦਿੱਤੀ ਸੀ। ਪਰ ਉਨ੍ਹਾਂ ਹੋਰ ਪਾਬੰਦੀਆਂ ਦਾ ਜਿ਼ਕਰ ਨਹੀਂ ਕੀਤਾ। ਕੋਵਿਡ-19 ਦੇ ਨਵੇਂ ਵੇਰੀਐਂਟਸ ਕਾਰਨ ਵੀ ਸੱਭ ਦੀ ਚਿੰਤਾ ਵਧੀ ਹੋਈ ਹੈ

Related News

ਟੋਰਾਂਟੋ ਪਬਲਿਕ ਹੈਲਥ ਨੇ ਕੋਵਿਡ 19 ਆਉਟਬ੍ਰੇਕ ਕਾਰਨ ਕਾਰਨ 3 ਸਕੂਲ ਕੀਤੇ ਬੰਦ

Rajneet Kaur

ਐੱਚ-1ਬੀ ਸਮੇਤ ਵਿਦੇਸ਼ੀ ਕਾਮਿਆਂ ਲਈ ਜਾਰੀ ਹੋਣ ਵਾਲੇ ਵੀਜ਼ਾ ’ਤੇ ਲਗਾਈ ਗਈ ਰੋਕ ਹੋਈ ਖ਼ਤਮ, ਲੱਖਾਂ ਭਾਰਤੀ ਆਈ.ਟੀ.ਪੇਸ਼ੇਵਰਾਂ ਨੂੰ ਫਾਇਦਾ ਹੋਣ ਦੀ ਆਸ

Rajneet Kaur

ਕੋਰੋਨਾ ਨੂੰ ਲੈ ਕੇ W.H.O. ਨੇ ਜਾਰੀ ਕੀਤੀ ਨਵੀਂ ਚਿਤਾਵਨੀ, ਅਨੇਕਾਂ ਦੇਸ਼ਾਂ ਦੀ ਵਧੀ ਚਿੰਤਾ

Vivek Sharma

Leave a Comment