channel punjabi
News

CORONA IN PUNJAB : ਪੰਜਾਬ ’ਚ ਵਧੀ ਸਖ਼ਤੀ : ਬਿਨਾਂ ਮਾਸਕ ਮਿਲੇ ਤਾਂ ਹੋਵੇਗਾ ਕੋਰੋਨਾ ਟੈਸਟ

ਚੰਡੀਗੜ੍ਹ : ਪੰਜਾਬ ਵਿਚ ਕੋਵਿਡ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕਾਂਗਰਸ 31 ਮਾਰਚ ਤੱਕ ਕੋਈ ਸਿਆਸੀ ਮੀਟਿੰਗ ਨਹੀਂ ਕਰੇਗੀ। ਇਸ ਦਾ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕੋਵਿਡ ਦੀ ਸਥਿਤੀ ਬਾਰੇ ਬੁਲਾਈ ਗਈ ਸਮੀਖਿਆ ਮੀਟਿੰਗ ਦੌਰਾਨ ਕੀਤਾ। ਕੈਪਟਨ ਨੇ ਹੋਰ ਰਾਜਨੀਤਿਕ ਪਾਰਟੀਆਂ ਅਤੇ ਉਨ੍ਹਾਂ ਦੇ ਨੇਤਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਮੀਟਿੰਗਾਂ ਵਿੱਚ 50 ਪ੍ਰਤੀਸ਼ਤ ਦੇ ਹਿਸਾਬ ਨਾਲ ਲੋਕਾਂ ਦੀ ਨਿਰਧਾਰਤ ਗਿਣਤੀ ਦਾ ਪਾਲਣਾ ਕਰਨ‌।

ਉਨ੍ਹਾਂ ਇਹ ਵੀ ਕਿਹਾ ਕਿ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਕੋਈ ਸਿਆਸੀ ਇਕੱਠ ਨਹੀਂ ਹੋਣਾ ਚਾਹੀਦਾ। ਕੈਪਟਨ ਨੇ ਸਖਤ ਕਦਮ ਚੁੱਕਣ ‘ਤੇ ਜ਼ੋਰ ਦਿੱਤਾ ਅਤੇ ਮਾਸਕ ਨਾ ਪਹਿਨਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ। ਕੈਪਟਨ ਨੇ ਪੁਲਿਸ ਅਤੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਮਾਸਕ ਬਗੈਰ ਘੁੰਮਣ ਵਾਲੇ ਲੋਕਾਂ ਦਾ ਆਰਟੀ-ਪੀਸੀਆਰ ਟੈਸਟ ਕਰਵਾਉਣ।

ਉਨ੍ਹਾਂ ਡੀਸੀ ਅੰਮ੍ਰਿਤਸਰ ਨੂੰ ਕਿਹਾ ਕਿ ਉਹ ਸ਼ਰਧਾਲੂਆਂ ਨੂੰ ਮੰਦਰਾਂ ਦੇ ਅੰਦਰ ਮਾਸਕ ਪਹਿਨਣ ਲਈ ਉਤਸ਼ਾਹਿਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦੁਰਗਿਆਨਾ ਮੰਦਰ ਦੇ ਪ੍ਰਬੰਧਨ ਨਾਲ ਗੱਲਬਾਤ ਕਰਨ। ਦੱਸ ਦਈਏ ਕਿ ਇਸ ਵਾਰ ਪੰਜਾਬ ਵਿੱਚ ਕੋਰੋਨਾ ਦੇ ਕੇਸ ਪਿੰਡਾਂ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ ਸਾਲ ਪਿੰਡਾਂ ਦੀ ਬਜਾਏ ਇਹ ਮਾਮਲੇ ਸ਼ਹਿਰਾਂ ਵਿੱਚ ਵਧੇਰੇ ਸਨ।

ਇਸ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਵਿਭਾਗਾਂ ਨੂੰ ਪਿੰਡਾਂ ਵਿਚ ਜਾਗਰੂਕਤਾ ਮੁਹਿੰਮਾਂ ਚਲਾਉਣ ਲਈ ਕਿਹਾ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸ਼ਹਿਰ ਅਤੇ ਦਿਹਾਤੀ ਖੇਤਰਾਂ ਵਿੱਚ ਹੁਣ ਕੋਰੋਨਾ ਦਾ ਲਗਭਗ ਬਰਾਬਰ ਦਾ ਦਰਜਾ ਹੈ। ਸਿੱਧੂ ਅਤੇ ਮੰਤਰੀ ਓ ਪੀ ਸੋਨੀ ਨੇ ਰਾਜਨੀਤਿਕ ਅਤੇ ਸਮਾਜਿਕ ਸਮਾਗਮਾਂ ‘ਤੇ ਰੋਕ ਲਗਾਉਣ ਦੀ ਮੰਗ ਕੀਤੀ।

Related News

U.K. ਵਿੱਚ ਚੱਲ ਰਹੇ ਕੋਰੋਨਾ ਸਟ੍ਰੈਨ ਦੀ ਪਛਾਣ ਕੈਨੇਡਾ ‘ਚ ਹਾਲੇ ਤੱਕ ਨਹੀਂ : ਡਾ. ਥੈਰੇਸਾ ਟਾਮ

Vivek Sharma

ਇਟਲੀ : ਨਗਰ ਨਿਗਮ ਚੋਣਾਂ ‘ਚ ਵੱਡੀ ਜਿੱਤ ਹਾਸਲ ਕਰਕੇ ਦਸਤਾਰਧਾਰੀ ਸਿੱਖ ਕਮਲਜੀਤ ਸਿੰਘ ਕਮਲ ਨੇ ਪੂਰੀ ਦੁਨੀਆ ‘ਚ ਪੰਜਾਬ ਅਤੇ ਸਿੱਖ ਭਾਈਚਾਰੇ ਦਾ ਵਧਾਇਆ ਮਾਣ

Rajneet Kaur

ਟੀਕੇ ਦੀਆਂ ਖੁਰਾਕਾਂ ‘ਚ ਦੇਰੀ ਦਰਮਿਆਨ ਟਰੂਡੋ ਦਾ ਦਾਅਵਾ : ‘ਸਾਡੀ ਯੋਜਨਾ ਸਹੀ ਕੰਮ ਕਰ ਰਹੀ ਹੈ’!

Vivek Sharma

Leave a Comment