channel punjabi
International News USA

NASA ਦੇ ਮਿਸ਼ਨ ਮੰਗਲ ਨੂੰ ਮਿਲੀ ਇਤਿਹਾਸਕ ਸਫ਼ਲਤਾ : INGENUITY ਹੈਲੀਕਾਪਟਰ ਨੇ ਭਰੀ ਪਹਿਲੀ ਉਡਾਨ, ਵਿਗਾਆਨੀਆਂ ‘ਚ ਭਰਿਆ ਨਵਾਂ ਜੋਸ਼

ਵਾਸ਼ਿੰਗਟਨ/ਨਵੀਂ ਦਿੱਲੀ : ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਮਿਸਨ ਮੰਗਲ ਨੇ ਅੱਜ ਉਸ ਸਮੇਂ ਨਵਾਂ ਇਤਿਹਾਸ ਸਿਰਜ ਦਿੱਤਾ ਜਦੋਂ ਮੰਗਲ ਗ੍ਰਹਿ ‘ਤੇ ਭੇਜੇ ਗਏ ਹੈਲੀਕਾਪਟਰ Ingenuity ਨੇ ਆਪਣੀ ਪਹਿਲੀ ਸਫ਼ਲ ਉਡਾਨ ਭਰੀ । ਨਾਸਾ ਨੇ ਆਪਣੇ ਇਸ ਪੂਰੇ ਈਵੈਂਟ ਨੂੰ ਲਾਈਵ ਪ੍ਰਸਾਰਿਤ ਕੀਤਾ। Ingenuity ਹੈਲੀਕਾਪਟਰ ਦੀ ਪਹਿਲੀ ਕਾਮਯਾਬ ਉਡਾਨ ਭਰਦਿਆਂ ਹੀ ਨਾਸਾ ਦੇ ਕੰਟਰੋਲ ਰੂਮ ਵਿੱਚ ਬੈਠੀ ਟੀਮ ਦੇ ਚਿਹਰੇ ਖੁਸ਼ੀ ਨਾਲ ਖਿੜ ਉੱਠੇ। ਸਭ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ।

ਨਾਸਾ ਵਲੋਂ ਹੈਲੀਕਾਪਟਰ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਜਾਰੀ ਕੀਤੀਆਂ ਤਸਵੀਰਾਂ ਵਿੱਚੋਂ ਇੱਕ ਤਸਵੀਰ Ingenuity ਦੀ ਨਾ ਹੋ ਕੇ ਮੰਗਲ ਦੀ ਸਤ੍ਹਾ ‘ਤੇ ਉਡਾਨ ਦੌਰਾਨ ਉਸਦੇ ਪਰਛਾਵੇਂ ਦੀ ਹੈ।

ਨਾਸਾ ਨੇ ਲਿਖਿਆ, “ਇਹ ਸੰਭਵ ਹੋਇਆ । ਅੱਜ ਸਾਡੇ ਮਾਰਸ ਹੈਲੀਕਾਪਟਰ ਨੇ ਇਹ ਸਿੱਧ ਕਰ ਦਿੱਤਾ ਕਿ ਕਿਸੇ ਹੋਰ ਗ੍ਰਹਿ ਦੀ ਸਤਹ ਤੋਂ ਸੰਚਾਲਿਤ, ਨਿਯੰਤਰਿਤ ਉਡਾਨ ਸੰਭਵ ਹੈ । ਇਸ ਮੌਕੇ ਨੂੰ ਹਕੀਕਤ ਵਿਚ ਸੰਭਵ ਬਣਾਉਣ ਲਈ ਥੋੜ੍ਹੀ ਜਿਹੀ ਸੂਝ, ਲਗਨ ਅਤੇ ਭਾਵਨਾ ਦੀ ਲੋੜ ਹੁੰਦੀ ਹੈ ।”

ਨਾਸਾ ਦੇ ਹੋਰ ਦੂਜੇ ਟਵਿੱਟਰ ਹੈਂਡਲ ਅਤੇ ਮੰਗਲ ਨਾਲ ਸਬੰਧਤ ਟਵਿੱਟਰ ਹੈਂਡਲ ਤੇ ਵੀ ਹੈਲੀਕਾਪਟਰ ਦੀ ਪਹਿਲੀ ਸਫ਼ਲ ਉਡਾਣ ਸਬੰਧੀ ਟਵੀਟ ਸਾਂਝੇ ਕੀਤੇ ਗਏ ਹਨ। ਨਾਸਾ ਨੇ ਆਪਣੇ ਇਕ ਹੋਰ ਟਵੀਟ ‘ਚ ਲਿਖਿਆ ਹੈ ਕਿ ਜੋ ਤੁਸੀਂ ਦੇਖ ਰਹੇ ਹੋ ਉਸ ‘ਤੇ ਵਿਸ਼ਵਾਸ ਨਹੀਂ ਕਰੋਗੇ।

ਨਾਸਾ ਦੇ ਮਿਸ਼ਨ ਮੰਗਲ ਨਾਲ ਭਾਰਤ ਕੁਨੈਕਸ਼ਨ ਵੀ ਹੈ। ਦਰਅਸਲ ਇਸ ਮਿਸ਼ਨ ਨਾਲ ਡਾ਼. ਸਵਾਤੀ ਮੋਹਨ ਜੁੜੀ ਹੋਈ ਹੈ। ਡਾ. ਸਵਾਤੀ ਮੋਹਨ ਇਕ ਭਾਰਤੀ-ਅਮਰੀਕੀ ਏਅਰਸਪੇਸ ਇੰਜੀਨੀਅਰ ਹੈ ਅਤੇ ਨਾਸਾ ਮੰਗਲ 2020 ਮਿਸ਼ਨ ‘ਤੇ ਗਾਈਡੈਂਸ ਐਂਡ ਕੰਟਰੋਲਸ ਆਪ੍ਰੇਸ਼ਨ ਲੀਡ ਹੈ।
ਡਾ਼. ਸਵਾਤੀ ਵਲੋਂ ਵੀ Ingenuity ਹੈਲੀਕਾਪਟਰ ਦੀ ਸਫ਼ਲ ਉਡਾਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਆਪਣੇ ਟਵੀਟ ਵਿੱਚ ਉਹਨਾਂ ਨਾਸਾ ਟੀਮ ਦੀ ਵੀਡੀਓ ਵੀ ਸ਼ੇਅਰ ਕੀਤੀ ।

ਨਾਸਾ ਦਾ ਕਹਿਣਾ ਸੀ ਕਿ ‘ਇੰਜੀਨਿਊਟੀ’ ਦਾ ਮੰਗਲ ਦੇ ਵਾਤਾਵਰਣ ‘ਚ ਉਡਾਨ ਧਰਤੀ ‘ਤੇ ਉਡਾਨ ਭਰਣ ਤੋਂ ਕਿਤੇ ਜ਼ਿਆਦਾ ਮੁਸ਼ਕਲ ਹੈ । ਅੱਜ ਦੀ ਸਫ਼ਲ ਉਡਾਨ ਨੇ ਭਵਿੱਖ ਦੀਆਂ ਯੋਜਨਾਵਾਂ ਲਈ ਆਧਾਰ ਤਿਆਰ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਨਾਸਾ ਦੇ ਮਿਸ਼ਨ ਮੰਗਲ ਲਈ ਪਰਸਵੀਅਰੈਂਸ ਰੋਵਰ (Perseverance Rover) ਨੇ 18 ਫਰਵਰੀ, 2021 ਨੂੰ ਮੰਗਲ ਗ੍ਰਹਿ ਤੇ ਪਹੁੰਚ ਕੀਤੀ ਸੀ। ਇਸ ਤੋਂ ਬਾਅਦ Ingenuity Helicopter ਦੀ ਪਹਿਲੀ ਉਡਾਨ ਲਈ ਨਾਸਾ ਨੂੰ ਦੋ ਮਹੀਨਿਆਂ ਦਾ ਇੰਤਜ਼ਾਰ ਕਰਨਾ ਪਿਆ।

ਦੱਸ ਦਈਏ ਕਿ ਇੰਜੀਨਿਊਟੀ ਹੈਲੀਕਾਪਟਰ ਮਹਿਜ ਦੋ ਕਿਲੋਗ੍ਰਾਮ ਵਜਨੀ ਹੈ, ਪਰ ਇਸਨੂੰ ਮੰਗਲ ਗ੍ਰਹਿ ‘ਤੇ ਉਡਾਨ ਲਈ ਟੀਮ ਨਾਸਾ ਨੇ ਕਈ ਸਾਲਾਂ ਤੱਕ ਅਣਥੱਕ ਮਹਿਨਤ ਕੀਤੀ। ਇਸ ਸਫਲਤਾ ਲਈ ਇਸ ਮਿਸ਼ਨ ਨਾਲ ਜੁੜਿਆ ਹਰ ਮੈਂਬਰ ਵਧਾਈ ਦਾ ਹੱਕਦਾਰ ਹੈ। Congrats to Team Nasa.

(ਵਿਵੇਕ ਸ਼ਰਮਾ)

Related News

ਯੂ.ਐਸ ਸਰਕਾਰ ਨੇ ਕੋਵਿਡ-19 ਦੌਰਾਨ ਵਧੇ ਖੁਦਕੁਸ਼ੀ ਦੇ ਮਾਮਲੇ ਦੇਖ ਸ਼ੁਰੂ ਕੀਤੀ ਨਵੀਂ ਮੁਹਿੰਮ

team punjabi

ਫੇਸਬੁੱਕ ਤੋਂ ਹੋਈ ਗਲਤੀ, ਪਿਆਜ਼ਾ ਨੂੰ ‘ਸੈਕਸੀ’ ਸਮਝ ਇਸ਼ਤਿਹਾਰ ਕੀਤਾ ਡਿਲੀਟ,ਮੰਗੀ ਮੁਆਫੀ

Rajneet Kaur

ਕੀ ਕੈਨੇਡਾ-ਅਮਰੀਕਾ ਦੀ ਸਰਹੱਦ ਅਗਲੇ ਸਾਲ ਤੱਕ ਰੱਖੀ ਜਾਵੇਗੀ ਬੰਦ !

Vivek Sharma

Leave a Comment