channel punjabi
International KISAN ANDOLAN News

KISAN ANDOLAN: ਚੰਡੀਗਡ਼੍ਹ ਵਿੱਚ ਹੋਈ ਕਿਸਾਨਾਂ ਦੀ ਮਹਾਂਪੰਚਾਇਤ, ਕਿਸਾਨ ਆਗੂਆਂ ਨੇ ਮੋਦੀ ਸਰਕਾਰ ਨੂੰ ਵੰਗਾਰਿਆ, ਦਿੱਲੀ ਪੁਲਿਸ ਤਸਵੀਰਾਂ ਜਾਰੀ ਕਰਕੇ ਡਰਾਉਣ ਦੀ ਕੋਸ਼ਿਸ਼ ਨਾ ਕਰੇ : ਕਿਸਾਨ ਆਗੂ

ਚੰਡੀਗਡ਼੍ਹ : ਸੈਕਟਰ 25 ਵਿੱਚ ਸ਼ਨੀਵਾਰ ਨੂੰ ਚੰਡੀਗੜ੍ਹ ਨਾਲ ਸਬੰਧਤ ਨੌਜਵਾਨਾਂ ਤੇ ਗੁਰਦੁਆਰਿਆਂ ਨਾਲ ਸਬੰਧਤ ਵੱਖ ਵੱਖ ਜਥੇਬੰਦੀਆਂ ਵੱਲੋਂ ਕਿਸਾਨ ਮਹਾਂਪੰਚਾਇਤ ਕੀਤੀ ਗਈ। ਇਸ ਮਹਾਂ ਪੰਚਾਇਤ ਵਿਚ ਦਿੱਲੀ ਕਿਸਾਨ ਮੋਰਚੇ ਤੋਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਰੁਲਦੂ ਸਿੰਘ ਮਾਨਸਾ ਅਤੇ ਗੁਰਨਾਮ ਸਿੰਘ ਚੜੂਨੀ ਨੇ ਵਿਸ਼ੇਸ਼ ਤੌਰ ‘ਤੇ ਹਿੱਸਾ ਲਿਆ । ਇਨ੍ਹਾਂ ਆਗੂਆਂ ਨੇ ਮਹਾਂ ਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨੇ ਖੇਤੀ ਕਾਨੂੰਨ ਬਣਾਕੇ ਕਿਸਾਨੀ ਦੀ ਆਰਥਿਕਤਾ ਦਾ ਲੱਕ ਤੋੜਨ ਦੀ ਠਾਣ ਲਈ ਹੈ ਪਰ ਕਿਸਾਨ ਜਥੇਬੰਦੀਆਂ ਇਹ ਤਿੰਨੇ ਕਾਨੂੰਨ ਲਾਗੂ ਨਹੀਂ ਹੋਣ ਦੇਣਗੀਆਂ । ਇਨ੍ਹਾਂ ਆਗੂਆਂ ਨੇ ਕਿਹਾ ਕਿ ਇਹ ਤਿੰਨੇ ਕਾਨੂੰਨ ਇਕੱਲੇ ਕਿਸਾਨ ਵਿਰੋਧੀ ਨਹੀਂ ਸਗੋਂ ਹਰ ਵਰਗ ਦੇ ਵਿਰੋਧੀ ਹਨ ਕਿਉਂਕਿ ਕਾਨੂੰਨਾਂ ਦੇ ਲਾਗੂ ਹੋਣ ਨਾਲ ਕਿਸਾਨੀ ਨਾਲ ਸਬੰਧਤ ਵਸਤਾਂ ਦੀਆਂ ਕੀਮਤਾਂ ਅਸਮਾਨ ਨੂੰ ਚੜ੍ਹ ਜਾਣਗੀਆਂ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਕਿਸਾਨ ਆਗੂਆਂ ਅਤੇ ਨੌਜਵਾਨਾਂ ਦੀਆਂ ਫੋਟੋਆਂ ਜਾਰੀ ਕਰ ਕੇ ਕਿਸਾਨ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। 1700 ਨੌਜਵਾਨਾਂ ਨੂੰ ਕਾਨੂੰਨੀ ਸ਼ਿਕੰਜੇ ਵਿਚ ਲੈਣ ਲਈ ਸਪੈਸ਼ਲ ਲਿਸਟ ਤਿਆਰ ਕੀਤੀ ਹੈ ਪਰ ਕਿਸਾਨ ਅਤੇ ਨੌਜਵਾਨ ਡਰਨ ਵਾਲੇ ਨਹੀਂ।

ਉਨ੍ਹਾਂ ਪੁਲਿਸ ਨੂੰ ਵੰਗਾਰਦਿਆਂ ਕਿਹਾ ਕਿ ਆਹ ਰੁਲਦੂ ਸਿੰਘ ਮਾਨਸਾ ਸਾਡੇ ਵਿਚਕਾਰ ਬੈਠੇ ਹਨ। ਜੇਕਰ ਦਿੱਲੀ ਜਾਂ ਚੰਡੀਗੜ੍ਹ ਪੁਲਿਸ ਵਿੱਚ ਦਮ ਹੈ ਤਾਂ ਇਨ੍ਹਾਂ ਨੂੰ ਹੱਥ ਲਗਾ ਕੇ ਵਿਖਾਉਣ। ਇਸ ਰੈਲੀ ਨੂੰ ਪ੍ਰੋਫੈਸਰ ਮਨਜੀਤ ਸਿੰਘ, ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ, ਪੰਜਾਬੀ ਚਿੰਤਕ ਡਾ. ਪਿਆਰੇ ਲਾਲ ਗਰਗ, ਪੰਜਾਬੀ ਗਾਇਕ ਸੋਨੀਆ ਮਾਨ ਆਦਿ ਨੇ ਸੰਬੋਧਨ ਕੀਤਾ ।

ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਦੇ ਜਿਨ੍ਹਾਂ ਨੌਜਵਾਨਾਂ ਉੱਤੇ ਚੰਡੀਗਡ਼੍ਹ ਪੁਲੀਸ ਨੇ ਕੇਸ ਬਣਾਏ ਹਨ ਉਨ੍ਹਾਂ ਦੇ ਕੇਸ ਭਾਰਤੀ ਕਿਸਾਨ ਯੂਨੀਅਨ ਖ਼ੁਦ ਲੜੇਗੀ ਅਤੇ ਕਾਨੂੰਨੀ ਚਾਰਾਜੋਈ ‘ਤੇ ਜੋ ਵੀ ਖਰਚਾ ਆਵੇਗਾ ਉਹ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਜਾਵੇਗਾ ।

Related News

BIG NEWS : ਓਂਟਾਰੀਓ ਸਰਕਾਰ ਵਲੋਂ ਨਵੀਂਆਂ ਪਾਬੰਦੀਆਂ ਦਾ ਐਲਾਨ : ਸਰਹੱਦਾਂ ਸੀਲ,ਮੈਨੀਟੋਬਾ ਅਤੇ ਕਿਊਬਿਕ ਦੀਆਂ ਸਰਹੱਦਾਂ ‘ਤੇ ਸਥਾਪਤ ਹੋਣਗੇ ‘ਚੈੱਕ ਪੁਆਇੰਟ’, ਪੁਲਿਸ ਨੂੰ ‘ਜ਼ਿਆਦਾ ਪਾਵਰ’

Vivek Sharma

ਮੈਪਲ ਰਿਜ ਤੋਂ 14 ਸਾਲਾ ਲੜਕੀ ਲਾਪਤਾ, ਪੁਲਿਸ ਵਲੋਂ ਲੋਕਾਂ ਨੂੰ ਅਪੀਲ ਲੱਭਣ ‘ਚ ਕਰਨ ਸਹਾਇਤਾ

Rajneet Kaur

ਓਕਵੁੱਡ-ਵੌਹਾਨ ਇਲਾਕੇ ਵਿੱਚ ਘਰ ਨੂੰ ਲੱਗੀ ਅੱਗ,ਇੱਕ ਮੌਤ

Rajneet Kaur

Leave a Comment