channel punjabi
International KISAN ANDOLAN News

KISAN ANDOLAN: ਅੰਦੋਲਨ ਵਾਲੀ ਥਾਂ ‘ਤੇ ਹੁਣ ਖਾਪ ਪ੍ਰਤੀਨਿਧੀਆਂ ਨੇ ਵੀ ਲਾਇਆ ਡੇਰਾ, ਜੀਟੀ ਰੋਡ ਵਿਚਾਲੇ ਗੱਡ ਦਿੱਤਾ ਆਪਣਾ ਤੰਬੂ

ਸੋਨੀਪਤ/ਨਵੀਂ ਦਿੱਲੀ : ਇਸ ਸਮੇਂ ਦੁਨੀਆ ਭਰ ਵਿੱਚ ਭਾਰਤੀ ਕਿਸਾਨ ਅੰਦੋਲਨ ਦੀ ਚਰਚਾ ਹੋ ਰਹੀ ਹੈ। ਦੁਨੀਆ ਦਾ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇਗਾ ਜਿੱਥੇ ਤੱਕ ਕਿਸਾਨ ਅੰਦੋਲਨ ਦੀ ਖ਼ਬਰ ਨਾ ਪਹੁੰਚੀ ਹੋਵੇ। ਬੀਤੇ ਚਾਰ ਦਿਨਾਂ ਤੋਂ ਭਾਰਤੀ ਕਿਸਾਨਾਂ ਦਾ ਅੰਦੋਲਨ ਹਰ ਤਰ੍ਹਾਂ ਦੇ ਮੀਡੀਆ ਵਿੱਚ ਛਾਇਆ ਹੋਇਆ ਹੈ। ਦੁਨੀਆ ਦੀਆਂ ਉੱਘੀਆਂ ਸ਼ਖਸੀਅਤਾਂ ਵੱਲੋਂ ਕਿਸਾਨੀ ਅੰਦੋਲਨ ਨੂੰ ਦਿੱਤੇ ਜਾ ਰਹੇ ਸਮਰਥਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵੀ ਹੌਂਸਲੇ ਬੁਲੰਦ ਹਨ। ਸਮੂਹ ਜੱਥੇਬੰਦੀਆਂ ਖੇਤੀਬਾੜੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਪਹਿਲਾਂ ਹੀ ਕਰ ਚੁੱਕੀਆਂ ਹਨ । ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ‘ਤੇ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਹਾਜ਼ਰੀ ਹਰ ਰੋਜ਼ ਵਧਦੀ ਜਾ ਰਹੀ ਹੈ। ਕੁੰਡਲੀ ਬਾਰਡਰ ‘ਤੇ ਚੱਲ ਰਹੇ ਅੰਦੋਲਨ ‘ਚ ਨੇੜੇ-ਤੇੜੇ ਦੇ ਖਾਪ ਪ੍ਰਤੀਨਿਧੀ ਵੀ ਵੱਡੀ ਗਿਣਤੀ ‘ਚ ਪੁੱਜਣ ਲੱਗੇ ਹਨ। ਅੰਦੋਲਨ ਨੂੰ ਹਮਾਇਤੀ ਦੇਣ ਲਈ ਦਹੀਆ, ਆਂਤਿਲ, ਬਾਲਿਆਣ, ਘਟਵਾਲਾ ਸਮੇਤ ਅੱਧਾ ਦਰਜਨ ਖਾਪਾਂ ਦੇ ਪ੍ਰਤੀਨਿਧ ਸੈਂਕੜੇ ਟਰੈਕਟਰਾਂ ਦੇ ਕਾਫ਼ਲੇ ਨਾਲ ਲਗਾਤਾਰ ਘਟਨਾ ਵਾਲੀ ਥਾਂ ‘ਤੇ ਪੁੱਜ ਰਹੇ ਹਨ।

ਟਰੈਕਟਰ ਰਾਹੀਂ ਅੰਦੋਲਨ ਵਾਲੀ ਥਾਂ ਦਾ ਚੱਕਰ ਲਾਉਣ ਤੋਂ ਬਾਅਦ ਇਨ੍ਹਾਂ ਖਾਪ ਪ੍ਰਤੀਨਿਧੀਆਂ ਨੇ ਜੀਟੀ ਰੋਡ ਵਿਚਾਲੇ ਆਪਣਾ ਵੀ ਤੰਬੂ ਲਾ ਲਿਆ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਕ ਤਿੰਨੇ ਖੇਤਾਂ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤਕ ਇੱਥੇ ਹੀ ਡਟੇ ਰਹਿਣਗੇ।

ਖੇਤੀ ਕਾਨੂੰਨਾਂ ਵਿਰੁੱਧ ਕੁੰਡਲੀ ਬਾਰਡਰ ‘ਤੇ 70 ਦਿਨਾਂ ਤੋਂ ਅੰਦੋਲਨ ਚੱਲ ਰਿਹਾ ਹੈ। ਟਰੈਕਟਰ ਪਰੇਡ ਦੌਰਾਨ ਦਿੱਲੀ ‘ਚ ਹੋਈ ਹਿੰਸਾ ਤੇ ਲਾਲ ਕਿਲ੍ਹੇ ਦੀ ਘਟਨਾ ਤੋਂ ਬਾਅਦ ਅੰਦੋਲਨਕਾਰੀਆਂ ਨੇ ਵਾਪਸੀ ਸ਼ੁਰੂ ਕਰ ਦਿੱਤੀ ਸੀ ਪਰ 28 ਜਨਵਰੀ ਨੂੰ ਗਾਜ਼ੀਪੁਰ ਬਾਰਡਰ ‘ਤੇ ਹੋਏ ਘਟਨਾਕ੍ਰਮ ਤੋਂ ਬਾਅਦ ਮੁੜ ਲੋਕ ਅੰਦੋਲਨ ਨਾਲ ਜੁੜਨ ਲੱਗੇ ਹਨ। ਇਨ੍ਹਾਂ ਵਿਚ ਵੱਡੀ ਗਿਣਤੀ ਹੁਣ ਸਥਾਨਕ ਕਿਸਾਨਾਂ ਦੀ ਹੈ। ਇਨ੍ਹਾਂ ਨੂੰ ਹਮਾਇਤ ਦੇਣ ਲਈ ਵੱਖ-ਵੱਖ ਪੰਚਾਇਤਾਂ ਵੀ ਮੈਦਾਨ ‘ਚ ਉਤਰ ਆਈਆਂ ਹਨ। ਵੀਰਵਾਰ ਨੂੰ ਵੀ ਦਹੀਆ ਖਾਪ ਦੇ ਪ੍ਰਤੀਨਿਧ ਕਰੀਬ 200 ਤੋਂ ਜ਼ਿਆਦਾ ਟਰੈਕਟਰ-ਟਰਾਲੀ ਲੈ ਕੇ ਅੰਦੋਲਨ ਵਾਲੀ ਥਾਂ ‘ਤੇ ਪੁੱਜੇ। ਇਸ ਵਜ੍ਹਾ ਨਾਲ ਜੀਟੀ ਰੋਡ ‘ਤੇ ਅੰਦੋਲਨਕਾਰੀਆਂ ਦਾ ਪੜਾਅ ਕਰੀਬ ਸੱਤ ਕਿਲੋਮੀਟਰ ਲੰਬਾ ਹੋ ਗਿਆ ਹੈ।

Related News

ਯਮਨ ‘ਚ ਹਵਾਈ ਅੱਡੇ ’ਤੇ ਹਮਲਾ, ਵਾਲ-ਵਾਲ ਬਚੇ ਪ੍ਰਧਾਨ ਮੰਤਰੀ ਅਤੇ ਮੰਤਰੀ, 22 ਦੀ ਮੌਤ

Vivek Sharma

ਬਰੈਂਪਟਨ ਦੇ ਵਿਅਕਤੀ ‘ਤੇ CRA ਘੁਟਾਲੇ ਸਮੇਤ, ਫੋਨ ਘੁਟਾਲਿਆਂ ਦੇ ਮਾਮਲੇ ‘ਚ ਦੋਸ਼ ਕੀਤੇ ਗਏ ਆਇਦ

Rajneet Kaur

ਓਨਟਾਰੀਓ : ਸਰਕਾਰ ਨੇ ਹਟਾਈਆਂ ਕੁਝ ਪਾਬੰਦੀਆਂ, ਇੰਡੋਰ ਅਤੇ ਆਊਟਡੋਰ ‘ਚ ਵਿਅਕਤੀਆਂ ਦੇ ਇਕੱਠ ‘ਚ ਮਿੱਲੀ ਖੁੱਲ੍ਹ

Rajneet Kaur

Leave a Comment