channel punjabi
International KISAN ANDOLAN News USA

ਅਮਰੀਕੀ ਫੁੱਟਬਾਲ ਟੀਮ ਦੇ ਜੂਜੂ ਸਮਿੱਥ ਨੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਦਾ ਕੀਤਾ ਐਲਾਨ

ਵਾਸ਼ਿੰਗਟਨ: ਕਿਸਾਨੀ ਘੋਲ ਇਸ ਸਮੇਂ ਸਿਖਰਾਂ ‘ਤੇ ਹੈ ਤਾਂ ਉਥੇ ਦੁਨੀਆ ਦੇ ਹਰ ਇਨਸਾਨ ਨੂੰ ਇਹ ਅੰਦੋਲਨ ਆਪਣੇ ਨਾਲ ਜੋੜ ਰਿਹਾ ਹੈ। ਬੀਤੇ ਦਿਨੀ ਪੌਪ ਸਟਾਰ ਰਿਹਾਨਾ ਸਣੇ ਕਈ ਕੌਮਾਂਤਰੀ ਹਸਤੀਆਂ ਨੇ ਕਿਸਾਨਾਂ ਦੇ ਹੱਕ ’ਚ ਟਵੀਟ ਕੀਤੇ ਸਨ ਤੇ ਹੁਣ ਅਮਰੀਕਾ ਦੇ ਨਾਮੀ ਫੁੱਟਬਾਲਰ ਜੂਜੂ ਸਮਿੱਥ ਨੇ ਕਿਸਾਨੀ ਅੰਦੋਲਨ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ।

ਅਮਰੀਕਾ ਦੀ ਨੈਸ਼ਨਲ ਫੁੱਟਬਾਲ ਲੀਗ ਦੇ ਸਟਾਰ ਸਮਿੱਥ ਜੂਜੂ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ।ਉਨਾਂ ਲਿਖਿਆ ਕਿ ਉਹ ਭਾਰਤ ’ਚ ਚੱਲ ਰਹੇ ਕਿਸਾਨੀ ਅੰਦੋਲਨ ’ਚ ਸਹਾਇਤਾ ਵੱਜੋਂ 10 ਹਜ਼ਾਰ ਡਾਲਰ ਦੇ ਰਹੇ ਨੇ ਜੋ ਕਿਸਾਨਾਂ ਦੀ ਮੈਡੀਕਲ ਸਹਾਇਤਾ ਲਈ ਖਰਚਿਆ ਜਾਵੇ।

ਸਮਿੱਥ ਨੇ ਟਵੀਟ ਦੇ ਨਾਲ ਨਾਲ ਇਕ ਫੋਟੋ ਵੀ ਸਾਂਝੀ ਕੀਤੀ ਗਈ ਹੈ ਜਿਸ ਵਿਚ ਦੋ ਵਿਅਕਤੀਆਂ ਨੂੰ ਬੈਠੇ ਦੇਖਿਆ ਜਾ ਸਕਦਾ ਹੈ ਜੋ ਕਿਸਾਨੀ ਅੰਦੋਲਨ ਦੀ ਤਸਵੀਰ ਹੈ। ਜੂਜੂ ਸਮਿੱਥ ਅਮਰੀਕਾ ਦੀ ਫੁੱਟਬਾਲ ਟੀਮ ਪਿਟਸਬਰਗ ਸਟੀਲਰਜ਼ ਦੇ ਖਿਡਾਰੀ ਨੇ ਤੇ ਫੁੱਟਬਾਲ ’ਚ ਨਾਮੀ ਖਿਡਾਰੀ ਮੰਨੇ ਜਾਂਦੇ ਨੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਾਲੀਵੁੱਡ ਦੀਆਂ ਕੁਝ ਹਸਤੀਆਂ ਸਣੇ ਕਈ ਹੋਰ ਕੌਮਾਂਤਰੀ ਹਸਤੀਆਂ ਵੱਲੋਂ ਕਿਸਾਨੀ ਅੰਦੋਲਨ ਦੇ ਹੱਕ ’ਚ ਟਵੀਟ ਕੀਤੇ ਗਏ ਐਨਾ ਹੀ ਨਹੀਂ ਕੌਮਾਂਤਰੀ ਮੀਡੀਆ ਵੱਲੋਂ ਵੀ ਕਿਸਾਨੀ ਅੰਦੋਲਨ ਤੇ ਰਿਪੋਰਟਾਂ ਤਿਆਰ ਕੀਤੀਆਂ ਗਈਆਂ ਜਿਸ ਮਗਰੋਂ ਦੁਨੀਆਂ ਭਰ ’ਚ ਕਿਸਾਨੀ ਅੰਦੋਲਨ ਦੀ ਤਸਵੀਰ ਪੁੱਜ ਚੁੱਕੀ ਹੈ।

Related News

ਐਡਮਿੰਟਨ ‘ਚ ਸਿੱਖ ਨੌਜਵਾਨ ‘ਤੇ ਕੀਤੀ ਨਸਲੀ ਟਿੱਪਣੀ, ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ

Vivek Sharma

ਟਰੂਡੋ ਦਾ ‘WE ਚੈਰਿਟੀ’ ਮਾਮਲੇ ‘ਤੇ ਯੂ-ਟਰਨ

Rajneet Kaur

ਬਰੈਂਪਟਨ : ਕੋਵਿਡ-19 ਮਹਾਂਮਾਰੀ ਦੌਰਾਨ ਸਮਾਜ ਸੇਵੀ ਸੰਸਥਾਂ ‘ਕੇਅਰ ਫਾਰ ਕੋਜ਼’ ਲੋੜਵੰਦਾ ਲਈ ਆਈ ਅੱਗੇ

team punjabi

Leave a Comment