channel punjabi
Canada International News North America

ਕੋਵਿਡ-19 ਵੈਕਸੀਨ ਲਈ ਫੈਡਰਲ ਸਰਕਾਰ ਵੱਲੋਂ 75 ਮਿਲੀਅਨ ਸਰਿੰਜਾਂ, ਅਲਕੋਹਲ ਸਵੈਬਜ਼ ਤੇ ਬੈਂਡੇਜਿਜ਼ ਦਾ ਦਿੱਤਾ ਗਿਆ ਆਰਡਰ: ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ

ਓਟਾਵਾ : ਫੈਡਰਲ ਸਰਕਾਰ ਵੱਲੋਂ 75 ਮਿਲੀਅਨ ਸਰਿੰਜਾਂ, ਅਲਕੋਹਲ ਸਵੈਬਜ਼ (alcohol swabs)  ਤੇ ਬੈਂਡੇਜਿਜ਼ ਦਾ ਆਰਡਰ ਦਿੱਤਾ ਜਾ ਰਿਹਾ ਹੈ ਤਾਂ ਕਿ ਕੋਵਿਡ-19 ਵੈਕਸੀਨ ਤਿਆਰ ਹੁੰਦੇ ਸਾਰ ਕੈਨੇਡੀਅਨਾਂ ਨੂੰ ਨਾਲ ਦੀ ਨਾਲ ਟੀਕੇ ਲਾਏ ਜਾ ਸਕਣ ।

ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ (Procurement Minister Anita Anand) ਨੇ ਆਖਿਆ ਕਿ ਓਟਾਵਾ ਇਸ ਸਾਰੀ ਸਪਲਾਈ ਨੂੰ ਇਸ ਲਈ ਇੱਕਠਾ ਕਰਕੇ ਰੱਖਣਾ ਚਾਹੁੰਦਾ ਹੈ ਤਾਂ ਜੋ ਵੈਕਸੀਨ ਉਪਲਬਧ ਹੁੰਦੇ ਸਾਰ ਹਰ ਕੈਨੇਡੀਅਨ ਨੂੰ ਦੋ ਡੋਜ਼ ਦਿੱਤੀਆਂ ਜਾ ਸਕਣ। ਦੁਨੀਆਂ ਭਰ ਵਿੱਚ ਦੋ ਦਰਜਨ ਵੈਕਸੀਨਜ਼ ਦੇ ਕਲੀਨਿਕਲ ਟ੍ਰਾਇਲ ਚੱਲ ਰਹੇ ਹਨ। ਇਸ ਤੋਂ ਇਲਾਵਾ ਘੱਟੋ ਘੱਟ 140 ਹੋਰ ਵੈਕਸੀਨ ਤਿਆਰ ਹੋਣ ਵਾਲੀਆਂ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਵਰਤੋਂ ਲਈ ਪਹਿਲੀ ਵੈਕਸੀਨ 2021 ਵਿੱਚ ਹੀ ਆ ਸਕੇਗੀ। ਕਿਊਬਿਕ ਬਾਇਓਫਾਰਮਾਸਿਊਟੀਕਲ ਕੰਪਨੀ ਮੈਡੀਕਾਗੋ ਨੇ ਕੈਨੇਡਾ ਵਿੱਚ ਕੋਵਿਡ-19 ਵੈਕਸੀਨ ਦਾ ਪਹਿਲਾ ਮਨੁੱਖੀ ਟ੍ਰਾਇਲ 13 ਜੁਲਾਈ ਤੋਂ ਜੋ ਕੀਤਾ ਸੀ। ਕੰਪਨੀ 180 ਵਿਅਕਤੀਆਂ ਉੱਤੇ ਇਹ ਟੈਸਟ ਕਰ ਚੁੱਕੀ ਹੈ ਤੇ ਸਾਲ ਦੇ ਅੰਤ ਤੱਕ ਇਨ੍ਹਾਂ ਦੇ ਨਤੀਜੇ ਵੀ ਆਉਣ ਦੀ ਸੰਭਾਵਨਾ ਹੈ।

Related News

MLB ਨੇ ਕੈਨੇਡੀਅਨ ਸਰਕਾਰ ਨੂੰ ਟੋਰਾਂਟੋ ‘ਚ ਖੇਡਣ ਲਈ ਸੌਂਪੀ ਯੋਜਨਾ

team punjabi

ਉੱਘੇ ਕੈਨੇਡੀਅਨ ਅਦਾਕਾਰ ਕ੍ਰਿਸਟੋਫਰ ਪਲੂਮਰ ਦਾ ਦੇਹਾਂਤ, ਟਰੂਡੋ ਨੇ ਜਤਾਇਆ ਅਫ਼ਸੋਸ

Vivek Sharma

BIG BREAKING : ਕੈਨੇਡਾ ਨੇ ਯੂ.ਕੇ. ਤੋਂ ਉਡਾਣਾਂ ਦੀ ਪਾਬੰਦੀ ਨੂੰ 2 ਹੋਰ ਹਫ਼ਤਿਆਂ ਲਈ ਵਧਾਇਆ

Vivek Sharma

Leave a Comment