channel punjabi
Canada International News North America

ਸਸਕੈਚਵਨ ‘ਚ ਕੋਵਿਡ 19 ਦੇ ਤਿੰਨ ਹੋਰ ਨਵੇਂ ਮਾਮਲੇ ਆਏ ਸਾਹਮਣੇ

ਸਸਕੈਚਵਨ : ਸਸਕੈਚਵਨ ਸਰਕਾਰ ਨੇ ਮੰਗਲਵਾਰ ਨੂੰ ਸੂਬੇ ਵਿਚ ਨਵੇਂ ਕੋਰੋਨਾ ਵਾਇਰਸ ਮਾਮਲਿਆਂ ਬਾਰੇ ਅਪਡੇਟ ਦਿੱਤੀ ਹੈ।

ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਰੋਜ਼ਾਨਾ ਅਪਡੇਟ ਵਿੱਚ ਤਿੰਨ ਨਵੇਂ ਕੇਸ ਸਾਹਮਣੇ ਆਏ ਹਨ। ਜਿਸਦੇ ਕਾਰਨ ਸੂਬੇ ਵਿੱਚ ਕੋਵਿਡ 19 ਕੇਸਾਂ ਦਾ ਕੁਲ ਅੰਕੜਾ ਵਧ ਕੇ 1,622 ਹੋ ਗਿਆ ਹੈ। ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਦੋ ਨਵੇਂ ਕੇਸ ਉੱਤਰੀ-ਕੇਂਦਰੀ ਅਤੇ ਸਸਕਾਟੂਨ ਜ਼ੋਨਾਂ ‘ਚੋਂ ਹਨ ਅਤੇ ਤੀਜਾ ਮਾਮਲਾ ਅਜੇ ਵਿਚਾਰ ਅਧੀਨ ਹੈ। ਇਹ ਤਿੰਨੋਂ ਵਿਅਕਤੀ ਸਸਕਾਟੂਨ ਹਸਪਤਾਲ ‘ਚ ਦਾਖਲ ਹਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ ਇਸ ਸਮੇਂ 31 ਸਰਗਰਮ ਕੇਸ ਹਨ।

ਦਸ ਦਈਏ ਛੇ ਹੋਰ ਲੋਕ ਕੋਵਿਡ 19 ਤੋਂ ਠੀਕ ਹੋ ਚੁੱਕੇ ਹਨ ਜਿਸ ਨਾਲ ਸੂਬੇ ‘ਚ ਕੁੱਲ ਰਿਕਵਰੀ 1,567 ਹੋ ਗਈ ਹੈ। ਸੋਮਵਾਰ ਨੂੰ ਸਸਕੈਚਵਾਨ ਵਿਚ 653 ਕੋਵਿਡ 19 ਟੈਸਟ ਕੀਤੇ ਗਏ ਸਨ। ਹੁਣ ਤੱਕ ਸੂਬੇ ਵਿੱਚ 140,905 ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ।

 

Related News

ਕੋਰੋਨਾ ਦਾ ਇਲਾਜ ਪੂਰਾ ਹੁੰਦੇ ਹੀ ਟਰੰਪ ਨੇ ਕੱਸੀਆਂ ਮਸ਼ਕਾਂ, ਮੁੜ ਚੋਣ ਅਖਾੜੇ ਵਿਚ ਉਤਰਨ ਦੀ ਤਿਆਰੀ

Vivek Sharma

ਭਾਵੁਕ ਹੋਏ ਪ੍ਰੀਮੀਅਰ ਡੱਗ ਫੋਰਡ ਨੇ ਓਂਟਾਰੀਓ ਵਾਸੀਆਂ ਤੋਂ ਮੰਗੀ ਮੁਆਫ਼ੀ, ‘ਪੇਡ ਸਿੱਕ ਡੇਅ ਪ੍ਰੋਗਰਾਮ’ ਨੂੰ ਲਾਗੂ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ

Vivek Sharma

54 ਸਾਲਾ ਵਿਅਕਤੀ ਨਾਲ ਟਕਰਾਈ ਟ੍ਰਾਂਸਲਿੰਕ ਬੱਸ

Rajneet Kaur

Leave a Comment