channel punjabi
Canada International News North America

ਬੇਰੂਤ ਧਮਾਕੇ ‘ਤੇ ਟਰੂਡੋ ਨੇ ਜਤਾਇਆ ਦੁੱਖ

ਲੇਬਨਾਨ ਦੀ ਰਾਜਧਾਨੀ ਬੇਰੂਤ ਦੇ ਵਿੱਚ ਹੋਏ ਵੱਡੇ ਧਮਾਕਿਆਂ ਚ ਹੁਣ ਤੱਕ ਘਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਹੈ ਤੇ ਹੋਰ 2,500 ਦੇ ਨੇੜੇ ਲੋਕ ਜਖਮੀ ਹੋ ਗਏ ਹਨ। ਅਜੇ ਵੀ ਧਮਾਕੇ ‘ਚ ਹੋਰ ਲੋਕਾਂ ਦੇ ਮਲਬੇ ਚ ਫਸੇ ਹੋਣ ਦੀ ਖੋਜ ਕੀਤੀ ਜਾ ਰਹੀ ਹੈ। ਇਸ ਧਮਾਕੇ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟੀਨ ਟਰੂਡੋ ਨੇ ਵੀ ਪੀੜਤਾਂ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪ੍ਰਧਾਨ ਮੰਤਰੀ ਟਰੂਡੋ ਨੇ ਟਵੀਟ ਕਰਕੇ ਕਿਹਾ ਹੈ ਕਿ ਬੇਰੂਤ ਤੋਂ ਇੱਕ ਦੁਖ ਭਰੀ ਖਬਰ ਮਿਲੀ ਹੈ। ਉਨ੍ਹਾਂ ਲਿਖਿਆ ਕਿ ਕੈਨੇਡੀਅਨ ਉਨ੍ਹਾਂ ਸਾਰਿਆਂ ਬਾਰੇ ਸੋਚ ਰਹੇ ਨੇ ਜੋ ਜਖਮੀ ਹੋਏ ਹਨ ਤੇ ਜੋ ਆਪਣੇ ਪਿਆਰਿਆਂ ਨੂੰ ਲੱਭ ਰਹੇ ਨੇ ਤੇ ਆਪਣੇ ਪਿਆਰਿਆਂ ਨੂੰ ਗੁਆ ਚੁਕੇ ਹਨ। ਅਸੀ ਤੁਹਾਨੂੰ ਆਪਣੇ ਵਿਚਾਰਾਂ ਵਿਚ ਯਾਦ ਰਖਾਂਗੇ ਤੇ ਅਸੀ ਹਰ ਮੁਮਕਿਨ ਮਦਦ ਲਈ ਤਿਆਰ ਹਾਂ।

 

ਦੱਸ ਦਈਏ ਕਿ ਧਮਾਕੇ ਕਾਰਣ ਬੇਰੂਤ ਦੀ ਬੰਦਰਗਾਹ ਤੇ ਮੌਜੂਦ ਕਈ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਤੇ ਕੁਝ ਦਾ ਤਾਂ ਨਾਮੋ ਨਿਸ਼ਾਨ ਤੱਕ ਮਿਟ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਧਮਾਕੇ ਤੋਂ ਘੰਟਿਆਂ ਬਾਅਦ ਵੀ ਐਬੁਲੈਂਸਾਂ ਜਖਮੀਆਂ ਨੂੰ ਹਸਪਤਾਲ ਪਹੁੰਚਾ ਰਹੀਆਂ ਹਨ । ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਬੇਰੂਤ ਦੇ ਕਈ ਹਸਪਤਾਲ ਜਖਮੀ ਲੋਕਾਂ ਨਾਲ ਭਰ ਗਏ ਹਨ । ਲੇਬਨਾਨ ਦੇ ਜਨਰਲ ਸਕੱਤਰ ਅੱਬਾਸ ਇਬਰਾਹਿਮ ਨੇ ਕਿਹਾ ਕਿ ਇਨਾਂ ਵੱਡਾ ਧਮਾਕਾ ਕਿਸੇ ਧਮਾਕੇਖੇਜ ਸਮਗਰੀ ਕਾਰਣ ਹੋਇਆ ਹੈ। ਲੇਬਨਾਨ ਦੇ ਜਨਰਲ ਸਕੱਤਰ ਨੇ ਕਿਹਾ ਕਿ ਸ਼ਹਿਰ ਪੂਰੀ ਤਰਾਂ ਨੁਕਸਾਨਿਆ ਗਿਆ ਹੈ, ਤੇ ਬੁੱਧਵਾਰ ਨੂੰ ਰਾਸ਼ਟਰੀ ਸੋਗ ਦਿਨ ਐਲਾਨ ਦਿਤਾ ਗਿਆ ਹੈ, ਤਾਂ ਕੀ ਪੀੜਿਤਾਂ ਨੂੰ ਸ਼ਰਧਾਂਜਲੀ ਦਿਤੀ ਜਾ ਸਕੇ। ਬਾਕੀ ਧਮਾਕੇ ਦੇ  ਕਾਰਨਾਂ ਦੀ ਜਾਂਚ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ।

 

Related News

ਐਸਟ੍ਰਾਜੇਨੇਕਾ PLC ਦੁਆਰਾ ਤਿਆਰ ਕੀਤਾ ਗਿਆ ਕੋਵਿਡ -19 ਟੀਕਾ “ਸੁਰੱਖਿਅਤ ਅਤੇ ਪ੍ਰਭਾਵਸ਼ਾਲੀ : ਯੂਰਪੀਅਨ ਯੂਨੀਅਨ

Rajneet Kaur

ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਬੱਲੇ-ਬੱਲੇ, ਕੈਨੇਡਾ ਤੋਂ ਲੰਡਨ ਤੱਕ ਗੱਡੇ ਝੰਡੇ

Vivek Sharma

ਸਟਾਫ ਦੀ ਘਾਟ ਤੋਂ ਬਾਅਦ ਮਹਾਂਮਾਰੀ ਦੇ ਕਾਰਨ ਪਬਲਿਕ ਪੂਲ ਹੋ ਸਕਦੇ ਹਨ ਪ੍ਰਭਾਵਿਤ : ਡੇਲ ਮਿਲਰ

Rajneet Kaur

Leave a Comment