channel punjabi
Canada International News North America

Burlington ‘ਚ QEW ਉੱਤੇ ਕਈ ਗੱਡੀਆਂ ਦਰਮਿਆਨ ਹੋਈ ਟੱਕਰ,ਦੋ ਲੜਕੀਆਂ ਦੀ ਮੌਤ

Burlington ‘ਚ QEW ਉੱਤੇ ਕਈ ਗੱਡੀਆਂ ਦਰਮਿਆਨ ਹੋਈ ਟੱਕਰ ‘ਚ ਦੋ ਲੜਕੀਆਂ ਦੀ ਮੌਤ ਹੋ ਗਈ। ਪੁਲਿਸ ਨੇ ਦਸਿਆ ਕਿ ਸਵੇਰੇ 6 ਵਜੇ ਤੋਂ ਠੀਕ ਪਹਿਲਾਂ ਓਪੀਪੀ ਦੀ ਇਕ ਟੀਮ ਮੌਕੇ ਉਤੇ ਪਹੁੰਚੀ ਤੇ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬਰੈਂਟ ਸਟਰੀਟ ਉਤੇ QEW ‘ਤੇ ਹੋਏ ਹਾਦਸੇ ‘ਚ ਚਾਰ ਗੱਡੀਆਂ ਸ਼ਾਮਲ ਹਨ।

ਪੁਲਿਸ ਨੇ ਦਸਿਆ ਕਿ ਲੜਕੀਆਂ ਆਪਣੇ 20ਵਿਆਂ ‘ਚ ਸਨ ਅਤੇ ਇਕੋ ਗੱਡੀ ‘ਚ ਸਨ। ਉਨ੍ਹਾਂ ਕਿਹਾ ਕਿ ਉਹ ਪੱਛਮ ਵਲ ਜਾ ਰਹੀਆਂ ਸਨ ਅਤੇ ਜਿਵੇਂ ਹੀ ਪੂਰਬ ਵਾਲੀਆਂ ਲੇਨਜ਼ ਵੱਲ ਮੁੜੀਆਂ ਤਾਂ ਉਨ੍ਹਾਂ ਦੀ ਆਹਮੋ ਸਾਹਮਣੀ ਟੱਕਰ ਇਕ ਕਾਰ ਅਤੇ ਪਿੱਕਅਪ ਟਰੱਕ ਨਾਲ ਹੋ ਗਈ। ਦੋਵਾਂ ਲੜਕੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਟੱਕਰ ਕਾਰਨ ਇਕ ਲੜਕੀ ਗੱਡੀ ‘ਚੋਂ ਬਾਹਰ ਜਾ ਡਿੱਗੀ। ਓਪੀਪੀ ਨੇ ਦਸਿਆ ਕਿ ਮ੍ਰਿਤਕ ਲੜਕੀਆਂ ਓਵਨ ਸਾਊਂਡ ਤੇ ਕੈਂਬ੍ਰਜਿ ਇਲਾਕੇ ਤੋਂ ਸਨ। ਇੱਕ ਚੌਥੀ ਗੱਡੀ ਵੀ ਇਸ ਹਾਦਸੇ ‘ਚ ਸ਼ਾਮਲ ਸੀ। ਪਰ ਉਹ ਪਲਟ ਕੇ ਖੱਡ ‘ਚ ਜਾ ਡਿੱਗੀ ।ਪੁਲਸਿ ਅਧਕਿਾਰੀ ਇਸ ਹਾਦਸੇ ਲਈ ਤੇਜ ਰਫਤਾਰ ਨੂੰ ਕਾਰਨ ਮੰਨਣ ਤੋਂ ਵੀ ਇਨਕਾਰ ਨਹੀਂ ਕਰ ਰਹੀ ਹੈ। ਪੁਲਸਿ ਦਾ ਕਹਿਣਾ ਹੈ ਕਿ ਜਿਸ ਸਮੇਂ ਹਾਦਸਾ ਹੋਇਆ ਉਸ ਸਮੇਂ ਨਾ ਹੀ ਬਹੁਤਾ ਟਰੈਫਿਕ ਸੀ ਤੇ ਨਾ ਹੀ ਮੌਸਮ ਖਰਾਬ ਸੀ। ਇਸ ਹਾਦਸੇ ‘ਚ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋਏ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।

Related News

ਸਸਕੈਚਵਾਨ ਹੈਲਥ ਅਥਾਰਟੀ, ਮੈਰੀਅਨ ਐਮ.ਗ੍ਰਾਹਮ ਕਾਲਜੀਏਟ ਵਿਖੇ ਕੋਵਿਡ -19 ਆਉਟਬ੍ਰੇਕ ਦੀ ਕਰੇਗੀ ਘੋਸ਼ਣਾ

Rajneet Kaur

ਬੀ.ਸੀ ‘ਚ ਰੁਜ਼ਗਾਰ ਦੀ ਸੰਖਿਆ 98.7 ਫੀਸਦ ‘ਤੇ ਆਈ ਵਾਪਸ, ਨੌਕਰੀਆਂ ‘ਚ ਹੋਇਆ ਵਾਧਾ: ਰਵੀ ਕਾਹਲੋਂ

Rajneet Kaur

ਭਾਰਤੀ-ਕੈਨੇਡੀਅਨ ਯੂ-ਟਿਊਬਰ ਲੀਲੀ ਸਿੰਘ ਨੇ 63ਵੇਂ ਗ੍ਰੈਮੀ ਐਵਾਰਡ ਵਿੱਚ ‘ਆਈ ਸਟੈਂਡ ਵਿੱਦ ਫਾਰਮਰਸ’ ਦਾ ਮਾਸਕ ਪਾ ਕੇ ਕੀਤੀ ਸ਼ਿਰਕਤ

Rajneet Kaur

Leave a Comment