channel punjabi
Canada International News North America

“BLACK LIVES MATTER” ‘ਤੇ ਪੇਂਟ ਸੁੱਟਣ ‘ਤੇ ਦੋ ਔਰਤਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

‘BLACK LIVES MATTER’ ਬਣਿਆ ਭੜਾਸ ਕੱਢਣ ਦਾ ਕੇਂਦਰ !

ਇੱਕ ਹਫ਼ਤੇ ‘ਚ ਸਲੋਗਨ ‘ਤੇ ਪੇਂਟ ਸੁੱਟਣ ਦੀ ਤੀਜੀ ਘਟਨਾ

ਇਸ ਵਾਰ ਪੁਲਿਸ ਨੇ ਦੋ ਮਹਿਲਾਵਾਂ ਨੂੰ ਕੀਤਾ ਗ੍ਰਿਫਤਾਰ

ਨਿਊਯਾਕਰ : ‘BLACK LIVES MATTER’ ਦਿਨੋ ਦਿਨ ਭੜਾਸ ਕੱਢਣ ਦਾ ਕੇਂਦਰ ਬਿੰਦੂ ਬਣਦਾ ਜਾ ਰਿਹਾ ਹੈ । ਅਮਰੀਕਾ ਦੇ ਨਿਊਯਾਕਰ ਸ਼ਹਿਰ ਸਥਿਤ ਟਰੰਪ ਟਾਵਰ ਦੇ ਬਾਹਰ ਸੜਕ ‘ਤੇ ਪੀਲੇ ਰੰਗ ਨਾਲ ਲਿਖੇ ਗਏ ‘ਬਲੈਕ ਲਾਈਵਸ ਮੈਟਰ’ ‘ਤੇ ਇੱਕ ਹਫ਼ਤੇ ‘ਚ ਤੀਜੀ ਵਾਰ ਕਾਲਾ ਪੇਂਟ ਪਾਇਆ ਗਿਆ ਹੈ।
ਬੀਤੇ ਦਿਨ ਦੁਪਹਿਰ ਤਿੰਨ ਵਜੇ ਹੋਈ ਇਸ ਘਟਨਾ ਦੇ ਦੋਸ਼ਾਂ ‘ਚ ਪੁਲਿਸ ਨੇ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ‘ਚ ਦਿਖ ਰਿਹਾ ਹੈ ਕਿ ਇੱਕ ਔਰਤ ਚਮਕਦੇ ਪੀਲੇ ਅੱਖਰਾਂ ‘ਤੇ ਕਾਲਾ ਪੇਂਟ ਰਗੜ ਰਹੀ ਹੈ ਤੇ ਚੀਕਾ ਮਾਰ ਰਹੀ ਹੈ ਕਿ ਲੋਕਾਂ ਦੀ ਜ਼ਿੰਦਗੀ ਦੀ ਕੋਈ ਚਿੰਤਾ ਨਹੀਂ ਹੈ। ਇਸ ਮਹਿਲਾ ਨੂੰ ਪੁਲਿਸ ਅਧਿਕਾਰੀ ਨੇ ਘੇਰਿਆ ਹੋਇਆ ਹੈ।

ਇਹ ਮਹਿਲਾ ਪੁਲਿਸ ਵਿਭਾਗ ਨੂੰ ਸਰਕਾਰੀ ਫੰਡ ਦਿੱਤੇ ਜਾਣ ਦੀ ਮੰਗ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇਸ ਪੇਂਟ ‘ਤੇ ਇਕ ਅਧਿਕਾਰੀ ਤਿਲਕ ਕੇ ਡਿੱਗ ਗਿਆ, ਜਿਸ ਕਰਕੇ ਉਸ ਵਿਅਕਤੀ ਦੇ ਸਿਰ ਤੇ ਬਾਂਹ ‘ਤੇ ਸੱਟ ਲੱਗੀ ਹੈ। ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਪੁਲਿਸ ਵਿਭਾਗ ਦੇ ਮੁਲਾਜ਼ਮ ਤੋਂ ਔਰਤਾਂ ਦਾ ਨਾਮ ਤੇ ਉਨ੍ਹਾਂ ਦੇ ਖ਼ਿਲਾਫ਼ ਲਗਾਏ ਗਏ ਦੋਸ਼ਾਂ ‘ਤੇ ਫ਼ਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ।

ਸ਼ਹਿਰ ਦੀ ਸਭ ਤੋਂ ਵੱਡੀ ਪੁਲਿਸ ਯੂਨੀਅਨ ‘ਦ ਪੁਲਿਸ ਬੇਨਿਲਵੋਲੈਂਟ ਐਸੋਸੀਏਸ਼ਨ’ ਨੇ ਟਵੀਟ ਕਰਕੇ ਕਿਹਾ ਕਿ ‘ਪ੍ਰਮਾਤਮਾ ਦਾ ਧੰਨਵਾਦ ਹੈ ਕਿ ਮੇਰਾ ਭਰਾ ਠੀਕ ਹੈ, ਪਰ ਇਸ ਬੇਵਕੂਫੀ ਨੂੰ ਰੋਕਣ ਦੀ ਜ਼ਰੂਰਤ ਹੈ। ਸਾਡਾ ਸ਼ਹਿਰ ਸੰਕਟ ‘ਚ ਹੈ। ਸੜਕ ‘ਤੇ ਪੇਂਟ ਲਗਾਉਣ ਨਾਲ ਕਿਸੇ ਦਾ ਕੋਈ ਭਲਾ ਨਹੀਂ ਹੋਵੇਗਾ।’

ਪੁਲਿਸ ਅਨੁਸਾਰ ਇਸ ਘਟਨਾ ਨਾਲ 24 ਘੰਟਿਆਂ ਤੋਂ ਵੀ ਘੱਟ ਸਮਾਂ ਪਹਿਲਾਂ ਤਿੰਨ ਲੋਕਾਂ ਨੇ ਸੜਕ ‘ਤੇ ਲਿਖੇ ‘BLACK LIVES MATTER’ ‘ਤੇ ਨੀਲਾ ਪੇਂਟ ਪਾਇਆ ਸੀ। ਸ਼ੁੱਕਰਵਾਰ ਨੂੰ ਇੱਕ ਮਹਿਲਾ ਨੇ ਇਸ ‘ਤੇ ਕਾਗਜ਼ ਦੇ ਟੁਕੜੇ ਸੁੱਟੇ ਸੀ। ਜਿਸ ‘ਤੇ ਬਰੂਕਲਿਨ ‘ਚ ਹਾਲ ਹੀ ‘ਚ ਹੋਈ ਫਾਇਰਿੰਗ ‘ਚ ਇਕ ਬੱਚੇ ਦੀ ਮੌਤ ਦਾ ਜ਼ਿਕਰ ਕੀਤਾ ਗਿਆ ਸੀ।

ਇਥੇ ਦੱਸਣਯੋਗ ਹੈ ਕਿ ਇਸ ਸਾਲ ਮਈ ਮਹੀਨੇ ਦੇ ਅੰਤ ਵਿਚ ਜਾਰਜ ਫਲਾਇਡ ਨਾਂ ਦੇ ਅਸ਼ਵੇਤ ਵਿਅਕਤੀ ਨੂੰ ਇੱਕ ਪੁਲਿਸ ਮੁਲਾਜ਼ਮ ਨੇ ਗਰਦਨ ਤੇ ਵਾਰ ਕਰ ਕੇ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਅਮਰੀਕਾ ਵਿਚ ‘ਬਲੈਕ ਲਾਈਵਸ ਮੈਟਰ’ ਅੰਦੋਲਨ ਜ਼ੋਰ ਫੜਦਾ ਜਾ ਰਿਹਾ ਹੈ । ਅਫਰੀਕਨ-ਅਮਰੀਕੀ ਲੋਕਾਂ ਨੇ ਆਪਣੇ ਹੱਕਾਂ ਲਈ ਸਾਲ 2013 ਵਿੱਚ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ, ਜਿਹੜਾ ਇਸ ਸਾਲ ਸ਼ਿਖਰਾਂ ‘ਤੇ ਜਾ ਪੁੱਜਾ ਹੈ।

Related News

ਓਂਟਾਰੀਓ:48 ਸਾਲਾ ਮਾਈਕਲ ਲਾਪਾ ਨੇ ਆਪਣੀ ਭੈਣ ਅਤੇ ਉਸ ਦੇ ਪਰਿਵਾਰ ਦਾ ਕਤਲ ਕਰਨ ਤੋਂ ਬਾਅਦ ਆਪ ਵੀ ਕੀਤੀ ਖੁਦਕੁਸ਼ੀ

Rajneet Kaur

ਕੈਨੇਡਾ ਦੇ ਪ੍ਰਧਾਨਮੰਤਰੀ ਨੇ ਸੰਭਾਵਿਤ ਚੋਣਾਂ ਤੋਂ ਪਹਿਲਾਂ ਕੈਬਨਿਟ ਦੇ ਚੋਟੀ ਦੇ ਖਿਡਾਰੀਆਂ ਨੂੰ ਬਦਲਿਆ

Rajneet Kaur

ਟੋਰਾਂਟੋ : GTA ਖੇਤਰ ਵਿੱਚ ਹੋਏ ਸਮਾਗਮ ਵਿੱਚ ਸ਼ਾਮਲ 11 ਲੋਕਾਂ ਦੀ ਰਿਪੋਰਟ ਪਾਜ਼ੀਟਿਵ

Vivek Sharma

Leave a Comment