channel punjabi
Uncategorized

CORONA : ਕੈਨੇਡਾ ‘ਚ ਮੁੜ ਵਧੇ ਕੋਰੋਨਾ ਦੇ ਮਾਮਲੇ, 330 ਨਵੇਂ ਕੇਸ ਆਏ ਸਾਹਮਣੇ

ਲਗਾਤਾਰ ਵਧ ਰਹੇ ਨੇ ਕੋਰੋਨਾ ਦੇ ਮਾਮਲੇ

ਐਤਵਾਰ ਨੂੰ 330 ਨਵੇਂ ਮਰੀਜ਼ ਆਏ ਸਾਹਮਣੇ

ਕੋਰੋਨਾ ਪ੍ਰਭਾਵਿਤਾਂ ਦਾ ਅੰਕੜਾ 110329,
ਠੀਕ ਹੋਏ:-97025

ਓਟਾਵਾ : ਕੋਰੋਨਾ ਮਹਾਂਮਮਾਰੀ ਨੂੰ ਠੱਲ ਪਾਉਣ ਵਾਸਤੇ ਕੌਮਾਂਤਰੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਕੋਰੋਨਾ ਦੀ ਮਾਰ ਘਟਣ ਦਾ ਨਾਂ ਨਹੀਂ ਲੈ ਰਹੀ। ਵੱਖ-ਵੱਖ ਦੇਸ਼ਾਂ ਵਿੱਚ ਜਦੋਂ ਲਗਦਾ ਹੈ ਕਿ ਕੋਰੋਨਾ ਦੀ ਸਥਿਤੀ ਛੇਤੀ ਹੀ ਕਾਬੂ ਹੇਠ ਹੋਣ ਜਾ ਰਹੀ ਹੈ, ਉਸ ਸਮੇਂ ਸਾਹਮਣੇ ਆਉਂਦੇ ਕੋਰੋਨਾ ਦੇ ਕੇਸ ਸਰਕਾਰਾਂ ਦੀ ਨੀਂਦ ਉਡਾ ਰਹੇ ਹਨ ।

ਕੈਨੇਡਾ ਨੇ ਕਾਫੀ ਹੱਦ ਤਕ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ ਅਤੇ ਲੋਕ ਵੱਡੀ ਗਿਣਤੀ ਵਿਚ ਸਿਹਤਯਾਬ ਹੋਏ ਹਨ ਪਰ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ ਵਧਣ ਨਾਲ ਮੈਡੀਕਲ ਅਧਿਕਾਰੀਆਂ ਦੀ ਚਿੰਤਾ ਵੱਧ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਈਟ ਕਲੱਬਾਂ, ਬਾਰਾਂ ਅਤੇ ਪਾਰਟੀਆਂ ‘ਤੇ ਇਕੱਠੇ ਹੋਣ ਵਾਲੇ ਲੋਕ ਕੋਰੋਨਾ ਦਾ ਖਤਰਾ ਵਧਾ ਰਹੇ ਹਨ, ਕਿਉਂਕਿ ਪਾਰਟੀਆਂ ਦੇ ਚੱਕਰ ਵਿਚ ਇਹ ਲੋਕ ਸਾਵਧਾਨੀ ਨਹੀਂ ਰੱਖਦੇ, ਜਿਸ ਕਾਰਨ ਕੋਰੋਨਾ ‘ਤੇ ਕਾਬੂ ਪਾਉਣਾ ਲਗਾਤਾਰ ਵੱਡੀ ਚੁਣੌਤੀ ਬਣਿਆ ਹੋਇਆ ਹੈ।

ਡਿਪਟੀ ਪਬਲਿਕ ਹੈਲਥ ਅਧਿਕਾਰੀ ਹੋਵਾਰਡ ਨਜੂ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਲੋਕਾਂ ਨੂੰ ਅਜੇ ਸਮਾਜਕ ਦੂਰੀ ਬਣਾ ਕੇ ਰੱਖਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੇ ਮਾਮਲੇ ਲਗਾਤਾਰ ਘੱਟ ਰਹੇ ਸਨ ਪਰ ਹੁਣ ਇਸ ਵਿੱਚ ਅਚਾਨਕ ਵਾਧਾ ਹੋਇਆ ਹੈ।

ਜੁਲਾਈ ਮਹੀਨੇ ਵਿਚ ਕਿਉਂਕਿ ਸਰਕਾਰ ਨੇ ਬੰਦਿਸ਼ਾਂ ਨੂੰ ਘੱਟ ਕੀਤਾ ਹੈ ਜਿਸ ਕਾਰਨ ਹੌਲੀ-ਹੌਲੀ ਕੋਰੋਨਾ ਦੇ ਮਾਮਲੇ ਵਧ ਰਹੇ ਹਨ। 16 ਜੁਲਾਈ ਨੂੰ 430 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਦਕਿ ਇਸ ਤੋਂ ਪਹਿਲਾਂ 350 ਤੱਕ ਮਾਮਲੇ ਸਾਹਮਣੇ ਆ ਰਹੇ ਸਨ। ਐਤਵਾਰ ਨੂੰ ਕਰਨ ਵਿਚ ਕੋਰੋਨਾ ਦੇ 330 ਨਵੇਂ ਮਾਮਲੇ ਦਰਜ ਕੀਤੇ ਗਏ । ਨੌਜਵਾਨ ਕੈਨੇਡੀਅਨ ਇਸ ਦੀ ਲਪੇਟ ਵਿਚ ਵਧੇਰੇ ਆਏ ਹਨ, ਜਿਸ ਕਾਰਨ ਸ਼ੱਕ ਹੈ ਕਿ ਇਹ ਲੋਕ ਪਾਰਟੀਆਂ ਦੌਰਾਨ ਸੰਕਰਮਿਤ ਹੋ ਰਹੇ ਹਨ।

ਕੋਰੋਨਾ ਦੇ ਤਾਜ਼ਾ ਅੰਕੜਿਆਂ ਤੋਂ ਬਾਅਦ ਕੈਨੇਡਾ ਵਿਚ 1,10,329 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਹਨ, ਇਨ੍ਹਾਂ ਵਿੱਚੋਂ 97025 ਸਿਹਤਯਾਬ ਹੋ ਚੁੱਕੇ ਹਨ, 8,852 ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਕੈਨੇਡਾ ਦੀ ਸਥਿਤੀ ਅਮਰੀਕਾ ਨਾਲੋਂ ਚੰਗੀ ਹੈ ਪਰ ਫਿਰ ਵੀ ਕੈਨੇਡਾ ਵਿਚ ਵੱਧ ਰਹੇ ਮਾਮਲੇ ਮਾਹਿਰਾਂ ਦੀ ਚਿੰਤਾ ਵੀ ਵਧਾ ਰਹੇ ਹਨ। ਫਿਲਹਾਲ, ਕਿਹਾ ਇਹ ਵੀ ਜਾ ਰਿਹਾ ਹੈ ਕਿ ਜੇਕਰ ਇਹ ਮਾਮਲੇ ਇਸੇ ਤਰਾਂ ਵਧਦੇ ਰਹੇ ਤਾਂ ਸਰਕਾਰ ਮੁੜ ਤੋਂ ਪਾਬੰਦੀਆਂ ਲਾਗੂ ਕਰ ਸਕਦੀ ਹੈ।

ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ

Related News

ਅਮਰੀਕਨ ਓਂਟਾਰੀਓ ਦੀ ਯਾਤਰਾ ‘ਤੇ ਨਾ ਆਉਣ : ਪ੍ਰੀਮੀਅਰ ਡੱਗ ਫੋਰਡ

Vivek Sharma

ਅਮਰੀਕਾ ਵਿੱਚ ਕੋਰੋਨਾ ਦੀ ਭਿਆਨਕ ਮਾਰ, ਇੱਕ ਦਿਨ ‘ਚ 60 ਹਜ਼ਾਰ ਤੋ ਵੱਧ ਮਾਮਲੇ ਆਏ ਸਾਹਮਣੇ

Vivek Sharma

ਐਬਟਸਫੋਰਡ ਬੀ.ਸੀ ਦੇ ਕੇਅਰ ਹੋਮ ‘ਚ ਕੋਵਿਡ 19 ਆਉਟਬ੍ਰੇਕ,101 ਲੋਕਾਂ ਦੀ ਰਿਪੋਰਟ ਪਾਜ਼ੀਟਿਵ

Rajneet Kaur

Leave a Comment