channel punjabi
International News

BIG NEWS : ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਕੋਰੋਨਾ ਤੋਂ ਹੋਏ ਮੁਕਤ, ਆਪਣੀ ਸਿਹਤਯਾਬੀ ਬਾਰੇ ਜਾਣਕਾਰੀ ਕੀਤੀ ਸਾਂਝੀ

ਲੰਦਨ : ਖਾਲਸਾ ਏਡ ਦੇ ਸੰਸਥਾਪਕ ਰਵਿੰਦਰ ਸਿੰਘ (ਰਵੀ ਸਿੰਘ) ਹੁਣ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਉਂਟ ‘ਤੇ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ । ਉਨ੍ਹਾਂ ਸ਼ੇਅਰ ਕੀਤੀ ਆਪਣੀ ਪੋਸਟ ਵਿਚ ਆਪਣੇ ਸ਼ੁੱਭਚਿੰਤਕਾਂ ਦਾ ਧੰਨਵਾਦ ਕਰਦਿਆਂ ਲਿਖਿਆ, “ਤੁਹਾਡਾ ਸਾਰਿਆਂ ਦਾ ਧੰਨਵਾਦ, ਇੰਨੀ ਹਿਮਾਇਤ ਅਤੇ ਪਿਆਰ ਕਰਨ ਲਈ। ਗੁਰੂ ਦੀ ਕਿਰਪਾ ਨਾਲ ਹੁਣ ਮੈਂ ਕੋਰੋਨਾ ਤੋਂ ਬਿਲਕੁਲ ਠੀਕ ਹੋ ਚੁੱਕਿਆ ਹਾਂ।”

Thank you so much for your love and support for the last 2 weeks 🙏🏻🙏🏻I am now on the road to a full recovery, With GuruKirpa I will be back to normal life now ….

Posted by Ravi Singh-Khalsa Aid on Thursday, October 8, 2020

ਜ਼ਿਕਰਯੋਗ ਹੈ ਕਿ 29 ਸਤੰਬਰ ਨੂੰ ਰਵੀ ਸਿੰਘ ਨੇ ਖੁਦ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੀ ਜਾਣਕਾਰੀ ਆਪਣੇ ਟਵੀਟ ਰਾਹੀਂ ਸਾਂਝੀ ਕੀਤੀ ਸੀ। ਰਵੀ ਸਿੰਘ ਨੇ ਦੱਸਿਆ ਸੀ ਕਿ ਉਹ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਕੋਰੋਨਾ ਸੰਕਰਮਿਤ ਪਾਏ ਗਏ ਹਨ, ਫਿਲਹਾਲ ਉਹ ਇਸ ਦਾ ਇਲਾਜ ਕਰਵਾ ਰਹੇ ਹਨ। ਇਹ‌ ਜਾਣਕਾਰੀ ਮਿਲਦੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਰੀ-ਟਵੀਟ ਕਰਦੇ ਹੋਏ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹੋਏ ਵੱਡੀ ਗਿਣਤੀ ਸ਼ੁਭਕਾਮਨਾਵਾਂ ਸੰਦੇਸ਼ ਭੇਜੇ ਸਨ । ਪੰਜਾਬ ਵਿੱਚ ਕਈ ਥਾਵਾਂ ‘ਤੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ।

ਦੱਸ ਦਈਏ ਕਿ ਖਾਲਸਾ ਏਡ ਇਕ ਅੰਤਰਰਾਸ਼ਟਰੀ ਗੈਰ-ਲਾਭਕਾਰੀ ਰਾਹਤ ਸੰਗਠਨ ਹੈ, ਜਿਹੜਾ ਕਿ ਸਭ ਤੋਂ ਮੂਹਰੇ ਹੋ ਕੇ ਕੁਦਰਤੀ ਆਫਤਾਂ, ਜੰਗੀ ਖੇਤਰਾਂ ਵਿਚ ਫਸੇ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਂਦਾ ਅਤੇ ਉਨਾਂ ਦੀ ਮਦਦ ਕਰਦਾ ਹੈ। ਰਵਿੰਦਰ ਸਿੰਘ ਇਸ ਸੰਸਥਾ ਦੀ ਅਗਵਾਈ ਕਰਦੇ ਹਨ। ਸੰਕਟ ਦੀ ਘੜੀ ਚਾਹੇ ਕਿਹੋ ਜਿਹੀ ਵੀ ਹੋਵੇ ‘ਖਾਲਸਾ ਏਡ’ ਹਰ ਥਾਂ ‘ਤੇ ਪਹੁੰਚ ਕੇ ਪੀੜਤਾਂ ਦੀ ਮਦਦ ਕਰਦੀ ਹੈ । ਕਈ ਥਾਵਾਂ ‘ਤੇ ਉਨ੍ਹਾਂ ਵੱਲੋਂ ਰਾਹਤ ਕਾਰਜ ਸਥਾਨਕ ਸਰਕਾਰਾਂ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤੇ ਜਾਂਦੇ ਹਨ। ਸੰਕਟ ਨਾਲ ਜੂਝ ਰਹੇ ਅਨੇਕਾਂ ਦੇਸ਼ਾਂ ਵਿਚ ਰਵੀ ਸਿੰਘ ਅਤੇ ਖਾਲਸਾ ਏਡ ਦਾ ਨਾਂ ਪੂਰੇ ਸਨਮਾਨ ਨਾਲ ਲਿਆ ਜਾਂਦਾ ਹੈ।

Related News

ਸ਼ਾਂਤਮਈ ਢੰਗ ਨਾਲ ਕੀਤਾ ਜਾ ਰਿਹਾ ਅੰਦੋਲਨ ਲੋਕਤੰਤਰ ਦੀ ਪਛਾਣ, ਅਮਰੀਕਾ ਨੇ ਭਾਰਤ ਦੇ ਖੇਤੀ ਕਾਨੂੰਨਾਂ ਦਾ ਵੀ ਕੀਤਾ ਸਮਰਥਨ

Rajneet Kaur

‘ਚਾਇਨਾ ਵਾਇਰਸ’ ਦੇ ਇਲਾਜ ਲਈ ਜਲਦੀ ਹੀ ਸੁਣਨ ਨੂੰ ਮਿਲੇਗੀ ਖ਼ੁਸ਼ਖ਼ਬਰੀ : ਡੋਨਾਲਡ ਟਰੰਪ

Vivek Sharma

ਕੇਜਰੀਵਾਲ ਦੀ ਬਾਘਾ ਪੁਰਾਣਾ ਵਿੱਚ ਮਹਾਂਪੰਚਾਇਤ, ਮੋਦੀ-ਕੈਪਟਨ ਨੂੰ ਲਲਕਾਰਿਆ

Vivek Sharma

Leave a Comment