channel punjabi
International News USA

BIG NEWS : ਅਮਰੀਕੀ ਵੀਜ਼ਾ ਉੜੀਕਣ ਵਾਲਿਆਂ ਨੂੰ ਡੋਨਾਲਡ ਟਰੰਪ ਨੇ ਦਿੱਤਾ ਇੱਕ ਹੋਰ ਝਟਕਾ !

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਦੀ ਪਾਰੀ 19 ਦਿਨਾਂ ‘ਚ ਨਿਬੜਨ ਵਾਲੀ ਹੈ । ਜਾਂਦੇ-ਜਾਂਦੇ ਵੀ ਡੋਨਾਲਡ ਟਰੰਪ ਆਪਣੀ ਜਿੱਦ ਪੂਰੀ ਕਰ ਰਹੇ ਨੇ । ਟਰੰਪ ਨੇ ਇੱਕ ਵਾਰ ਮੁੜ ਤੋਂ ਵੀਜ਼ਾ ਪਾਲਿਸੀ ’ਤੇ ਸਖ਼ਤ ਫੈਸਲਾ ਲਿਆ ਹੈ। ਉਨ੍ਹਾਂ ਨੇ ਇੰਮੀਗ੍ਰੇਸ਼ਨ ਅਤੇ ਵਰਕ ਵੀਜ਼ਾ ’ਤੇ ਪਾਬੰਦੀਆਂ ’ਚ 31 ਮਾਰਚ ਤੱਕ ਦਾ ਵਾਧਾ ਕਰ ਦਿੱਤਾ ਹੈ। ਨਵੇਂ ਸਾਲ ’ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹੋਰ ਸਖ਼ਤ ਫ਼ੈਸਲਾ ਲੈਂਦੇ ਹੋਏ ਪ੍ਰਵਾਸੀਆਂ ਨੂੰ ਮਿਲਣ ਵਾਲੇ ਵੀਜ਼ਾ ’ਤੇ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਰਾਤ ਨੂੰ ਜਾਰੀ ਐਗਜ਼ੀਕਿਊਟਿਵ ਆਰਡਰ ਵਿੱਚ ਇੰਮੀਗ੍ਰੇਸ਼ਨ ਅਤੇ ਵਰਕ ਵੀਜ਼ਾ ’ਤੇ ਪਾਬੰਦੀਆਂ 31 ਮਾਰਚ ਤੱਕ ਵਧਾ ਦਿੱਤੀਆਂ। ਇਸ ਨਾਲ ਗਰੀਨ ਕਾਰਡ ਦੀ ਉਮੀਦ ਲਾਈ ਬੈਠੇ ਲੋਕਾਂ ਨੂੰ ਵੀ ਝਟਕਾ ਲੱਗਾ ਹੈ।

ਟਰੰਪ ਪ੍ਰਸ਼ਾਸਨ ਨੇ ਪਹਿਲੀ ਵਾਰ ਵੀਜ਼ਾ ਪਾਬੰਦੀਆਂ ਅਪ੍ਰੈਲ ਤੋਂ ਜੂਨ ਤੱਕ ਲਾਈਆਂ ਸਨ। ਫਿਰ ਜੂਨ ਵਿੱਚ ਇਸ ਨੂੰ 31 ਦਸੰਬਰ ਤੱਕ ਵਧਾ ਦਿੱਤਾ ਗਿਆ ਸੀ। ਹੁਣ ਜਦਕਿ ਟਰੰਪ ਦੀ ਵਾਈਟ ਹਾਊਸ ਤੋਂ ਵਿਦਾਈ ਹੋਣੀ ਤੈਅ ਹੈ, ਅਜਿਹੇ ਸਮੇਂ ਉਨ੍ਹਾਂ ਨੇ ਫਿਰ ਤੋਂ ਅਮਰੀਕੀਆਂ ਨੂੰ ਲੁਭਾਉਣ ਦੀ ਕੋਸ਼ਿਸ਼ ਤਹਿਤ ਇਹ ਕਦਮ ਚੁੱਕਿਆ ਹੈ। ਉਨ੍ਹਾਂ ਨੇ ਇੰਮੀਗ੍ਰੇਸ਼ਨ ਅਤੇ ਵਰਕ ਵੀਜ਼ਾ ’ਤੇ ਪਾਬੰਦੀਆਂ ਤਿੰਨ ਮਹੀਨੇ ਲਈ ਹੋਰ ਵਧਾ ਦਿੱਤੀਆਂ ਹਨ।

ਮੰਨਿਆ ਜਾ ਰਿਹਾ ਹੈ ਕਿ ਟਰੰਪ ਨੇ ਅਮਰੀਕੀ ਨਾਗਰਿਕਾਂ ਨੂੰ ਜ਼ਿਆਦਾ ਨੌਕਰੀਆਂ ਅਤੇ ਮੌਕੇ ਉਪਲੱਬਧ ਕਰਾਉਣ ਲਈ ਇਹ ਫ਼ੈਸਲਾ ਲਿਆ ਹੈ। ਇਸ ਨਾਲ ਗਰੀਨ ਕਾਰਡ ਲਈ ਅਪਲਾਈ ਕਰਨ ਵਾਲਿਆਂ ਨੂੰ ਜ਼ਿਆਦਾ ਦਿੱਕਤ ਆਵੇਗੀ। ਉਨ੍ਹਾਂ ਨੂੰ ਹੁਣ ਮਾਰਚ ਤੱਕ ਉਡੀਕ ਕਰਨੀ ਹੋਵੇਗੀ। ਅਸਥਾਈ ਤੌਰ ’ਤੇ ਰੋਜ਼ਗਾਰ ਦੀ ਭਾਲ ਵਿੱਚ ਅਮਰੀਕਾ ਜਾਣ ਵਾਲੇ ਲੋਕਾਂ ਨੂੰ ਵੀ ਹੁਣ ਤਿੰਨ ਮਹੀਨੇ ਇੰਤਜ਼ਾਰ ਕਰਨਾ ਹੋਵੇਗਾ। ਟਰੰਪ ਨੇ ਬੀਤੇ ਸਾਲ ਜੂਨ ਵਿੱਚ ਹੀ ਕਿਹਾ ਸੀ ਕਿ ਕੋਰੋਨਾ ਮਹਾਂਮਾਰੀ ਕਾਰਨ ਅਮਰੀਕੀ ਲੋਕਾਂ ਦੇ ਰੋਜ਼ਗਾਰ ਖੁਸ ਰਹੇ ਹਨ। ਇਸ ਲਈ ਅਸੀਂ ਹਰ ਅਜਿਹਾ ਫ਼ੈਸਲਾ ਲਿਆਂਗੇ, ਜੋ ਅਮਰੀਕਾ ਅਤੇ ਅਮਰੀਕੀ ਲੋਕਾਂ ਦੇ ਹਿੱਤ ਵਿੱਚ ਹੋਵੇਗਾ।

ਨਵੇਂ ਚੁਣੇ ਗਏ ਰਾਸ਼ਟਰਪਤੀ Joe Biden 20 ਜਨਵਰੀ ਨੂੰ ਸਹੁੰ ਚੁੱਕਣਗੇ। ਉਨ੍ਹਾਂ ਨੇ ਜੂਨ ਅਤੇ ਇਸ ਤੋਂ ਬਾਅਦ ਅਕਤੂਬਰ ਵਿੱਚ ਕੈਂਪੇਨ ਦੌਰਾਨ ਇਨ੍ਹਾਂ ਪਾਬੰਦੀਆਂ ਦਾ ਵਿਰੋਧ ਕੀਤਾ ਸੀ। ਹਾਲਾਂਕਿ ਹੁਣ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਬਾਇਡਨ ਰਾਸ਼ਟਰਪਤੀ ਬਣਨ ਤੋਂ ਬਾਅਦ ਇਸ ਫ਼ੈਸਲੇ ਨੂੰ ਬਦਲਣਗੇ ਜਾਂ ਨਹੀਂ। ਟਰੰਪ ਦੇ ਇਸ ਕਦਮ ਦਾ ਜ਼ਿਆਦਾਤਰ ਅਮਰੀਕੀ ਸਮਰਥਨ ਕਰਨਗੇ। ਇਸ ਦਾ ਕਾਰਨ ਇਹ ਹੈ ਕਿ ਅਮਰੀਕਾ ਵਿੱਚ ਹੁਣ ਵੀ ਲਗਭਗ 2 ਕਰੋੜ ਲੋਕ ਬੇਰੁਜ਼ਗਾਰੀ ਭੱਤਿਆਂ ’ਤੇ ਜ਼ਿੰਦਗੀ ਗੁਜ਼ਾਰ ਰਹੇ ਹਨ।

ਅਕਤੂਬਰ ਵਿੱਚ ਕੈਲੀਫੋਰਨੀਆ ਦੀ ਇੱਕ ਅਦਾਲਤ ਨੇ ਟਰੰਪ ਦੇ ਫ਼ੈਸਲੇ ਨੂੰ ਇਕਪਾਸੜ ਦੱਸਦੇ ਹੋਏ ਇਸ ’ਤੇ ਰੋਕ ਲਾ ਦਿੱਤੀ ਸੀ। ਕੋਰਟ ਨੇ ਕਿਹਾ ਸੀ ਕਿ ਇਸ ਨਾਲ ਜੋ ਨੁਕਸਾਨ ਹੋਵੇਗਾ, ਇਸ ਦੀ ਭਰਪਾਈ ਨਾਮੁਮਕਿਨ ਹੋ ਜਾਵੇਗੀ। ਕੋਰਟ ਦੇ ਇਸ ਫ਼ੈਸਲੇ ਵਿਰੁੱਧ ਅਮਰੀਕਾ ਦੇ ਨਿਆਂ ਵਿਭਾਗ ਨੇ ਸਰਕਟ ਕੋਰਟ ਭਾਵ ਉਪਰਲੀ ਅਦਾਲਤ ਵਿੱਚ ਅਪੀਲ ਕੀਤੀ। ਉਸ ਨੇ ਸਟੇਅ ਦੇ ਦਿੱਤੀ। ਇਸ ਕੇਸ ਦੀ ਅਗਲੀ ਸੁਣਵਾਈ ਟੋਰਾਂਟੋ ਦੇ ਕਾਰਜਕਾਲ ਦੇ ਆਖਰੀ ਦਿਨ ਭਾਵ 19 ਜਨਵਰੀ ਨੂੰ ਹੋਵੇਗੀ।

Related News

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵੀ ਕੋਰੋਨਾ ਦੀ ਲਪੇਟ ‘ਚ ਆਏ, ਖੁਦ ਨੂੰ ਕੀਤਾ ਆਈਸੋਲੇਟ

Vivek Sharma

BIG NEWS : ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜੌਨਸਨ ਨੇ ਆਪਣਾ ਭਾਰਤ ਦਾ ਦੌਰਾ ਕੀਤਾ ਰੱਦ, ਦੱਸਿਆ ਵੱਡਾ ਕਾਰਨ

Vivek Sharma

BIG NEWS : ਭਾਰਤ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ੋਰਦਾਰ ਝਟਕੇ, ਲੋਕੀ ਘਰਾਂ ਤੋਂ ਬਾਹਰ ਨਿਕਲੇ

Vivek Sharma

Leave a Comment