Channel Punjabi
International News

BIG NEWS: ਭਾਰਤ ਦੀ ਮਦਦ ਲਈ ਸ਼ੋਇਬ ਅਖ਼ਤਰ ਨੇ ਕੀਤੀ ਅਪੀਲ, ਪਾਕਿਸਤਾਨੀ ਆਵਾਮ ਵੀ ਭਾਰਤ ਦੀ ਮਦਦ ਲਈ ਆਉਣ ਲੱਗਾ ਅੱਗੇ, #IndiaNeedsOxygen ਟ੍ਰੇਂਡਿੰਗ ‘ਚ

ਚੰਡੀਗੜ੍ਹ : ਭਾਰਤ ਵਿੱਚ ਇਸ ਵੇਲੇ ਕੋਰੋਨਾ ਵਾਇਰਸ ਕਾਰਣ ਸਿਹਤ ਸਿਸਟਮ ਬੁਰੀ ਤਰ੍ਹਾਂ ਨਾਲ ਢਹਿੰਦਾ ਨਜ਼ਰ ਆ ਰਿਹਾ ਹੈ। ਕੇਂਰਦ ਅਤੇ ਸੂਬਾ ਸਰਕਾਰਾਂ ਦੀ ਆਪਸੀ ਖਿੱਚੋਤਾਣ ਆਮ ਲੋਕਾਂ ਦੀ ਜਾਨ ਤੇ ਭਾਰੀ ਪੈ ਰਹੀ ਹੈ। ਗ਼ੈਰ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਵੈਕਸੀਨ ਅਤੇ ਆਕਸੀਜਨ ਦੀ ਕਮੀ ਵਿੱਚ ਜਦੋਂ ਕੇਂਦਰ ਸਰਕਾਰ ਕੁਝ ਮਦਦ ਨਹੀਂ ਕਰ ਰਹੀ ਤਾਂ ਅਦਾਲਤਾਂ ਨੂੰ ਇਸ ਵਿਚ ਦਖਲ ਦੇਣਾ ਪੈ ਰਿਹਾ ਹੈ । ਦਿੱਲੀ ਹਾਈ ਕੋਰਟ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਆਕਸੀਜਨ ਨੂੰ ਲੈ ਕੇ ਕੋਈ ਕੁਤਾਹੀ ਵਰਤੀ ਜਾਂਦੀ ਹੈ ਤਾਂ ਸਾਨੂੰ ਦੱਸੋ ਅਸੀਂ ਕਸੂਰਵਾਰਾਂ ਨੂੰ ਫਾਂਸੀ ਦੀ ਸਜਾ ਦੇਵਾਂਗੇ। ਅਜਿਹੇ ਹਾਲਾਤਾਂ ਵਿੱਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਭਾਰਤ ਦੀ ਮਦਦ ਲਈ ਹੱਥ ਅੱਗੇ ਵਧੇ ਹਨ, ਬੇਸ਼ੱਕ ਅਮਰੀਕਾ ਦੀ Biden ਸਰਕਾਰ ਹਾਲੇ ਵੀ ਮੂਕ ਦਰਸ਼ਕ ਬਣੀ ਹੋਈ ਹੈ। ਉਹ ਭਾਰਤੀ ਦਵਾ ਕੰਪਨੀਆਂ ਨੂੰ ਵੈਕਸੀਨ ਲਈ ਜ਼ਰੂਰੀ ਰਾਅ ਮਟੀਰੀਅਲ ਦੇਣ ਜਾਂ ਪਾਬੰਦੀਆਂ ਹਟਾਉਣ ਬਾਰੇ ਹੀ ਹੁਣ ਤੱਕ ਕੋਈ ਫ਼ੈਸਲਾ ਨਹੀਂ ਕਰ ਸਕੀ। ਭਾਰਤ ਦੀ ਇਸ ਡਾਵਾਂਡੋਲ ਸਥਿਤੀ ਵਿਚ ਗੁਆਂਢੀ ਦੇਸ਼ ਪਾਕਿਸਤਾਨ ਤੋਂ ਮਦਦ ਲਈ ਪਹਿਲ ਕੀਤੀ ਜਾ ਰਹੀ ਹੈ। ਪਾਕਿਸਤਾਨੀ ਸਮਾਜਸੇਵੀ ਜਥੇਬੰਦੀਆਂ ਦੇ ਨਾਲ-ਨਾਲ ਵੱਡੀਆਂ ਸ਼ਖਸੀਅਤਾਂ ਭਾਰਤ ਦੀ ਮਦਦ ਕਰਨ ਲਈ ਅਪੀਲ ਕਰ ਰਹੀਆਂ ਹਨ।

ਭਾਰਤ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆਉਣ ਅਤੇ ਭਾਰਤ ਦੀ ਇਸ ਔਖੀ ਘੜੀ ਵਿਚ ਵੱਧ ਤੋਂ ਵੱਧ ਮਦਦ ਕਰਨ।

ਸ਼ੋਇਬ ਅਖਤਰ ਨੇ ਆਪਣੇ ਸੋਸ਼ਲ ਮੀਡੀਆ ਚੈਨਲਾਂ ‘ਤੇ ਅਪੀਲ ਕੀਤੀ ਕਿ ਭਾਰਤ ਦੀ ਮਦਦ ਲਈ ਲੋਕ ਅੱਗੇ ਆਉਣ । ਭਾਰਤ ਨੂੰ ਆਕਸੀਜਨ ਸਿਲੰਡਰਾਂ ਦੀ ਵਧੇਰੇ ਲੋੜ ਹੋ, ਜਿਸ ਨੂੰ ਪਾਕਿਸਤਾਨ ਦੇ ਲੋਕ ਫੰਡ ਇਕੱਠਾ ਕਰ ਕੇ ਪੂਰਾ ਕਰਨ ਦੇ ਯਤਨ ਕਰਨ। ਉਹਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਇਸ ਕਹਿਰ ਵਿਚੋਂ ਭਾਰਤ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨਾ ਚਾਹੀਦਾ ਹੈ ਤਾਂ ਜੋ ਭਾਰਤ ਸਰਕਾਰ ਨੂੰ ਇਸ ਮਹਾਮਾਰੀ ਵਿਰੁੱਧ ਲੜਾਈ ਵਿਚ ਸਹਿਯੋਗ ਕੀਤਾ ਜਾ ਸਕੇ।

ਸ਼ੋਇਬ ਅਖਤਰ ਨੇ ਟਵੀਟ ਕੀਤਾ ਕਿ ਭਾਰਤੀ ਸਿਹਤ ਸਿਸਟਮ ਕੋਰੋਨਾ ਵਾਇਰਸ ਵਿਰੁੱਧ ਪੂਰੀ ਤਾਕਤ ਨਾਲ ਲੜ ਰਿਹਾ ਹੈ ਪਰ ਫਿਰ ਵੀ ਸਿਹਤ ਸਿਸਟਮ ਕਿਤੇ ਨਾ ਕਿਤੇ ਢਹਿੰਦਾ ਨਜ਼ਰ ਆ ਰਿਹਾ ਹੈ।

ਪਾਕਿਸਤਾਨ ਦਾ ਆਮ ਆਵਾਮ ਵੀ ਭਾਰਤ ਦੀ ਮਦਦ ਲਈ ਅੱਗੇ ਆ ਰਿਹਾ ਹੈ। ਪਾਕਿਸਤਾਨ ਵਿੱਚ
#IndiaNeedsOxygen ਜ਼ਬਰਦਸਤ ਟ੍ਰੈਡਿੰਗ ਵਿੱਚ ਚੱਲ ਰਿਹਾ ਹੈ।

ਪਾਕਿਸਤਾਨ ਦੀ ਵੱਡੀ ਸਮਾਜ ਸੇਵੀ ਸੰਸਥਾ Edhi ਫਾਉਂਡੇਸ਼ਨ ਦੇ ਮੈਨੇਜਿੰਗ ਟਰੱਸਟੀ ਫੈਜ਼ਲ ਏਧੀ Faisal Edhi ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਦਦ ਦੇਣ ਲਈ ਖ਼ਤ ਲਿਖਿਆ ਹੈ। ਉਨ੍ਹਾਂ ਭਾਰਤ ਵਿੱਚ ਆਪਣੇ ਅਮਲੇ ਸਹਿਤ 50 ਐਂਬੂਲੈਂਸ ਭੇਜਣ ਦੀ ਪੇਸ਼ਕਸ਼ ਕੀਤੀ ਹੈ।

ਪਾਕਿਸਤਾਨ ਦੇ ਇਕ ਉੱਘੇ ਮੌਲਵੀ ਨੇ ਇਮਰਾਨ ਖਾਨ ਸਰਕਾਰ ਨੂੰ ਭਾਰਤ ਨਾਲ ਜਾਰੀ ਕੁੜੱਤਨ ਨੂੰ ਭੁੱਲ ਕੇ ਮਨੁੱਖਤਾ ਦੀ ਖਾਤਰ ਭਾਰਤ ਦੀ ਮੱਦਦ ਲਈ ਗੁਹਾਰ ਲਗਾਈ ਹੈ।

ਅਨੇਕਾਂ ਪਾਕਿਸਤਾਨੀ ਨਾਗਰਿਕ ਵੀ ਭਾਰਤ ਦੀ ਇਸ ਔਖੀ ਘੜੀ ਵਿੱਚ ਮਦਦ ਕਰਨ ਲਈ ਅੱਗੇ ਆ ਰਹੇ ਹਨ।

ਦੱਸ ਦਈਏ ਕਿ ਕੋਰੋਨਾ ਦੀ ਦੂਜੀ ਲਹਿਰ ਭਾਰਤ ਵਿੱਚ ਕਹਿਰ ਢਾਅ ਰਹੀ ਹੈ। ਭਾਰਤ ਵਿਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਰਿਕਾਰਡ 3 ਲੱਖ 46 ਹਜ਼ਾਰ 786 ਕੇਸ ਦਰਜ ਕੀਤੇ ਗਏ। ਇਹ ਇਸ ਸਾਲ ਦੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਕੇਸ ਹਨ। ਸਰਕਾਰੀ ਡਾਟਾ ਮੁਤਾਬਕ ਦੱਸੇ ਗਏ ਅੰਕੜੇ ਹਨ ਜਿਸ ਵਿਚ ਰਿਕਾਰਡ 2624 ਮੌਤਾਂ ਬੀਤੇ 24 ਘੰਟਿਆਂ ਵਿਚ ਕੋਵਿਡ ਮਹਾਮਾਰੀ ਕਾਰਣ ਹੋਈਆਂ ਹਨ।

(ਵਿਵੇਕ ਸ਼ਰਮਾ)

–>

Related News

ਕੈਨੇਡਾ ‘ਚ ਠੰਢ ਨੇ ਤੋੜਿਆ ਪਿਛਲੇ ਚਾਰ ਸਾਲ ਦਾ ਰਿਕਾਰਡ:ਏਜੰਸੀ

Rajneet Kaur

ਕੋਰੋਨਾ ਪ੍ਰਭਾਵਿਤ ਯਾਤਰੀ ਰੇਜਿਨਾ ਹਵਾਈ ਅੱਡੇ ‘ਤੇ ਪੁੱਜਿਆ, ਸਿਹਤ ਵਿਭਾਗ ‘ਚ ਮਚਿਆ ਹੜਕੰਪ

Vivek Sharma

ਸਸਕੈਟੂਨ ਦੇ ਘਰ ‘ਚ ਲੱਗੀ ਅੱਗ, ਅੱਗ ਬੁਝਾਊ ਦਸਤੇ ਨੇ ਤੁਰੰਤ ਕੀਤੀ ਕਾਰਵਾਈ

Vivek Sharma

Leave a Comment

[et_bloom_inline optin_id="optin_3"]