channel punjabi
International News

ਭਾਰਤ ਵਿੱਚ 16 ਜਨਵਰੀ ਤੋਂ ਸ਼ੁਰੂ ਹੋਵੇਗਾ ਦੁਨੀਆ ਦੇ ਸਭ ਤੋਂ ਵੱਡੇ ਵੈਕਸੀਨ ਦਿੱਤੇ ਜਾਣ ਦਾ ਕੰਮ

ਨਵੀਂ ਦਿੱਲੀ: ਆਪਣੇ ਦਮ ‘ਤੇ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਤਿਆਰ ਕਰਨ ਵਾਲੇ ਗਿਣੇ-ਚੁਣੇ ਦੇਸ਼ਾਂ ‘ਚ ਸ਼ਾਮਲ ਭਾਰਤ ਵਿੱਚ 16 ਜਨਵਰੀ ਤੋਂ ਦੇਸ਼ ਵਿਚ ਵੈਕਸੀਨ ਲੱਗਣ ਦੀ ਸ਼ੁਰੂਆਤ ਹੋਵੇਗੀ। ਦੁਨੀਆ ਵਿੱਚ ਆਪਣੀ ਤਰ੍ਹਾਂ ਦੇ ਸਭ ਤੋਂ ਵੱਡੇ ਵੈਕਸੀਨ ਵੰਡ ਦਾ ਕੰਮ ਪੜਾਅਵਾਰ ਕੀਤਾ ਜਾਵੇਗਾ । ਸਭ ਤੋਂ ਪਹਿਲਾਂ ਸਿਹਤ ਕਰਮਚਾਰੀਆਂ ਅਤੇ ਫ੍ਰੰਟਲਾਈਨ ਵਰਕਰਜ਼ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ। ਉਨ੍ਹਾਂ ਦੀ ਗਿਣਤੀ ਲਗਪਗ 3 ਕਰੋੜ ਹੋਵੇਗੀ। ਇਸਤੋਂ ਬਾਅਦ 50 ਤੋਂ ਜ਼ਿਆਦਾ ਅਤੇ 50 ਸਾਲ ਤੋਂ ਘੱਟ ਉਮਰ ਦੇ ਕੋ-ਮੋਰਬਿਡ ਲੋਕਾਂ ਨੂੰ ਵੈਕਸੀਨ ਦਿੱਤੀ ਜਾਵੇਗੀ। ਜਿਨ੍ਹਾਂ ਦੀ ਗਿਣਤੀ ਲਗਪਗ 27 ਕਰੋੜ ਹੈ।

ਸ਼ਨੀਵਾਰ ਨੂੰ ਪੀਐਮ ਮੋਦੀ ਨੇ ਕੋਵਿਡ ਟੀਕਾਕਰਨ ਦੇ ਲਈ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਤਿਆਰੀਆਂ ਦੀ ਜਾਂਚ ਲਈ ਇਕ ਉਚ-ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਵਿਚ ਕੈਬਨਿਟ ਸੈਕਟਰੀ ਅਤੇ ਸਿਹਤ ਸੈਕਟਰੀ ਤੋਂ ਇਲਾਵਾ ਦੂਜੇ ਅਧਿਕਾਰੀਆਂ ਨੇ ਭਾਗ ਲਿਆ। ਇਸ ਜਾਂਚ ਬੈਠਕ ਤੋਂ ਬਾਅਦ ਵੈਕਸੀਨੇਸ਼ਨ ਦੀ ਤਰੀਕ ਤੈਅ ਕੀਤੀ ਗਈ। ਦੱਸ ਦਈਏ ਕਿ ਸ਼ੁਕਰਵਾਰ ਨੂੰ ਪੂਰੇ ਦੇਸ਼ ਵਿਚ ਦੂਜੀ ਵਾਰ ਕੋਰੋਨਾ ਵਾਇਰਸ ਦੀਆਂ ਤਿਆਰੀਆਂ ਨੂੰ ਜਾਂਚਨ ਲਈ ਡ੍ਰਾਈ ਰਨ ਕੀਤਾ ਗਿਆ।

ਇਸ ਦੌਰਾਨ ਵੈਕਸੀਨੇਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਗਿਆ। ਉਤਰ ਪ੍ਰਦੇਸ਼ ਤੋਂ ਇਲਾਵਾ ਦੇਸ਼ ਦੇ ਹਰ ਜ਼ਿਲ੍ਹੇ ਵਿਚ ਡ੍ਰਾਈ ਰਨ ਦਾ ਪ੍ਰਯੋਗ ਕੀਤਾ ਗਿਆ ਸੀ। ਇੱਥੇ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਜਨਵਰੀ ਨੂੰ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਲ ਚਰਚਾ ਕਰਨ ਵਾਲੇ ਹਨ, ਪਰ ਉਸਤੋਂ ਪਹਿਲਾਂ ਹੀ ਵੈਕਸੀਨੇਸ਼ਨ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ।

ਲੋਕਾਂ ਨੂੰ ਕੋਰੋਨਾ ਵੈਕਸੀਨ ਰਜਿਸਟ੍ਰੇਸ਼ਨ ਦੇ ਲਈ ਆਧਾਰ ਕਾਰਡ, ਵੋਟਰ ਆਈਡੀ, ਡ੍ਰਾਇਵਿੰਗ ਲਾਇਸੰਸ, ਪੈਨ ਕਾਰਡ, ਮਨਰੇਗਾ ਜਾਬ ਕਾਰਡ, ਪੋਸਟ ਆਫ਼ਿਸ/ਬੈਂਕ ਵੱਲੋਂ ਜਾਰੀ ਪਾਸਬੁੱਕ ਫੋਟੋ ਸਮੇਤ ਹੋਣਾ ਜ਼ਰੂਰੀ ਹੈ। ਇਨ੍ਹਾਂ ਵਿਚੋਂ ਤੁਹਾਡੇ ਕੋਲ ਜੇਕਰ ਇਕ ਵੀ ਕਾਗਜ਼ ਹੈ ਤਾਂ ਕੋਰੋਨਾ ਟੀਕਾਕਰਨ ਦੇ ਲਈ ਤੁਸੀਂ ਰਜਿਸਟ੍ਰੇਸ਼ਨ ਕਰਾ ਸਕੋਗੇ। ਇਸਦੇ ਨਾਲ ਹੀ ਇਕ ਟਾਲ ਫਰੀ ਹੈਲਪਲਾਈਨ ਨੰਬਰ 1075 ਵੀ ਜਾਰੀ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਦੇਸ਼ ਵਿਚ ਭਾਰਤ ਬਾਇਓਟੇਕ ਅਤੇ ਆਕਸਫੋਰਡ ਏਸਟ੍ਰਾਜੇਨੇਕਾ ਦੀ ‘ਕੋਵਿਸ਼ੀਲਡ’ ਵੈਕਸੀਨ ਨੂੰ 3 ਜਨਵਰੀ ਨੂੰ ਐਮਰਜੈਂਸੀ ਇਸਤੇਮਾਲ ਦੀ ਮੰਜ਼ੂਰੀ ਮਿਲ ਚੁੱਕੀ ਹੈ। ਕੋਵਿਸ਼ੀਲਡ ਦਾ ਉਤਪਾਦਨ ਸੀਰਮ ਇੰਸਟੀਟਿਊਟ ਆਫ਼ ਇੰਡੀਆ ਕਰ ਰਹੀ ਹੈ। ‘ਕੋਵੈਕਸੀਨ’ ਨੂੰ ਭਾਰਤ ਬਾਇਓਟੈਕ ਵਲੋਂ ਤਿਆਰ ਕੀਤਾ ਗਿਆ ਹੈ।

Related News

ਅਮਰੀਕਾ ਦੇ ਸੂਬੇ ਇਲੀਨੋਇਸ ‘ਚ ਇਕ ਭਾਰਤੀ ਮੂਲ ਦੇ 44 ਸਾਲਾ ਟਰੱਕ ਡਰਾਈਵਰ ਕੁਲਵਿੰਦਰ ਸਿੰਘ ਦੀ ਇੱਕ ਟਰੱਕ ਸਟਾਪ ‘ਤੇ ਮੌਤ

Rajneet Kaur

ਹਾਂਗਕਾਂਗ ਵਿੱਚ ਜਿੰਮੀ ਲਾਈ ਦੀ ਗ੍ਰਿਫਤਾਰੀ, ਅਮਰੀਕਾ ਅਤੇ ਚੀਨ ਵਿਚਾਲੇ ਤਲਖ਼ੀ ਵਧੀ

Vivek Sharma

ਪ੍ਰਿੰਸ ਫਿਲਿਪ ਦੇ ਦੇਹਾਂਤ ‘ਤੇ ਦੁਨੀਆ ਭਰ ਦੇ ਆਗੂਆਂ ਨੇ ਜਤਾਇਆ ਅਫ਼ਸੋਸ

Vivek Sharma

Leave a Comment