channel punjabi
International News

BIG NEWS : ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜੌਨਸਨ ਨੇ ਆਪਣਾ ਭਾਰਤ ਦਾ ਦੌਰਾ ਕੀਤਾ ਰੱਦ, ਦੱਸਿਆ ਵੱਡਾ ਕਾਰਨ

ਨਵੀਂ ਦਿੱਲੀ: ਆਖ਼ਰਕਾਰ ਹੋਇਆ ਉਹੀ ਜਿਸਦੀ ਉੱਮੀਦ ਕੀਤੀ ਜਾ ਰਹੀ ਸੀ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਪਣਾ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਹੈ। ਬ੍ਰਿਟੇਨ ‘ਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਪਹੁੰਚਣ ਤੋਂ ਬਾਅਦ ਜੌਨਸਨ ਦੇ ਭਾਰਤ ਦੌਰੇ ‘ਤੇ ਇਕ ਸ਼ੰਕਾ ਪੈਦਾ ਹੋਇਆ ਸੀ। ਇਸ ਬਾਰੇ ਬੀਤੇ ਕੁਝ ਦਿਨਾਂ ਤੋਂ
ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਨਵੇਂ ਵਾਇਰਸ ਦੇ ਚਲਦਿਆਂ ਜੌਹਨਸਨ ਨੂੰ ਭਾਰਤ ਨਹੀਂ ਆਉਣਾ ਚਾਹੀਦਾ ਕਿਉਂਕਿ ਬ੍ਰਿਟੇਨ ਵਾਲਾ ਕੋਰੋਨਾ ਵਾਇਰਸ ਜ਼ਿਆਦਾ ਘਾਤਕ ਹੈ ਅਤੇ ਇਹ 70 ਫੀਸਦੀ ਤੇਜ਼ੀ ਨਾਲ ਫੈਲ ਰਿਹਾ ਹੈ।

ਪੀ.ਐੱਮ ਜੌਨਸਨ ਨੂੰ ਗਣਤੰਤਰ ਦਿਵਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਪ੍ਰਧਾਨ ਮੰਤਰੀ ਦਫਤਰ ਡਾਉਨਿੰਗ ਸਟ੍ਰੀਟ ਦੇ ਇੱਕ ਬੁਲਾਰੇ ਨੇ ਕਿਹਾ, ‘ਪ੍ਰਧਾਨ ਮੰਤਰੀ ਜੌਹਨਸਨ ਨੇ ਅੱਜ ਸਵੇਰੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ, ਅਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਉਹ ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤ ਆਉਣ ਤੋਂ ਅਸਮਰੱਥ ਹਨ।’

ਬੁਲਾਰੇ ਨੇ ਦੱਸਿਆ ਕਿ ਪੀਐਮ ਜੌਹਨਸਨ ਨੇ ਕਿਹਾ ਕਿ ਬ੍ਰਿਟੇਨ ‘ਚ ਕੋਰੋਨਾ ਦੇ ਨਵੇਂ ਸਟ੍ਰੇਨ ਕਾਰਨ ਲੌਕਡਾਊਨ ਲਗਾਇਆ ਗਿਆ ਹੈ, ਅਜਿਹੇ ‘ਚ ਉਨ੍ਹਾਂ ਨੂੰ ਦੇਸ਼ ‘ਚ ਰਹਿਣਾ ਪਏਗਾ ਤਾਂ ਜੋ ਉਹ ਚੁਣੌਤੀਆਂ ਨਾਲ ਨਜਿੱਠ ਸਕਣ।

ਦੱਸ ਦੇਈਏ ਕਿ ਬ੍ਰਿਟੇਨ ’ਚ ਇਸ ਸਮੇਂ ਕੋਰੋਨਾ ਦਾ ਨਵਾਂ ਸਟ੍ਰੇਨ ਫੈਲਿਆ ਹੋਇਆ ਹੈ, ਜਿਸ ਕਾਰਨ ਇੱਥੇ ਤਾਲਾਬੰਦੀ ਲੱਗੀ ਹੋਈ ਹੈ। ਤਾਲਾਬੰਦੀ ਦਾ ਐਲਾਨ ਕਰਦੇ ਹੋਏ ਬੋਰਿਸ ਨੇ ਕਿਹਾ ਕਿ ਕੋਰੋਨਾ ਕਾਰਨ ਫਰਵਰੀ ਦੇ ਮੱਧ ਤੱਕ ਤਾਲਾਬੰਦੀ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਇਸ ਸਮੇਂ ਮੁਸ਼ਕਲ ਦੌਰ ਵਿਚ ਹੈ। ਦੇਸ਼ ’ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਫ਼ਿਲਹਾਲ ਲੋਕਾਂ ਨੂੰ ਤਾਲਾਬੰਦੀ ਦੌਰਾਨ ਘਰਾਂ ’ਚ ਹੀ ਰਹਿਣਾ ਹੋਵੇਗਾ, ਉਹ ਸਿਰਫ਼ ਜ਼ਰੂਰੀ ਕੰਮ ਲਈ ਹੀ ਘਰਾਂ ਤੋਂ ਬਾਹਰ ਨਿਕਲ ਸਕਦੇ ਹਨ। ਮੰਗਲਵਾਰ ਨੂੰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਇਹ ਲਾਗ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਬਹੁਤ ਹੀ ਦੁਖੀ ਅਤੇ ਚਿੰਤਾਜਨਕ ਹੈ ਅਤੇ ਇਸ ਸਮੇਂ ਦੇਸ਼ ਦੇ ਹਸਪਤਾਲਾਂ ‘ਤੇ ਮਹਾਂਮਾਰੀ ਦਾ ਸਭ ਤੋਂ ਭਿਆਨਕ ਦਬਾਅ ਹੈ।

Related News

ਐਤਵਾਰ ਨੂੰ ਵੀ ਕੋਰੋਨਾ ਪ੍ਰਭਾਵਿਤਾਂ ਦਾ ਰੋਜ਼ਾਨਾ ਅੰਕੜਾ 1650 ਤੋਂ ਗਿਆ ਪਾਰ

Vivek Sharma

ਅਮਰੀਕਾ ਤੇ ਚੀਨ ਦੋਵੇਂ ਦੇਸ਼ ਇੱਕ-ਦੂਜੇ ਦੀਆਂ ਹਵਾਈ ਕੰਪਨੀਆਂ ਦੀਆਂ ਉਡਾਣਾਂ ਨੂੰ ਦੁਗਣਾ ਕਰਨ ‘ਤੇ ਹੋਏ ਸਹਿਮਤ

Rajneet Kaur

ਆਰਥਿਕ ਆਜ਼ਾਦੀ ਦੀ ਸਫਲਤਾ ਦਾ ਪ੍ਰਮਾਣ ਹੈ ਭਾਰਤ : ਵਿਲਸਨ, ਅਮਰੀਕੀ ਸੰਸਦ ਮੈਂਬਰ ਜੋ ਵਿਲਸਨ ਨੇ ਭਾਰਤ ਦੀ ਨੀਤੀ ਦੀ ਕੀਤੀ ਪ੍ਰਸ਼ੰਸਾ

Vivek Sharma

Leave a Comment