channel punjabi
International News North America

ਅਮਰੀਕਾ ਤੇ ਚੀਨ ਦੋਵੇਂ ਦੇਸ਼ ਇੱਕ-ਦੂਜੇ ਦੀਆਂ ਹਵਾਈ ਕੰਪਨੀਆਂ ਦੀਆਂ ਉਡਾਣਾਂ ਨੂੰ ਦੁਗਣਾ ਕਰਨ ‘ਤੇ ਹੋਏ ਸਹਿਮਤ

ਵਾਸ਼ਿੰਗਟਨ: ਅਮਰੀਕਾ ਅਤੇ ਚੀਨ ਦੋਹਾਂ ਦੇਸ਼ਾਂ ‘ਚ ਭਾਂਵੇ ਤਣਾਅ ਹੈ ਪਰ ਫਿਰ ਵੀ ਦੋਹਾਂ ਦੇਸ਼ਾਂ ਦੇ ‘ਚ ਏਅਰ ਕੈਰੀਅਰ ਦੇ ਮੌਜੂਦਾ ਜਹਾਜ਼ਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਲਿਆ ਹੈ। ਮੰਨਿਆ ਜਾ ਰਿਹਾ ਕਿ ਇਸ ਸਮਝੌਤੇ ਨਾਲ ਕੋਵਿਡ-19 ਮਹਾਮਾਰੀ ਦੌਰਾਨ ਲਗਾਈ ਗਈ ਯਾਤਰਾ ਪਾਬੰਦੀ ਨੂੰ ਲੈ ਕੇ ਦੁਨੀਆ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਦਰਮਿਆਨ ਖੜੋਤ ਨੂੰ ਘੱਟ ਕੀਤਾ ਜਾਏਗਾ। ਹੁਣ ਇੱਕ ਵਾਰ ਫਿਰ ਤੋਂ ਅਮਰੀਕਾ ਤੇ ਚੀਨ ਦੋਵੇਂ ਦੇਸ਼ ਇੱਕਦੂਜੇ ਦੀਆਂ ਹਵਾਈ ਕੰਪਨੀਆਂ ਦੀਆਂ ਉਡਾਣਾਂ ਨੂੰ ਦੁਗਣਾ ਕਰਨ ਤੇ ਸਹਿਮਤ ਹੋਏ ਹਨ। 

ਦੱਸ ਦਈਏ ਕਿ ਇਸ ਤੋਂ ਇਲਾਵਾ ਵਿਭਾਗ ਨੇ ਕਿਹਾ ਕਿ ਚੀਨੀ ਏਅਰਲਾਈਨਸ ਜੋ ਪਹਿਲਾਂ ਅਮਰੀਕਾ ਲਈ ਉਡਦੀਆਂ ਹਨ- ਏਅਰ ਚਾਈਨਾ, ਚਾਈਨਾ ਈਸਟਰਨ ਏਅਰਲਾਈਨਸ, ਚਾਈਨਾ ਸਾਊਥ ਏਅਰਲਾਈਨਸ, ਸ਼ਿਆਮੇਨ ਏਅਰਲਾਈਨਸ ਨੂੰ ਚਾਰ ਦੀ ਥਾਂ ਹਰ ਹਫ਼ਤੇ 8 ਰਾਊਂਡ ਟ੍ਰਿਪ ਕਰਨ ਦੀ ਇਜਾਜ਼ਤ ਹੋਏਗੀ।

ਕੋਰੋਨਾ ਵਾਇਰਸ ਤੋਂ ਬਾਅਦ ਅਮਰੀਕਾ ਨੇ ਚੀਨ ਦੇ ਲਈ ਸਵੈ ਇਛੁਕ ਉਡਾਣਾਂ ‘ਤੇ ਰੋਕ ਲਗਾ ਦਿਤੀ ਸੀ। ਯੂਨਾਈਟਿਡ ਏਅਰਲਾਈਨਜ਼ ਨੇ ਕਿਹਾ ਹੈ ਕਿ ਉਹ ਚੀਨ ਦੇ ਲਈ ਚਾਰ ਜਹਾਜ਼ਾਂ ਦੀ ਗਿਣਤੀ ਵਧਾਏਗਾ। 4 ਸਤੰਬਰ ਨੂੰ ਹਰ ਹਫਤੇ ਸਾਨ ਫ੍ਰਾਂਸਿਸਕੋ ਤੋਂ ਸ਼ੰਘਾਈ ਤੱਕ ਚਾਰ ਹੋਰ ਜਹਾਜ਼ ਉਡਾਣਾਂ ਭਰਨਗੇ।

ਜਨਵਰੀ ਦੀ ਸ਼ੁਰੂਆਤ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਹਰ ਹਫ਼ਤੇ 300 ਤੋਂ ਵੱਧ ਉਡਾਣਾਂ ਸੀ ਪਰ ਮਹਾਮਾਰੀ ਕਰਕੇ ਅੰਤਰਰਾਸ਼ਟਰੀ ਹਵਾਈ ਉਡਾਣਾਂ ‘ਤੇ ਪਾਬੰਦੀਆਂ ਨੇ ਉਡਾਣਾਂ ਦੀ ਗਿਣਤੀ ਸੀਮਿਤ ਕਰ ਦਿੱਤੀ। ਯੂਨਾਈਟਿਡ, ਡੈਲਟਾ ਤੇ ਅਮੈਰੀਕਨ ਏਅਰਲਾਇੰਸ ਨੇ ਮਾਰਚ ਵਿੱਚ ਚੀਨ ਲਈ ਉਡਾਣਾਂ ਰੋਕ ਦਿੱਤੀਆਂ ਸਨ।

Related News

ਸਕਾਈ ਟ੍ਰੇਨ ਯਾਤਰੀ ਨੂੰ ਕਥਿਤ ਤੌਰ ‘ਤੇ 30 ਵਾਰ ਤੋਂ ਵੱਧ’ ਮੁੱਕੇ ਮਾਰਨ ਤੇ ਲੁੱਟਣ ਦੇ ਦੋਸ਼ ‘ਚ ਵਿਅਕਤੀ ਗ੍ਰਿਫਤਾਰ

Rajneet Kaur

ਓਂਟਾਰੀਓ ‘ਚ ਕੋਵਿਡ-19 ਦੇ 125 ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

ਓਂਟਾਰੀਓ ਸਰਕਾਰ ਨੇ ਸਕੂਲਾਂ ਲਈ ਵਿਸ਼ੇਸ਼ ਐਪ ਕੀਤੀ ਲਾਂਚ

Vivek Sharma

Leave a Comment