channel punjabi
International KISAN ANDOLAN News

BIG NEWS : ਟਰੈਕਟਰ ਪਰੇਡ ਲਈ ਕਿਸਾਨ ਜਥੇਬੰਦੀਆਂ ਵਲੋਂ ਹਿਦਾਇਤਾਂ ਜਾਰੀ, ਹਦਾਇਤਾਂ ਦੀ ਕਰਨੀ ਹੋਵੇਗੀ ਸਖ਼ਤੀ ਨਾਲ ਪਾਲਨਾ

ਨਵੀਂ ਦਿੱਲੀ: 26 ਜਨਵਰੀ ਨੂੰ ਕਿਸਾਨਾਂ ਵੱਲੋਂ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਲਈ ਤਿਆਰੀਆਂ ਲਗਾਤਾਰ ਜਾਰੀ ਹਨ। ਕਿਸਾਨਾਂ ਨੂੰ ਲੰਬੀ ਜਦੋਜਹਿਦ ਪਿੱਛੋਂ ਆਖ਼ਰ ਪੁਲਿਸ ਨੇ ਕੁਝ ਸ਼ਰਤਾਂ ਨਾਲ ਗਣਤੰਤਰ ਦਿਵਸ ‘ਤੇ ਟਰੈਕਟਰ ਪਰੇਡ ਕੱਢਣ ਦੀ ਇਜਾਜ਼ਤ ਦੇ ਦਿੱਤੀ। । 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਤੋਂ ਬਾਅਦ ਕਿਸਾਨ ਤੈਅ ਰੂਟਾਂ ‘ਤੇ ਟਰੈਕਟਰ ਪਰੇਡ ਕੱਢ ਸਕਣਗੇ।ਇਸ ਵਿਚਾਲੇ ਕਿਸਾਨ ਜਥੇਬੰਦੀਆਂ ਵੱਲੋਂ ਪਰੇਡ ਦੇ ਸਰੂਪ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ।‌ ਸਿੰਘੂ ਬਾਰਡਰ ਤੋਂ ਟਰੈਕਟਰ ਪਰੇਡ ਦਾ ਰੂਟ ਸੰਜੇ ਗਾਂਧੀ ਟਰਾਂਸਪੋਰਟ ਨਗਰ, ਬਵਾਨਾ, ਬਾਦਲੀ, ਕੁਤੱਬਗੜ, ਤੋਂ ਹੁੰਦੇ ਹੋਏ ਕੇਐਮਪੀ ਤੋਂ ਘੁੰਮ ਕੇ ਵਾਪਿਸ ਸਿੰਘੂ ਸਰਹੱਦ ‘ਤੇ ਪਰਤੇਗਾ। ਕਿਸਾਨ ਆਗੂ ਮਾਰਚ ਵਿੱਚ ਵੱਖ ਵੱਖ ਗੱਡੀਆਂ ਵਿੱਚ ਅੱਗੇ ਹੋਣਗੇ। ਝਾਕੀਆਂ ਦੀਆਂ ਗੱਡੀਆਂ ਟਰੈਕਟਰ ਮਾਰਚ ਦੇ ਵਿੱਚਕਾਰ ਚੱਲਣਗੀਆਂ। ਸਾਰਾ ਰਸਤਾ ਲਗਭਗ 100 ਕਿਲੋਮੀਟਰ ਦਾ ਹੋਵੇਗਾ। ਟਰੈਕਟਰ ‘ਤੇ ਕੋਈ ਮਿਊਜ਼ਿਕ ਜਾਂ ਲਾਊਡਸਪੀਕਰ ਨਹੀਂ ਚਲੇਗਾ। ਕੌਮੀ ਝੰਡਾ ਅਤੇ ਕਿਸਾਨ ਐਸੋਸੀਏਸ਼ਨਾਂ ਦਾ ਝੰਡਾ ਟਰੈਕਟਰ ‘ਤੇ ਲਗਾਇਆ ਜਾਵੇਗਾ।

ਅੰਤਮ ਰੂਪ ਰੇਖਾ ਸੋਮਵਾਰ ਤੱਕ ਤਿਆਰ ਕੀਤੀ ਜਾਵੇਗੀ ਡਾਕਟਰ ਅਤੇ ਮਕੈਨਿਕ ਅਤੇ ਲੰਗਰ ਕਿੱਥੇ-ਕਿੱਥੇ ਉਪਲਬਧ ਹੋਣਗੇ ਇਹ ਪੂਰਾ ਸਿਸਟਮ ਮਾਰਚ ਦੌਰਾਨ ਐਕਟਿਵ ਹੋਵੇਗਾ। ਕਿਸਾਨ ਜਥੇਬੰਦੀਆਂ ਦੇ ਵਲੰਟੀਅਰ ਪੂਰੇ ਮਾਰਚ ਦਾ ਸੰਚਾਲਨ ਕਰਨਗੇ। ਕਿਸਾਨ ਜਥੇਬੰਦੀਆਂ ਵੱਲੋਂ ਨਾਅਰੇ ਦਿੱਤੇ ਜਾਣਗੇ। ਗਾਜ਼ੀਪੁਰ ਸਰਹੱਦ ਦਾ ਰਸਤਾ ਢਾਸਨਾ ਦੇ ਰਸਤੇ 46 ਕਿਲੋਮੀਟਰ ਦਾ ਰਸਤਾ ਹੋਵੇਗਾ। ਸੋਮਵਾਰ 12 ਵਜੇ ਤੱਕ, ਰੂਟ ਦਾ ਪੂਰਾ ਨਕਸ਼ਾ ਨੈੱਟ ‘ਤੇ ਉਪਲਬਧ ਹੋ ਜਾਵੇਗਾ।

ਇਨ੍ਹਾਂ ਰੂਟਸ ਦਾ ਫੈਸਲਾ ਕਿਸਾਨਾਂ ਦੀ ਇੱਛਾ ਅਨੁਸਾਰ ਕੀਤਾ ਗਿਆ ਹੈ। ਜੇਕਰ ਕਿਸਾਨ ਪਰੇਡ ‘ਚ ਕੋਈ ਵੀ ਬਦਲਾਅ ਹੁੰਦਾ ਹੈ ਤਾਂ ਸੰਯੁਕਤ ਕਿਸਾਨ ਮੋਰਚਾ ਇਹ ਸਭ ਦੇਖੇਗਾ। ਪਰੇਡ ‘ਚ ਦੋ ਤੋਂ ਢਾਈ ਲੱਖ ਟਰੈਕਟਰ ਹਿੱਸਾ ਲੈਣਗੇ। ਤਿੰਨ ਜਾਂ ਚਾਰ ਲੋਕ ਇੱਕ ਟਰੈਕਟਰ ‘ਤੇ ਬੈਠ ਸਕਦੇ ਹਨ ਪਰ ਕੋਈ ਵੀ ਟਰਾਲੀ ਪਰੇਡ ਵਿੱਚ ਨਹੀਂ ਜਾਵੇਗੀ। ਪਰੇਡ ‘ਚ ਸਿਰਫ ਝਾਕੀ ਦੀਆਂ ਟਰਾਲੀਆਂ ਸ਼ਾਮਲ ਕੀਤੀਆਂ ਜਾਣਗੀਆਂ, ਬਾਕੀ ਸਿਰਫ ਟਰੈਕਟਰ ਹੀ ਮਾਰਚ ‘ਚ ਸ਼ਾਮਲ ਕੀਤੇ ਜਾਣਗੇ। ਸੰਯੁਕਤ ਕਿਸਾਨ ਮੋਰਚਾ ਨੇ ਅਪੀਲ ਕੀਤੀ ਹੈ ਕਿ ਜੇ ਟਰੈਕਟਰ ਮਾਰਚ ਸ਼ਾਂਤਮਈ ਰਿਹਾ ਤਾਂ ਕਿਸਾਨ ਜਿੱਤੇਗਾ ਅਤੇ ਜੇ ਹਿੰਸਾ ਹੋਈ ਤਾਂ ਸਰਕਾਰ ਜਿੱਤੇਗੀ।
ਫਿਲਹਾਲ ਸਮੂਹ ਕਿਸਾਨ ਜਥੇਬੰਦੀਆਂ ਟਰੈਕਟਰ ਮਾਰਚ ਲਈ ਕਿਸਾਨਾਂ ਨੂੰ ਜੋਸ਼ ਅਤੇ ਹੋਸ਼ ਕਾਇਮ ਰੱਖਣ ਅਤੇ ਸੰਜਮ ਬਣਾਈ ਰੱਖਣ ਲਈ ਪ੍ਰੇਰਿਤ ਕਰ ਰਹੀਆਂ ਹਨ।

Related News

ਸਸਕੈਚਵਾਨ ਨਿਵਾਸੀ 26 ਅਕਤੂਬਰ ਨੂੰ ਸਸਕੈਚਵਨ ਦੀਆਂ ਆਮ ਚੋਣਾਂ ਲੜਨ ਲਈ ਨਹੀਂ ਹੋਣਗੇ ਯੋਗ,ਪ੍ਰੋਵਿੰਸ਼ੀਅਲ ਐਮਰਜੈਂਸੀ ਕਮਿਊਨੀਕੇਸ਼ਨ ਸੈਂਟਰ ਨੇ ਤਬਦੀਲੀ ਦੇ ਪ੍ਰਭਾਵਿਤ ਖੇਤਰਾਂ ਨੂੰ ਭੇਜੀ ਚੇਤਾਵਨੀ

Rajneet Kaur

ਜੂਨ ਮਹੀਨੇ ‘ਚ ਦੇਸ਼ ਭਰ ਵਿੱਚ 953,000 ਲੋਕਾਂ ਦੇ ਰੁਜ਼ਗਾਰ ‘ਚ ਹੋਇਆ ਵਾਧਾ

Rajneet Kaur

ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਕਾਫਲੇ ‘ਤੇ ਹਮਲਾ, ਵਾਲ ਵਾਲ ਬਚੇ ਟਿਕੈਤ

Vivek Sharma

Leave a Comment