channel punjabi
International News

ਰੂਸ ਨੇ ਪੇਸ਼ ਕੀਤੀ ਦੂਜੀ ਕੋਰੋਨਾ ਵੈਕਸੀਨ, ਸ਼ੁਰੂਆਤੀ ਟ੍ਰਾਇਲ ਕੀਤਾ ਪਾਸ

ਮਾਸਕੋ : ਅਮਰੀਕਾ ਅਤੇ ਭਾਰਤ ਵਰਗੇ ਦੇਸ਼ ਜਿੱਥੇ ਹਾਲੇ ਤੱਕ ਆਪਣੀ ਪਹਿਲੀ ਕੋਰੋਨਾ ਵੈਕਸੀਨ ਹੀ ਪੇਸ਼ ਨਹੀਂ ਕਰ ਸਕੇ, ਉਥੇ ਹੀ ਰੂਸ ਨੇ ਆਪਣੀ ਇੱਕ ਹੋਰ ਵੈਕਸੀਨ ਨੂੰ ਪੇਸ਼ ਕਰਦਿਆਂ ਸਭ ਨੂੰ ਹੈਰਾਨ ਕਰ ਦਿੱਤਾ ਹੈ। ਵੱਡੀ ਗੱਲ ਇਹ ਕਿ ਇਸ ਵੈਕਸੀਨ ਦਾ ਸ਼ੁਰੂਆਤੀ ਟ੍ਰਾਇਲ ਵੀ ਸਫ਼ਲ ਰਿਹਾ ਹੈ ।

ਰੂਸ ਦੀ ਦੂਜੀ ਕੋਰੋਨਾ ਵੈਕਸੀਨ ਦਾ ਸ਼ੁਰੂਆਤੀ ਟ੍ਰਾਇਲ ਪਾਸ ਹੋਣ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਵਲਾਦੀਮੀਰ ਪੁਤਿਨ ਦੀ ਸਰਕਾਰ ਆਪਣੇ ਨਾਗਰਿਕਾਂ ਦੀ ਜਾਨ ਬਚਾਉਣ ਲਈ ਪੂਰੀ ਤਰ੍ਹਾਂ ਗੰਭੀਰ ਹੈ।
ਇਸ ਤੋਂ ਪਹਿਲਾਂ ਵੀ ਰੂਸ ਨੇ ਇੱਕ ਵੈਕਸੀਨ ‘ਸਪੁਤਨਿਕ-ਵੀ’ (SPUTNIK-V) ਬਣਾ ਲਈ ਹੈ ਅਤੇ ਇਸ ਨੂੰ ਸਿਵਲ ਸਰਕੁਲੇਸ਼ਨ ਫੇਜ਼ (ਆਮ ਨਾਗਰਿਕਾਂ ਲਈ) ਵਿਚ ਪਹੁੰਚਾਉਣ ਦਾ ਐਲਾਨ ਵੀ ਕਰ ਦਿੱਤਾ ਹੈ। ਸਾਇਬੇਰੀਆ ਸਥਿਤ ਵਾਇਰੋਲਾਜ਼ੀ ਰਿਸਰਚ ਸੈਂਟਰ ਵੈਕਟਰ ਇੰਸਟੀਚਿਊਟ ਨੇ ਦੱਸਿਆ ਕਿ EpiVacCorona ਵੈਕਸੀਨ ਨੇ ਸ਼ੁਰੂਆਤੀ ਪੜਾਅ ਦੇ ਟ੍ਰਾਇਲ ਨੂੰ ਸਫਲਤਾਪੂਰਣ ਪਾਸ ਕਰ ਲਿਆ ਹੈ। ਵੈਕਟਰ ਇੰਸਟੀਚਿਊਟ ਨੇ ਇੰਟਰਫੈਕਸ ਨਿਊਜ਼ ਏਜੰਸੀ ਨੂੰ ਦੱਸਿਆ ਕਿ ਪਹਿਲੇ 2 ਪੜਾਅ ਦੇ ਟ੍ਰਾਇਲ ਵਿਚ EpiVacCorona ਵੈਕਸੀਨ ਦਾ ਪ੍ਰਦਰਸ਼ਨ ਪ੍ਰਭਾਵੀ ਅਤੇ ਸੁਰੱਖਿਅਤ ਰਿਹਾ ਹੈ। ਵੈਕਟਰ ਇੰਸਟੀਚਿਊਟ ਨੇ ਆਖਿਆ ਕਿ ਕਲੀਨਿਕਲ ਟ੍ਰਾਇਲ ਦੇ ਪੂਰੀ ਹੋਣ ਤੋਂ ਬਾਅਦ ਇਮਿਊਨ ਨੂੰ ਟ੍ਰਿਗਰੂਸ ਦੀ ਹੁਣ ਦੂਜੀ ਕੋਰੋਨਾ ਵੈਕਸੀਨ ਸ਼ੁਰੂਆਤੀ ਟ੍ਰਾਇਲ ‘ਚ ਹੋਈ ਪਾਸ ਹੋਈ ਹੈ। ਇਸ ਵੈਕਸੀਨ ਦੇ ਅਸਰ ਦੇ ਆਖਰੀ ਸਿੱਟੇ ਬਾਰੇ ਵੀ ਜਲਦੀ ਹੀ ਪਤਾ ਚੱਲ ਜਾਵੇਗਾ।

ਰੂਸ ਨੇ 11 ਅਗਸਤ ਨੂੰ ਪੇਸ਼ ਕੀਤੀ ਸੀ ਪਹਿਲੀ ਵੈਕਸੀਨ

ਇਸ ਤੋਂ ਪਹਿਲਾਂ ਅਗਸਤ ਵਿਚ ਰੂਸ ਨੇ ਪਹਿਲੀ ਕੋਰੋਨਾ ਵੈਕਸੀਨ ਸਪੁਤਨਿਕ-ਵੀ ਨੂੰ ਬਣਾਉਣ ਦਾ ਦਾਅਵਾ ਕੀਤਾ ਸੀ। ਲੋਕਾਂ ਵਿਚ ਭਰੋਸੇ ਲਈ ਰੂਸ ਨੇ ਇਹ ਵੀ ਜਾਣਕਾਰੀ ਦਿੱਤੀ ਸੀ ਕਿ ਰਾਸ਼ਟਰਪਤੀ ਪੁਤਿਨ ਦੀ ਧੀ ਨੇ ਇਸ ਵੈਕਸੀਨ ਦਾ ਟੀਕਾ ਵੀ ਲਿਆ ਹੈ। ਹਾਲ ਹੀ ਵਿਚ ਰੂਸ ਨੇ ਇਸ ਦੀ ਸਿਵਲ ਸਰਕੁਲੇਸ਼ਨ ਫੇਜ਼ ਵਿਚ ਪਹੁੰਚਣ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਰੂਸ ਦੀ ਪਹਿਲੀ ਵੈਕਸੀਨ ਨੂੰ ਲੈ ਕੇ ਪੱਛਮੀ ਦੇਸ਼ਾਂ ਦੇ ਸਾਇੰਸਦਾਨਾਂ ਨੇ ਚਿੰਤਾ ਜਤਾਈ ਸੀ ਕਿ ਗੈਮੇਲਿਆ ਰਿਸਰਚ ਸੈਂਟਰ ਵੱਲੋਂ ਬਣਾਈ ਗਈ ਇਸ ਵੈਕਸੀਨ ਨੂੰ ਕਲੀਨਿਕਲ ਟ੍ਰਾਇਲ ਪੂਰੀ ਕੀਤੇ ਬਿਨਾਂ ਹੀ ਮਾਨਤਾ ਦੇ ਦਿੱਤੀ ਗਈ ਸੀ।

ਮੰਤਰਾਲੇ ਦੀ ਮਨਜ਼ੂਰੀ ਜਲਦ

ਉਥੇ ਵੈਕਟਰ ਇੰਸਟੀਚਿਊਟ ਵੱਲੋਂ ਬਣਾਈ ਜਾ ਰਹੀ ਵੈਕਸੀਨ ਦੇ ਬਾਰੇ ਵਿਚ ਰੂਸ ਦੇ ਸਿਹਤ ਮੰਤਰੀ ਨੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਦੱਸਿਆ ਕਿ ਅਗਲੇ 3 ਹਫਤਿਆਂ ਵਿਚ ਮੰਤਰਾਲੇ ਵੱਲੋਂ ਟੀਕੇ ਦੀ ਵੰਡ ਕੀਤੀ ਜਾ ਸਕਦੀ ਹੈ। ਵਾਇਰੋਲਾਜ਼ੀ ਇੰਸਟੀਚਿਊਟ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਤੋਂ ਬਾਅਦ ਸਾਇਬੇਰੀਆ ਵਿਚ 5000 ਵਾਲੰਟੀਅਰਾਂ ‘ਤੇ ਇਸ ਦਾ ਪ੍ਰੀਖਣ ਕੀਤਾ ਜਾਵੇਗਾ। ਇਸ ਦੇ ਨਾਲ ਹੀ 150 ਲੋਕਾਂ ‘ਤੇ ਅਲੱਗ ਤੋਂ ਟ੍ਰਾਇਲ ਕੀਤਾ ਜਾਵੇਗਾ ਜੋ 60 ਸਾਲ ਤੋਂ ਉਪਰ ਦੇ ਹਨ। EpiVacCorona ਵੈਕਸੀਨ ਨੂੰ 1 ਕਮਪੋਨੈਂਟ ਵਿਚ ਬਣਾਈ ਜਾ ਰਹੀ ਹੈ। ਇਸ ਦੇ ਪਹਿਲੇ ਅਤੇ ਦੂਜੇ ਕਮਪੋਨੈਂਟ ਵਿਚਾਲੇ 21 ਦਿਨ ਦਾ ਫਰਕ ਹੋਵੇਗਾ। ਰੂਸ ਨੂੰ ਉਮੀਦ ਹੈ ਕਿ ਨਵੰਬਰ ਵਿਚ ਵੈਕਸੀਨ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ। ਸ਼ੁਰੂਆਤ ਵਿਚ ਇਸ ਦੇ 10 ਹਜ਼ਾਰ ਡੋਜ਼ ਬਣਾਏ ਜਾਣ ਦੀ ਯੋਜਨਾ ਹੈ।

Related News

ਟ੍ਰਾਈ-ਸਿਟੀਜ਼ ‘ਚ 3 ਹੋਰ ਨਵੇਂ ਬਾਹਰੀ ਫਲੂ ਕਲੀਨਿਕ ਸਥਾਪਿਤ ਕੀਤੇ ਗਏ

Rajneet Kaur

BIG NEWS : ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਕੋਰੋਨਾ ਤੋਂ ਹੋਏ ਮੁਕਤ, ਆਪਣੀ ਸਿਹਤਯਾਬੀ ਬਾਰੇ ਜਾਣਕਾਰੀ ਕੀਤੀ ਸਾਂਝੀ

Vivek Sharma

ਗਲੋਬਲ ਇੰਡੀਅਨ ਡਾਇਸਪੋਰਾ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਕੀਤੀ ਮੰਗ

Rajneet Kaur

Leave a Comment