channel punjabi
Canada International News North America

ਟ੍ਰਾਈ-ਸਿਟੀਜ਼ ‘ਚ 3 ਹੋਰ ਨਵੇਂ ਬਾਹਰੀ ਫਲੂ ਕਲੀਨਿਕ ਸਥਾਪਿਤ ਕੀਤੇ ਗਏ

ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਹੁਣ ਕੋਰੋਨਾ ਵਾਇਰਸ ਦੀ ਜਾਂਚ ਲਈ ਟ੍ਰਾਈ-ਸਿਟੀਜ਼ ਦੇ ਵਸਨੀਕਾਂ ਕੋਲ ਚੁਣਨ ਲਈ ਤਿੰਨ ਹੋਰ ਬਾਹਰੀ ਕਲੀਨਿਕ ਹਨ।

ਇਹ ਕਲੀਨਿਕ 26 ਨਵੰਬਰ ਤੱਕ ਇਨ੍ਹਾਂ ਥਾਵਾਂ ‘ਤੇ ਖੁਲ੍ਹਣਗੇ:

• Port Moody – outside city hall
• Port Coquitlam – Hyde Creek Recreation Centre
• New Westminster – Canada Games Pool parking lot

ਕਲੀਨਿਕਾਂ ਦੇ ਕੰਮ ਸ਼ੁਰੂ ਹੋਣ ਦੇ ਪਹਿਲੇ ਤਿੰਨ ਦਿਨਾਂ ਵਿੱਚ, ਲਗਭਗ 2500 ਲੋਕਾਂ ਨੂੰ ਫਲੂ ਦੇ ਟੀਕੇ ਲੱਗ ਚੁੱਕੇ ਹਨ। ਫਰੇਜ਼ਰ ਨੌਰਥਵੈਸਟ ਡਿਵੀਜ਼ਨ ਆਫ ਫੈਮਲੀ ਪ੍ਰੈਕਟਿਸ ਦੁਆਰਾ ਚਲਾਏ ਗਏ ਕਲੀਨਿਕਾਂ ਦਾ ਟੀਚਾ ਇਹ ਨਿਸ਼ਚਤ ਕਰਨਾ ਹੈ ਕਿ ਹਰੇਕ ਨੂੰ ਫਲੂ ਟੀਕਾ ਲਗਾਇਆ ਜਾਵੇ ਜੋ ਲਗਵਾਉਣਾ ਚਾਹੁੰਦੇ ਹਨ।

ਮੈਡੀਕਲ ਵਿਦਿਆਰਥੀ ਕਲੀਨਿਕਾਂ ‘ਤੇ ਟੀਕੇ ਮੁਹੱਈਆ ਕਰਵਾਉਣ ਲਈ ਸਵੈਇੱਛੁਤ ਹਨ ਅਤੇ ਨਰਸਿੰਗ ਵਿਦਿਆਰਥੀ ਵੀ ਜਿੰਨੀ ਜਲਦੀ ਸੰਭਵ ਹੋ ਸਕੇ ਟੀਕਾ ਲਗਾਉਣ ਵਿਚ ਸਹਾਇਤਾ ਕਰਨ ਲਈ ਸਵੈਇੱਛੁਕ ਹਨ।

ਟ੍ਰੈਫਿਕ ਦੀ ਸਹਾਇਤਾ ਲਈ ਫਾਇਰ ਵਿਭਾਗ ਵੀ ਕਲੀਨਿਕ ਵਾਲੇ ਸਥਾਨਾਂ ‘ਤੇ ਮੌਜੂਦ ਹੋਣਗੇ। ਜੇਕਰ ਕੋਈ ਵੀ ਵਿਅਕਤੀ ਕਲੀਨਿਕਾਂ ਤੋਂ ਫਲੂ ਸ਼ਾਟ ਲਗਵਾਉਣਾ ਚਾਹੁੰਦੇ ਹਨ ਤਾਂ ਪਹਿਲਾਂ ਉਨ੍ਹਾਂ ਨੂੰ ਰਜਿਸਟਰ ਹੋਣ ਲਈ ਆਨਲਾਈਨ ਸਾਈਨ ਅਪ ਕਰਨਾ ਪਵੇਗਾ।

Related News

ਅਮਰੀਕੀ ਸੈਨੇਟ ਦੇ 11 ਮੈਂਬਰਾਂ ਵਲੋਂ ਇਲੈਕਟੋਰਲ ਕਾਲਜ ਦੇ ”ਫੈਸਲੇ ਨੂੰ ਚੁਣੌਤੀ ਦੇਣ ਦੀ ਤਿਆਰੀ

Vivek Sharma

ਕੁਝ ਨਿਉ ਵੈਸਟਮਿੰਸਟਰ ਪਾਰਕਾਂ ਵਿਚ ਜਲਦ ਹੀ ਜਨਤਕ ਪੀਣ ਦੀ ਆਗਿਆ ਦਿੱਤੀ ਜਾ ਸਕਦੀ ਹੈ

Rajneet Kaur

ਬਰੈਂਪਟਨ ਦੇ ਸਕੂਲਾਂ ‘ਚ ਵਧੇ ਕੋਰੋਨਾ ਦੇ ਮਾਮਲੇ, ਵਿਰੋਧੀ ਧਿਰ ਵਿਧਾਇਕ ਨੇ ਸਰਕਾਰ ਨੂੰ ਦਿੱਤਾ ਸੁਝਾਅ

Vivek Sharma

Leave a Comment