channel punjabi
Canada International News North America

11 ਹੋਰ ਕੈਨੇਡੀਅਨ ਹਵਾਈ ਅੱਡਿਆਂ ‘ਤੇ ਯਾਤਰੀਆਂ ਲਈ ਤਾਪਮਾਨ ਜਾਂਚਣ ਦੀ ਹੋਈ ਸ਼ੁਰੁਆਤ :ਮਾਰਕ ਗਾਰਨੇਊ

ਕੋਵਿਡ -19 ਮਹਾਂਮਾਰੀ ਨੇ ਇਕ ਬੇਮਿਸਾਲ ਗਲੋਬਲ ਸੰਕਟ ਪੈਦਾ ਕੀਤਾ ਹੈ ਜਿਸਦਾ ਹਵਾਈ ਉਦਯੋਗ ਅਤੇ ਕੈਨੇਡੀਅਨ ਯਾਤਰੀਆਂ ‘ਤੇ ਮਹੱਤਵਪੂਰਨ ਪ੍ਰਭਾਵ ਪੈ ਰਿਹਾ ਹੈ।

ਆਵਾਜਾਈ ਮੰਤਰੀ ਮਾਰਕ ਗਾਰਨੇਊ ਨੇ 11 ਹੋਰ ਕੈਨੇਡੀਅਨ ਹਵਾਈ ਅੱਡਿਆਂ ‘ਤੇ ਯਾਤਰੀਆਂ ਲਈ ਤਾਪਮਾਨ ਦੀ ਜਾਂਚ ਲਾਗੂ ਕਰਨ ਦਾ ਐਲਾਨ ਕੀਤਾ । 23 ਸਤੰਬਰ ਤੋਂ ਇਨ੍ਹਾਂ ਵਾਧੂ ਕੈਨੇਡੀਅਨ ਹਵਾਈ ਅੱਡਿਆਂ ‘ਤੇ ਤਾਪਮਾਨ ਜਾਂਚਣ ਦੀ ਸ਼ੁਰੁਆਤ ਹੋ ਗਈ ਹੈ: ਸੈਂਟ ਜੋਨਜ਼ ਐੱਨ.ਐਲ.ਹੈਲੀਫਾਕਸ,ਕਿਊਬਿਕ ਸਿਟੀ,ਓਟਾਵਾ,ਟੋਰਾਂਟੋ,ਵਿਨੀਪੈਗ, ਰੈਜੀਨਾ,ਸਸਕੈਚਵਨ ,ਐੇਡਮਿੰਟਨ,ਕੈਲੋਵਨਾ,ਬੀ.ਸੀ ਅਤੇ ਵਿਕੋਟਰੀਆ । ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਹਵਾਈ ਅਡਿਆਂ ‘ਤੇ ਤਾਪਮਾਨ ਜਾਂਚ ਕਰਵਾਉਣ ਅਤੇ ਮਾਸਕ ਪਾਉਣ ਵਾਲਿਆਂ ਨੂੰ ਹੀ ਹਵਾਈ ਜਹਾਜ਼ ਚੜ੍ਹਨ ਦੀ ਇਜਾਜ਼ਤ ਦਿੱਤੀ ਜਾਵੇਗੀ।

ਜ਼ਿਆਦਾ ਤੋਂ ਜ਼ਿਆਦਾ ਕੈਨੇਡੀਅਨ ਅਤੇ ਯਾਤਰੀ ਬਿਮਾਰੀ ਮਹਿਸੂਸ ਹੋਣ ਤੇ ਘਰ ਰਹਿਣ ਦੀ ਮਹੱਤਤਾ ਨੂੰ ਸਮਝ ਰਹੇ ਹਨ, ਅਤੇ ਨਾਲ ਹੀ ਸੁਰੱਖਿਆ ਦੇ ਵਧੀਆ ਉਪਾਵਾਂ ਜਿਵੇਂ ਕਿ ਸਫਾਈ ਦੇ ਚੰਗੇ ਅਮਲਾਂ ਅਤੇ ਆਪਣੀ ਯਾਤਰਾ ਦੌਰਾਨ ਚਿਹਰੇ ‘ਤੇ ਮਾਸਕ ਜਾਂ ਨਾਨ-ਮੈਡੀਕਲ ਮਾਸਕ ਪਹਿਨਣ ਵਰਗੇ ਮਹੱਤਵਪੂਰਣ ਉਪਾਵਾਂ ਦੀ ਪਾਲਣਾ ਕਰਦੇ ਹਨ।

ਜੇਕਰ ਕਿਸੇ ਵਿਅਕਤੀ ਨੂੰ ਬੁਖਾਰ ਹੋਵੇ ਅਤੇ ਉਹ ਬਿਨ੍ਹਾਂ ਮੈਡੀਕਲ ਸਰਟੀਫਿਕੇਟ ਦੇ ਹੋਵੇ ਤਾਂ ਉਸਨੂੰ ਆਪਣੀ ਯਾਤਰਾ ਜਾਰੀ ਰੱਖਣ ਦੀ ਆਗਿਆ ਨਹੀਂ ਹੈ ਅਤੇ ਯਾਤਰੀ ਨੂੰ 14 ਦਿਨਾਂ ਬਾਅਦ ਮੁੜ ਬੁਕਿੰਗ ਕਰਨ ਲਈ ਕਿਹਾ ਜਾਵੇਗਾ।

Related News

ਬੰਦਿਸ਼ਾਂ ਹਟਦੇ ਹੀ ਕੈਨੇਡਾ ਪੁੱਜੇ ਹਜ਼ਾਰਾਂ ਪ੍ਰਵਾਸੀ, ਸ਼ਰਤਾਂ ਪੂਰੀਆਂ ਹੋਣ ‘ਤੇ ਹੋ ਸਕਦੇ ਹਨ ਪੱਕੇ ਵਸਨੀਕ

Vivek Sharma

ਸੂਬਾਈ ਚੋਣਾਂ: ਮਹਿਲਾ ਉਮੀਦਵਾਰ ਨੂੰ ਧਮਕਾਉਣ ਦੀ ਕੋਸ਼ਿਸ਼, ਮਾਮਲਾ RCMP ਕੋਲ ਪਹੁੰਚਿਆ

Vivek Sharma

2018 ਦਾ ਟੋਰਾਂਟੋ ਵੈਨ ਹਮਲਾ ਮਾਮਲਾ : ਅਦਾਲਤ ਨੇ ਸੁਣਾਇਆ ਵੱਡਾ ਫੈਸਲਾ, ਵਾਰਦਾਤ ਸਮੇਂ ਹਮਲਾਵਰ ਸੀ ਪੂਰੇ ਹੋਸ਼ ‘ਚ’

Vivek Sharma

Leave a Comment