channel punjabi
Canada International News North America

ਕੈਨੇਡਾ’ਚ ਰਹਿੰਦੇ ਪੰਜਾਬੀ ਭਾਈਚਾਰੇ ਨੇ ਭਾਰਤ ‘ਚ ਪਾਸ ਹੋਏ ਖੇਤੀ ਵਿਰੁੱਧ ਕਾਨੂੰਨਾਂ ਦੇ ਵਿਰੋਧ ਵਿੱਚ ਕੀਤਾ ਰੋਸ ਮੁਜ਼ਾਹਰਾ

ਵਿੰਡਸਰ: ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਵਿੰਡਸਰ ਵਿਖੇ ਸਮੁੱਚੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਸਦਕਾ, ਭਾਰਤ ਵਿੱਚ ਪਾਸ ਹੋਏ ਖੇਤੀ ਵਿਰੁੱਧ ਕਾਨੂੰਨਾਂ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਜਿਸ ਵਿੱਚ ਸਮੁੱਚੇ ਭਾਈਚਾਰੇ ਨੇ ਸ਼ਮੂਲੀਅਤ ਕੀਤੀ ।

ਪੰਜਾਬੀ ਭਾਈਚਾਰੇ ਵਿੱਚ ਇੰਨਾ ਕਾਨੂੰਨਾਂ ਨੂੰ ਲੈ ਕੇ ਭਾਰੀ ਰੋਹ ਦੇਖਣ ਨੂੰ ਮਿਲਿਆ । ਉਨ੍ਹਾਂ ਨੇ ਕਾਲੇ ਬਿੱਲੇ ਬੰਨੇ ਅਤੇ ਹੱਥਾਂ ਵਿੱਚ ਪੋਸਟਰ ਫੜਕੇ ਆਪਣਾ ਰੋਸ ਦਰਜ ਕਰਵਾਇਆ । ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦੇ ਬੁਲਾਰਿਆਂ ਨੇ ਵੀ ਇਹਨਾਂ ਕਾਨੂੰਨਾਂ ਦੇ ਵਿਰੋਧ ਵਿੱਚ ਹਰ ਪੰਜਾਬੀ ਨੂੰ ਲਾਮਬੰਦ ਹੋਣ ਅਤੇ ਆਪਣੀ ਆਵਾਜ਼ ਬੁਲੰਦ ਕਰਨ ਦਾ ਹੋਕਾ ਦਿੱਤਾ ।ਅਪੀਲ ਕੀਤੀ ਕਿ ਕੈਨੇਡਾ, ਅਮਰੀਕਾ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਪੰਜਾਬੀ ਸੋਸ਼ਲ ਮੀਡੀਆ ਜਾਂ ਪਰਿੰਟ ਮੀਡੀਆ ਰਾਹੀ ਆਪਣਾ ਰੋਸ ਦਰਜ ਕਰਵਾਏ ।

ਉੱਥੇ ਹੀ ਪੰਜਾਬ ਵਿੱਚ ਕਿਸਾਨਾਂ, ਨੌਜਵਾਨਾਂ, ਖੇਤ ਮਜ਼ਦੂਰਾਂ ਅਤੇ ਕਲਾਕਾਰ ਭਾਈਚਾਰੇ ਦੇ ਵਿੱਢੇ ਸੰਘਰਸ਼ ਦੀ ਸ਼ਲਾਘਾ ਕੀਤੀ। ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹਰ ਇਨਸਾਨ ਨੇ ਭਾਰਤ ਸਰਕਾਰ ਦੁਆਰਾ ਕੀਤੇ ਜਾ ਰਹੇ ਧੱਕੇ ਤੇ ਚਿੰਤਾ ਜ਼ਾਹਿਰ ਕੀਤੀ ਅਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾਕੇ ਖੜਨ ਦਾ ਭਰੋਸਾ ਦਿੱਤਾ। ਇਸ ਦੌਰਾਨ ਸਮਾਜਿਕ ਦੂਰੀ ਅਤੇ ਹੋਰ ਸਾਵਧਾਨੀਆਂ ਦਾ ਖ਼ਾਸ ਧਿਆਨ ਰੱਖਿਆ ਗਿਆ।

Related News

ਲੈਂਬੈਥ ਪਬਲਿਕ ਸਕੂਲ ‘ਚ ਕੋਵਿਡ 19 ਦੇ ਦੋ ਨਵੇਂ ਮਾਮਲੇ ਆਏ ਸਾਹਮਣੇ

Rajneet Kaur

ਕੀ ਕੈਨੇਡਾ ਦੀ ਅਰਥ ਵਿਵਸਥਾ ਨੂੰ ਮੁੜ ਲੀਹਾਂ ‘ਤੇ ਲਿਆ ਸਕਣਗੇ ਜਸਟਿਨ ਟਰੂਡੋ ?

Vivek Sharma

ਕੋਰੋਨਾ ਦਾ ਖਤਰਾ ਉਂਟਾਰੀਓ ‘ਚ ਬਰਕਰਾਰ, 24 ਘੰਟੇ ‘ਚ 166 ਸੰਕ੍ਰਮਿਤ ਹੋਰ ਆਏ ਸਾਹਮਣੇ

Vivek Sharma

Leave a Comment