channel punjabi
International News

ਟਰੰਪ ਨੇ ਇਕ ਵਾਰ ਮੁੜ ਤੋਂ ਚੀਨ ਨੂੰ ਪਾਈਆਂ ਲਾਹਣਤਾਂ !

ਵਾਸ਼ਿੰਗਟਨ : ਕੋਰੋਨਾ ਦੀ ਸਭ ਤੋਂ ਵੱਧ ਮਾਰ ਝੱਲ ਰਹੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਮੁੜ ਤੋਂ ਚੀਨ ਨੂੰ ਜੰਮ ਕੇ ਕੋਸਿਆ । ਸੰਯੁਕਤ ਰਾਸ਼ਟਰ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ‘ਤੇ ਦਿੱਤੀ ਸਪੀਚ ਦੌਰਾਨ ਟਰੰਪ ਨੇ ਮੰਗ ਕੀਤੀ ਕਿ ‘ਸੰਯੁਕਤ ਰਾਸ਼ਟਰ
ਕੋਰੋਨਾ ਦੇ ਮੁੱਦੇ ਤੇ ਚੀਨ ਨੂੰ ਜ਼ਿੰਮੇਵਾਰ ਠਹਿਰਾਏ ।’
ਇਸ ਸਮੇਂ ਵੀ ਦੁਨੀਆ ਭਰ ਵਿੱਚ 74 ਲੱਖ ਤੋਂ ਵੱਧ ਕੋਰੋਨਾ ਦੇ ਐਕਟਿਵ ਕੇਸ ਹਨ ।
ਆਪਣੀ ਰਿਕਾਰਡਿਡ ਸਪੀਚ ਵਿਚ ਟਰੰਪ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਨੂੰ ਖ਼ਤਮ ਹੋਏ 75 ਸਾਲ ਹੋ ਗਏ ਨੇ, ਪਰ ਅੱਜ ‘ਚੀਨੀ ਵਾਇਰਸ’ ਦੇ ਕਾਰਨ ਪੂਰੀ ਦੁਨੀਆ ਇੱਕ ਨਵੇਂ ਕਿਸਮ ਦੀ ਜੰਗ ਵਿੱਚ ਉਲਝੀ ਹੋਈ ਹੈ । ਟਰੰਪ ਨੇ ਇਕ ਵਾਰ ਮੁੜ ਤੋਂ ਇਲਜ਼ਾਮ ਲਗਾਇਆ ਕਿ ਚੀਨ ਨੇ ਜਾਣਬੁੱਝ ਕੇ ਇਸ ਵਾਇਰਸ ਨੂੰ ਦੁਨੀਆ ਵਿਚ ਫੈਲਾਇਆ ਹੈ। UN ਨੂੰ ਸਖ਼ਤੀ ਵਿਖਾਉਂਦੇ ਹੋਏ ਚੀਨ ਨੂੰ ਇਸ ਵਾਇਰਸ ਲਈ ਜਿੰਮੇਦਾਰ ਐਲਾਨਣਾ ਚਾਹੀਦਾ ਹੈ।’
ਉਧਰ ਟਰੰਪ ਦੇ ਇਲਜ਼ਾਮਾਂ ‘ਤੇ ਚੀਨ ਦੀ ਪ੍ਰਤਿਕ੍ਰਿਆ ਸਾਹਮਣੇ ਆਈ ਹੈ, ਚੀਨ ਨੇ ਟਰੰਪ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਖ਼ਾਰਜ ਕਰ ਦਿੱਤਾ ਹੈ ।
ਇੱਥੇ ਦੱਸਣਾ ਬਣਦਾ ਹੈ ਕਿ ਦੁਨੀਆ ਭਰ ਵਿਚ ਕੋਰੋਨਾ ਦੇ ਹੁਣ ਤਕ 3 ਕਰੋੜ 16 ਲੱਖ 75 ਹਜ਼ਾਰ 961 ਮਾਮਲੇ ਸਾਹਮਣੇ ਆ ਚੁੱਕੇ ਹਨ । 9 ਲੱਖ 72 ਹਜ਼ਾਰ 625 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਚੀਨ ਤੋਂ ਸ਼ੁਰੂ ਹੋਇਆ ਵਾਇਰਸ ਚੀਨ ਵਿੱਚ ਕਾਬੂ ਹੇਠ ਕਰ ਲਿਆ ਗਿਆ ਹੈ। ਜਦੋਂ ਕਿ ਦੁਨੀਆ ਦੇ ਬਾਕੀ ਦੇਸ਼ਾਂ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ । ਅਜਿਹੇ ਵਿਚ ਅਮਰੀਕਾ ਵੱਲੋਂ ਚੀਨ ਤੇ ਲਗਾਏ ਜਾ ਰਹੇ ਇਲਜ਼ਾਮ ਸਹੀ ਪ੍ਰਤੀਤ ਹੋ ਰਹੇ ਹਨ ।

Related News

ਕੈਨੇਡਾ: ਕੁਆਰੰਟੀਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ 130 ਲੋਕਾਂ ਨੂੰ ਜਾਰੀ ਕੀਤੀਆਂ ਜੁਰਮਾਨੇ ਦੀਆਂ ਟਿਕਟਾਂ,8 ਲੋਕਾਂ ‘ਤੇ ਲੱਗੇ ਦੋਸ਼

Rajneet Kaur

GOOD NEWS : ਅਮਰੀਕਾ ‘ਚ ਇੱਕ ਹੋਰ ਵੱਡੇ ਅਹੁਦੇ ‘ਤੇ ਭਾਰਤ ਵੰਸ਼ੀ ਦਾ ਕਬਜ਼ਾ, ਨੌਰੀਨ ਹਸਨ ਬਣੀ ਫੈਡਰਲ ਰਿਜ਼ਰਵ ਬੈਂਕ ਦੀ COO

Vivek Sharma

ਕੈਨੇਡਾ ਦੇ ਸਿਹਤ ਮੰਤਰਾਲੇ ਨੇ ਲੋਕਾਂ ਨੂੰ 8 ਮਾਰਚ ਤੱਕ ਕੋਰੋਨਾ ਪਾਬੰਦੀਆਂ ਨੂੰ ਸਖ਼ਤੀ ਨਾਲ ਮੰਨਣ ਦੀ ਕੀਤੀ ਅਪੀਲ

Vivek Sharma

Leave a Comment