channel punjabi
Canada International News North America

ਐਡਮਿੰਟਨ ਦੇ ਵੇਵਰਲੀ ਐਲੀਮੈਂਟਰੀ ਸਕੂਲ ‘ਚ ਦੋ ਵਿਦਿਆਰਥੀ ਹੋਏ ਕੋਰੋਨਾ ਦੇ ਸ਼ਿਕਾਰ

ਕੈਲਗਰੀ: ਕੈਨੇਡਾ ‘ਚ ਸਕੂਲਾਂ ‘ਚ ਮੁੜ ਵਾਪਸੀ ਤੋਂ ਬਾਅਦ ਬੱਚਿਆਂ ‘ਚ ਵਾਇਰਸ ਫੈਲਣ ਦਾ ਖਤਰਾ ਵਧੇਰੇ ਹੋ ਗਿਆ ਹੈ। ਡਾਕਟਰ ਡੀਨਾ ਹਿਨਸ਼ਾਅ ਨੇ ਸ਼ੁਕਰਵਾਰ ਨੂੰ ਕਿਹਾ ਕਿ ਸਕੂਲਾਂ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਦੇ ਜਾ ਰਹੇ ਹਨ ਅਤੇ ਹੋ ਸਕਦਾ ਹੈ ਕਿ ਕੋਵਿਡ 19 ਦੇ ਮਾਮਲੇ ਹੋਰ ਵਧ ਜਾਣ। 78 ਵਿਦਿਆਰਥੀ ਅਤੇ ਅਧਿਆਪਕ ਕੋਵਿਡ 19 ਦੇ ਸ਼ਿਕਾਰ ਹੋ ਚੁੱਕੇ ਹਨ । ਮਾਂਪੇ ਪਹਿਲਾਂ ਹੀ ਸਕੂਲਾਂ ਦੀ ਰੀਓਪਨਿੰਗ ਨੂੰ ਲੈ ਕੇ ਪਰੇਸ਼ਾਨ ਸਨ। ਹੁਣ ਕੋਵਿਡ ਦੇ ਬੱਚਿਆਂ ‘ਚ ਵਧ ਦੇ ਮਾਮਲੇ ਦੇਖ ਹੋਰ ਪਰੇਸ਼ਾਨ ਹੋ ਗਏ ਹਨ।

ਦਸ ਦਈਏ ਐਡਮਿੰਟਨ ਦੇ ਵੇਵਰਲੀ ਐਲੀਮੈਂਟਰੀ ਸਕੂਲ ‘ਚ ਦੋ ਵਿਦਿਆਰਥੀ ਕੋਵਿਡ 19 ਪੋਜ਼ਟਿਵ ਪਾਏ ਗਏ ਹਨ। ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਸਕੂਲ ਤੋਂ ਨਹੀਂ ਫੈਲਿਆ । ਇਕ ਵਿਦਿਆਰਥੀ ਸਕੂਲ ਤੋਂ ਬਾਹਰੋਂ ਕੋਰੋਨਾ ਦੀ ਲਪੇਟ ‘ਚ ਆਇਆ। ਜਿਸ ਕਾਰਨ ਸਕੂਲ ਦਾ ਇਕ ਹੋਰ ਵਿਦਿਆਰਥੀ ਉਸਦੇ ਕਾਰਨ ਕੋਰੋਨਾ ਦਾ ਸ਼ਿਕਾਰ ਹੋਇਆ।
ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਸਮਾਜਿਕ ਦੂਰੀ ਬਣਾ ਕੇ ਰੱਖਣ ਤੇ ਮਾਸਕ ਪਾਉਣ ਨਾਲ ਖਤਰੇ ਨੂੰ ਘਟਾਇਆ ਜਾ ਸਕਦਾ ਹੈ।

Related News

ਅਮਰੀਕਾ ਨੇ ਰੱਖਿਆ ਸੌਦਿਆਂ ਦਾ ਦਾਇਰਾ ਵਧਾ ਕੇ 20 ਅਰਬ ਡਾਲਰ ਕੀਤਾ,ਅਮਰੀਕਾ ਭਾਰਤ ਦੀ ਰੱਖਿਆ ਤੇ ਪ੍ਰਭੂਸੱਤਾ ਲਈ ਪ੍ਰਤੀਬੱਧ

Vivek Sharma

ਦੋ ਕਿਸ਼ੋਰਾਂ ਨੇ ਲੜਾਈ ਦੌਰਾਨ ਇਕ ਦੂਜੇ ਤੇ ਚਾਕੂ ਨਾਲ ਕੀਤਾ ਹਮਲਾ

Rajneet Kaur

CANADA ਤੋਂ ਬਾਅਦ ਹੁਣ ਅਮਰੀਕਾ ਨੇ ਵੀ ਵਧਾਈਆਂ ਯਾਤਰਾ ਪਾਬੰਦੀਆਂ

Vivek Sharma

Leave a Comment