channel punjabi
Canada International News North America

1 ਜੁਲਾਈ ਤੋਂ ਬਦਲ ਜਾਣਗੇ ਵੈਸਟਜੈਟ ਫਲਾਈਟਾਂ ਦੇ ਨਿਯਮ

ਕੈਲਗਰੀ: ਫੀਜ਼ੀਕਲ ਡਿਸਟੈਂਸਿੰਗ ਏਅਰ ਕੈਨੇਡਾ ਵਲੋਂ ਖਤਮ ਕੀਤੀ ਜਾ ਰਹੀ ਹੈ ।  ਕੌਮਾਂਤਰੀ ਟਰੈਵਲ ਗਾਈਡਲਾਈਨਜ਼ ਵਿੱਚ ਤਬਦੀਲੀਆਂ ਉਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਏਅਰ ਕੈਨੇਡਾ ਤੇ ਵੈਸਟਜੈੱਟ ਨੇ ਘਰੇਲੂ ਉਡਾਨਾਂ ਦੀਆਂ ਸੀਟਾਂ ਵਿੱਚ ਡਿਸਟੈਂਸਿੰਗ ਰੱਖਣ ਦੇ ਪ੍ਰੋਟੋਕਾਲ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਦੋਵਾਂ ਏਅਰਲਾਈਨਜ਼ ਵੱਲੋਂ ਇਹ ਫੈਸਲਾ ਪਹਿਲੀ ਜੁਲਾਈ ਤੋਂ ਲਾਗੂ ਹੋਵੇਗਾ।

ਵੈਸਟਜੈੱਟ ਤੇ ਏਅਰ ਕੈਨੇਡਾ ਦੇ ਯਾਤਰੀ ਹੁਣ ਵਿਚਕਾਰ ਵਾਲੀ ਸੀਟ ਬੁੱਕ ਕਰਾ ਸਕਣਗੇ।ਪਹਿਲਾਂ ਏਅਰ ਕੈਨੇਡਾ ਨੇ ਇਕਨੋਮੀ ਕਲਾਸ ਵਿੱਚ ਆਸਪਾਤ ਦੀਆਂ ਸੀਟਾਂ ਦੀ ਵਿਕਰੀ ਬੰਦ ਕਰ ਦਿਤੀ ਸੀ।ਵੈਸਟਜੈਟ ਨੇ ਵੀ ਅਜਿਹਾ ਹੀ ਕੀਤਾ ਸੀ ਤਾਂ ਜੋ ਕੋਵਿਡ-19 ਨੂੰ ਰੋਕਿਆ ਜਾ ਸਕੇ।

ਅਧਿਕਾਰੀਆਂ ਨੇ ਆਖਿਆ ਕਿ ਉਨ੍ਹਾਂ ਦੇ ਜਹਾਜ਼ਾਂ ਵਿੱਚ ਹੈਪਾ ਫਿਲਟਰਜ਼ ਲੱਗੇ ਹਨ।  ਜਿਹੜੇ ਕੈਬਿਨਜ਼ ਵਿੱਚ ਛੱਤ ਤੋਂ ਫਰਸ਼ ਤੱਕ ਦੀ ਹਵਾ ਨੂੰ ਸਾਫ ਕਰਨ ਦਾ ਕੰਮ ਕਰਦੇ ਹਨ, ਇਸ ਲਈ ਉਨ੍ਹਾਂ ਨੂੰ ਹੋਰ ਅਹਿਤਿਆਤ ਵਰਤਣ ਦੀ ਲੋੜ ਨਹੀਂ ਹੈ। ਵੈਸਟਜੈੱਟ ਨੇ ਆਖਿਆ ਕਿ ਸੀਟ ਬੈਕਸ ਵੀ ਯਾਤਰੀਆਂ ਦੀ ਹਿਫਾਜ਼ਤ ਦਾ ਕੰਮ ਕਰਦੀਆਂ ਹਨ। ਕੰਪਨੀ ਨੇ ਆਖਿਆ ਕਿ ਵੈਸਟਜੈੱਟ ਵੱਲੋਂ ਕੈਨੇਡੀਅਨਾ ਦੇ ਸੁਰੱਖਿਅਤ ਸਫਰ ਦੇ ਸਾਰੇ ਇੰਤਜ਼ਾਮ ਕੀਤੇ ਗਏ ਹਨ। ਸਾਰੇ ਯਾਤਰੀਆਂ ਦਾ ਲਗਾਤਾਰ ਟੈਂਪਰੇਚਰ ਚੈੱਕ ਕੀਤਾ ਜਾਂਦਾ ਹੈ, ਸਾਫ ਸਫਾਈ ਦਾ ਪੂਰਾ ਪ੍ਰਬੰਧ ਹੈ, ਜਿੱਥੇ ਵੀ ਹੱਥ ਲੱਗਦੇ ਹਨ ਉੱਥੇ ਵਾਰੀ ਵਾਰੀ ਸੈਨੇਟਾਈਜ਼ ਕੀਤਾ ਜਾਂਦਾ ਹੈ, ਹੋਰਨਾਂ ਪ੍ਰਬੰਧਾਂ ਤੋਂ ਇਲਾਵਾ ਮਹਿਮਾਨਾਂ ਤੇ ਅਮਲੇ ਦੇ ਮੈਂਬਰਾਂ ਨੂੰ ਮਾਸਕ ਲਾਉਣ ਲਈ ਵੀ ਆਖਿਆ ਜਾਂਦਾ ਹੈ। ਏਅਰ ਕੈਨੇਡਾ ਵੱਲੋਂ ਵੀ ਵੈਸਟਜੈੱਟ ਦੀ ਤਰਜ਼ ਉੱਤੇ ਜਲਦ ਹੀ ਸੀਟਾਂ ਵਿਚਲੀ ਦੂਰੀ ਨੂੰ ਖਤਮ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ। ਏਅਰ ਕੈਨੇਡਾ ਦੇ ਬੁਲਾਰੇ ਪੀਟਰ ਫਿਟਜ਼ਪੈਟ੍ਰਿਕ ਨੇ ਇੱਕ ਈਮੇਲ ਵਿੱਚ ਆਖਿਆ ਕਿ ਨਵੇਂ ਮਾਪਦੰਡ ਆਈ.ਸੀ.ਏ.ਓ (ਸੰਯੁਕਤ ਰਾਸ਼ਟਰ ਦੀ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਈਜ਼ੇਸ਼ਨ) ਦੀਆਂ ਸਿਫਾਰਸ਼ਾਂ ਉੱਤੇ ਹੀ ਆਧਾਰਿਤ ਹੋਣਗੇ।

ਅਮੇਰੀਕਨ ਏਅਰਲਾਈਨਸ ਨੇ ਵੀ ਸ਼ੁਕਰਵਾਰ ਨੂੰ ਐਲਾਨ ਕੀਤਾ ਕਿ ਉਹ ਅਗਲੇ ਬੁੱਧਵਾਰ ਤੋਂ ਪੂਰੀ ਸਮਰਥਾ ਲਈ ਉਡਾਣਾਂ ਦੀ ਬੁਕਿੰਗ ਸ਼ੁਰੂ ਕਰੇਗੀ। ਅੰਤਰਰਾਸ਼ਟਰੀ ਏਅਰ ਟਰਾਂਸਪੋਰਟ ਐਸੋਸੀਏਸ਼ਨ ਵਲੋਂ ਪਿਛਲੇ ਮਹੀਨੇ ਫਲਾਈਟ ਵਿੱਚ ਚਲ ਰਹੇ ਸਰੀਰਕ ਦੂਰੀ ਦੇ ਨਿਯਮਾਂ ਨੂੰ ਖਤਮ ਕਰਨ ਲਈ ਬੁਲਾਇਆ ਸੀ। ਜਿਸ ਵਿੱਚ ਕਈ ਉਪਾਅ ਸ਼ਾਮਿਲ ਸਨ। ਵੈਸਟਜੈਟ ਨੇ ਕਿਹਾ ਕਿ ਇਸ ਦੀਆਂ ਆਨਲਾਈਨ ਬੁਕਿੰਗ ਬੁੱਧਵਾਰ ਨੂੰ ਆਮ ਦੀ ਤਰਾਂ ਵਾਪਿਸ ਹੋ ਜਾਣਗੀਆਂ।

 

Related News

ਚੀਨ ਵਿੱਚ WHO ਦੇ ਮਾਹਰ ਕੋਰੋਨਾ ਵਾਇਰਸ ਮੂਲ ਦੀ ਜਾਂਚ ਸ਼ੁਰੂ ਕਰਨਗੇ

Rajneet Kaur

ਕੈਨੇਡਾ ‘ਚ ਸ਼ੁੱਕਰਵਾਰ ਨੂੰ ਕੋਰੋਨਾ ਦੇ ਰਿਕਾਰਡ 3457 ਨਵੇਂ ਕੇਸ ਆਏ ਸਾਹਮਣੇ : ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸੰਪਰਕਾਂ ਵਿਚ ਕਟੌਤੀ ਕਰਨ ਦੀ ਕੀਤੀ ਅਪੀਲ

Vivek Sharma

ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਵੱਖਰਾ ਦੇਸ਼ ਬਣਾਉਣ ਦੀ ਉੱਠੀ ਮੰਗ, ਪੀ.ਐੱਮ. ਮੋਦੀ ਦੇ ਨਾਂ ਦੇ ਲੱਗੇ ਨਾਅਰੇ

Vivek Sharma

Leave a Comment