channel punjabi
Canada International News North America

ਚੀਨ ਵਿੱਚ WHO ਦੇ ਮਾਹਰ ਕੋਰੋਨਾ ਵਾਇਰਸ ਮੂਲ ਦੀ ਜਾਂਚ ਸ਼ੁਰੂ ਕਰਨਗੇ

ਵਿਸ਼ਵ ਸਿਹਤ ਸੰਗਠਨ ਦੇ ਦੋ ਮਾਹਰ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਦਾ ਪਤਾ ਲਗਾਉਣ ਲਈ ਇੱਕ ਵੱਡੀ ਮੁਹਿੰਮ ਦੇ ਹਿੱਸੇ ਵੱਜੋਂ ਅਗਲੇ ਦੋ ਦਿਨ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਬਿਤਾਉਣਗੇ। ਸੰਯੁਕਤ ਰਾਸ਼ਟਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਾਨਵਰਾਂ ਦੇ ਸਿਹਤ ਮਾਹਿਰ ਅਤੇ ਇੱਕ ਮਹਾਂਮਾਰੀ ਵਿਗਿਆਨੀ ਆਪਣੀ ਯਾਤਰਾ ਦੌਰਾਨ ਭਵਿੱਖ ਵਿੱਚ ਇੱਕ ਮੁਹਿੰਮ ਉੱਤੇ ਕੰਮ ਕਰਨਗੇ ਜਿਸਦਾ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਕਿਵੇਂ ਇਹ ਕੋਰੋਨਾ ਵਾਇਰਸ ਇਨਫੈਕਸ਼ਨ ਪਸ਼ੂਆਂ ਤੋਂ ਮਨੁੱਖਾਂ ‘ਚ ਫੈਲਦਾ ਹੈ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਵਾਇਰਸ ਚਮਗਿੱਦੜਾਂ ਤੋਂ ਪੈਦਾ ਹੋਇਆ ਸੀ ਅਤੇ ਫਿਰ ਉਹ ਦੂਜੇ ਥਣਧਾਰੀ ਜੀਵ ਜਿਵੇਂ ਸਿਵੇਟ ਬਿੱਲੀ, ਪੈਨਗੋਲਿਨ ਵਿੱਚ ਫੈਲਿਆ, ਉਸ ਤੋਂ ਬਾਅਦ ਪਿਛਲੇ ਸਾਲ ਚੀਨ ਦੇ ਸ਼ਹਿਰ ਵੁਹਾਨ ਵਿੱਚ ਭੋਜਨ ਮਾਰਕੀਟ ਵਿੱਚ ਫੈਲ ਗਿਆ।

ਭਵਿੱਖ ‘ਚ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ, ਚੀਨ ਨੇ ਜੰਗਲੀ ਜੀਵਾਂ ਦੇ ਵਪਾਰ ‘ਤੇ ਕੰਮ ਕੀਤਾ ਅਤੇ ਕੁਝ ਪਸ਼ੂ ਬਾਜ਼ਾਰ ਬੰਦ ਕੀਤੇ । WHO ਦੀ ਮੁਹਿੰਮ ਰਾਜਨੀਤਿਕ ਤੌਰ ‘ਤੇ ਸੰਵੇਦਨਸ਼ੀਲ ਹੈ ਕਿਉਂਕਿ ਉਸ ਨੂੰ ਸਭ ਤੋਂ ਵੱਧ ਫੰਡ ਦੇਣ  ਵਾਲੇ ਅਮਰੀਕਾ ਨੇ ਇਸ ਮਹਾਮਾਰੀ ਨਾਲ ਨਜਿੱਠਣ ਵਿਚ ਨਾਕਾਮੀ ਅਤੇ ਚੀਨ ਪ੍ਰਤੀ ਪੱਖਪਾਤ ਦਾ ਦੋਸ਼ ਲਗਾਉਂਦਿਆਂ ਇਸ ਦੇ ਫੰਡਾਂ ਨੂੰ ਘਟਾਉਣ ਦੀ ਧਮਕੀ ਦਿੱਤੀ ਹੈ।

ਮਈ ਵਿਚ, 120 ਤੋਂ ਵੱਧ ਦੇਸ਼ਾਂ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਸ਼ੁਰੂਆਤ ਬਾਰੇ ਪਤਾ ਲਗਾਉਣ ਲਈ ਵਿਸ਼ਵ ਸਿਹਤ ਜਨਰਲ ਅਸੈਂਬਲੀ ਵਿਚ ਜਾਂਚ ਦੀ ਮੰਗ ਕੀਤੀ। ਚੀਨ ਨੇ ਜ਼ੋਰ ਦੇ ਕੇ ਕਿਹਾ ਕਿ WHO ਜਾਂਚ ਦੀ ਅਗਵਾਈ ਕਰੇ ।

Related News

ਸਰੀ ਮੈਮੋਰੀਅਲ ਹਸਪਤਾਲ ‘ਚ ਕੋਵਿਡ 19 ਆਉਟਬ੍ਰੇਕ ਦਾ ਐਲਾਨ

Rajneet Kaur

ਫੈਡਰਲ ਸਰਕਾਰ ਨੂੰ ਸਲਾਹ ਦੇਣ ਵਾਲੇ ਮਾਹਿਰਾਂ ਦੇ ਪੈਨਲ ਵੱਲੋਂ 65 ਸਾਲ ਤੇ ਇਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਐਸਟ੍ਰਾਜ਼ੈਨੇਕਾ ਵੈਕਸੀਨ ਦੇ ਟੀਕੇ ਲਾਉਣ ਦੀ ਸਿਫਾਰਿਸ਼

Rajneet Kaur

ਟੋਰਾਂਟੋ ਪਬਲਿਕ ਹੈਲਥ ਨੇ ਕੋਵਿਡ -19 ਸੰਪਰਕ ਟਰੇਸਿੰਗ ਪ੍ਰੋਗਰਾਮ ‘ਚ 280 ਲੋਕਾਂ ਨੂੰ ਕੀਤਾ ਸ਼ਾਮਲ

Rajneet Kaur

Leave a Comment