channel punjabi
International News

ਅਮਰੀਕਾ ਵੀ ਚੱਲਿਆ ਭਾਰਤ ਵਾਲੀ ਰਾਹ : ਚੀਨੀ ਐਪਸ TikTok, WeChat ‘ਤੇ ਐਤਵਾਰ ਤੋਂ U.S. ਵਿੱਚ ਪਾਬੰਦੀ

ਵਾਸ਼ਿੰਗਟਨ : ਅਮਰੀਕਾ ਨੇ ਆਖਰਕਾਰ ਉਹ ਫੈਸਲਾ ਲੈ ਹੀ ਲਿਆ, ਜਿਸ ਬਾਰੇ ਹਾਲੇ ਤੱਕ ਅਟਕਲਾਂ ਹੀ ਲਗਾਈਆਂ ਜਾ ਰਹੀਆਂ ਸਨ । ਅੱਜ-ਕੱਲ ਅੱਜ-ਕੱਲ ਕਰਦੇ ਅਮਰੀਕਾ ਨੇ ਸ਼ੁੱਕਰਵਾਰ ਨੂੰ ਚੀਨੀ ਮਲਕੀਅਤ ਵਾਲੀ ਵੀਡੀਓ ਐਪ ਟਿਕਟਾਕ ਨੂੰ ਡਾਊਨਲੋਡ ਕਰਨ, ਮੈਸੇਜਿੰਗ ਅਤੇ ਭੁਗਤਾਨ ਪਲੇਟਫਾਰਮ ਵੀਚੈਟ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਇਸ ਬਾਰੇ ਅਮਰੀਕਾ ਦਾ ਕਹਿਣਾ ਹੈ ਕਿ ਇਨ੍ਹਾਂ ਐਪਸ ਤੋਂ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਹੈ। ਦੱਸਣਯੋਗ ਹੈ ਕਿ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦੇ ਕੇ ਭਾਰਤ ਵੀ ਟਿਕਟਾਕ ਸਮੇਤ 100 ਤੋਂ ਵੱਧ ਚੀਨੀ ਐਪਸ ‘ਤੇ ਪਾਬੰਦੀ ਲਗਾ ਚੁੱਕਾ ਹੈ । ਭਾਰਤ ਨੇ ਅਜਿਹਾ ਕਦਮ ਹੈ ਅਤੇ ਭਾਰਤ ਅਤੇ ਚੀਨ ਦਰਮਿਆਨ ਜਾਰੀ ਜ਼ਬਰਦਸਤ ਤਨਾਅ ਵਿਚਾਲੇ ਲਿਆ ਹੈ। ਅਮਰੀਕਾ ਅਤੇ ਚੀਨ ਵਿਚਾਲੇ ਵੀ ਲੰਮੇ ਸਮੇਂ ਤੋਂ ਖੜਕਦੀ ਆ ਰਹੀ ਹੈ । ਅਜਿਹੇ ਵਿੱਚ ਅਮਰੀਕਾ ਵੱਲੋਂ ਐਤਵਾਰ ਨੂੰ ਲਾਗੂ ਕੀਤਾ ਜਾਣ ਵਾਲਾ ਇਹ ਕਦਮ ਅਮਰੀਕਾ-ਚੀਨ ਤਣਾਅ ਅਤੇ ਅਮਰੀਕੀ ਨਿਵੇਸ਼ਕਾਂ ਦੁਆਰਾ ਟਿਕਟਾਕ ਦੀ ਵਿਕਰੀ ਕਰਨ ਲਈ ਟਰੰਪ ਪ੍ਰਸ਼ਾਸਨ ਵੱਲੋਂ ਕੀਤੇ ਯਤਨਾਂ ਦਰਮਿਆਨ ਆਇਆ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨ੍ਹਾਂ ਐਪਸ ‘ਤੇ ਪਾਬੰਦੀ ਦਾ ਹੁਕਮ ਜਾਰੀ ਕੀਤਾ ਹੈ। ਡੋਨਾਲਡ ਟਰੰਪ ਦੇ ਇਸ ਹੁਕਮ ਤੋਂ ਬਾਅਦ ਹੁਣ ਅਮਰੀਕਾ ਵਿਚ ਟਿਕਟਾਕ ਤੇ ਵੀ ਚੈਟ ਐਪ ਐਤਵਾਰ ਤੋਂ ਡਾਊਨਲੋਡ ਨਹੀਂ ਕੀਤੇ ਜਾ ਸਕਣਗੇ।

ਦੱਸ ਦਈਏ ਕਿ ਪਿਛਲੇ ਮਹੀਨੇ ਟਰੰਪ ਨੇ ਟਿਕਟਾਕ ਤੇ ਵੀਚੈਟ ‘ਤੇ ਰੋਕ ਲਗਾਉਣ ਲਈ ਇਕ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕੀਤੇ ਸਨ, ਜਿਸਦੇ ਤਹਿਤ ਜੇਕਰ ਦੋਵੇਂ ਚੀਨੀ ਕੰਪਨੀਆਂ ਆਪਣਾ ਮਾਲਿਕਾਨਾ ਹੱਕ ਕਿਸੇ ਅਮਰੀਕੀ ਕੰਪਨੀ ਨੂੰ ਦੇ ਕੇ ਰੋਕ ਤੋਂ ਬਚ ਸਕਦੀਆਂ ਹਨ। ਇਸ ਸਮੇਂ ਟਿਕਟਾਕ ਦਾ ਮਾਲਿਕਾਨਾ ਹੱਕ ਬੀਜਿੰਗ ਸਥਿਤ ਬਾਈਟਡਾਂਸ ਕੋਲ ਹੈ।

ਸ਼ੁਰੂਆਤ ਵਿਚ ਟਿਕਟਾਕ ਨਾਲ ਗੱਲਬਾਤ ਵਿਚ ਮਾਈਕ੍ਰੋਸਾਫਟ ਸ਼ਾਮਲ ਸੀ, ਪਰ ਬੀਤੇ ਹਫਤੇ ਐਨ ਮੌਕੇ ‘ਤੇ ਬਾਈਟਡਾਂਸ ਨੇ ਪਲਟੀ ਮਾਰ ਦਿੱਤੀ ਅਤੇ ਮਾਈਕਰੋਸਾਫਟ ਨਾਲ ਡੀਲ ਕਰਨ ਤੋਂ ਇਨਕਾਰ ਕਰ ਦਿੱਤਾ । ਹਾਲਾਂਕਿ ਹੁਣ ਓਰੇਕਲ ਤੇ ਵਾਲਮਾਰਟ ਵੀ ਇਸ ਸੰਬੰਧ ਵਿਚ ਬਾਈਟਡਾਂਸ ਨਾਲ ਗੱਲਬਾਤ ਕਰ ਰਹੇ ਹਨ।

Related News

ਅਮਰੀਕਾ ਦੇ ਡੈਨਵਰ ‘ਚ ਭਿਆਨਕ ਬਰਫ਼ੀਲੇ ਤੂਫ਼ਾਨ ਕਾਰਨ ਦੋ ਹਜ਼ਾਰ ਉਡਾਣਾਂ ਰੱਦ, ਪੁਲਿਸ ਨੇ ਯਾਤਰਾ ਨਾ ਕਰਨ ਦੀ ਕੀਤੀ ਹਦਾਇਤ

Vivek Sharma

ਭਾਰਤੀ ਮੂਲ ਦੇ ਅਮਰੀਕੀ ਹਰੀਸ਼ ਕੋਟੇਚਾ ਨੇ ਸੰਯੁਕਤ ਰਾਜ ‘ਚ ਜਿਤਿਆ ਸੈਂਡਰਾ ਨੀਜ਼ ਲਾਈਫਟਾਈਮ ਅਚੀਵਮੈਂਟ ਐਵਾਰਡ

Rajneet Kaur

ਸਸਕੈਚਵਾਨ ਹੈਲਥ ਅਥਾਰਟੀ, ਮੈਰੀਅਨ ਐਮ.ਗ੍ਰਾਹਮ ਕਾਲਜੀਏਟ ਵਿਖੇ ਕੋਵਿਡ -19 ਆਉਟਬ੍ਰੇਕ ਦੀ ਕਰੇਗੀ ਘੋਸ਼ਣਾ

Rajneet Kaur

Leave a Comment