channel punjabi
International News

ਇੱਕ ਭਾਰਤੀ ਦੇ ਕਤਲ ਦਾ ਕੇਸ 8 ਸਾਲ ਬੀਤਣ ਦੇ ਬਾਵਜੂਦ ਵੀ FBI ਹਾਲੇ ਤੱਕ ਨਹੀਂ ਸੁਲਝਾ ਸਕੀ !

(ਸੰਕੇਤਕ ਤਸਵੀਰ)

ਭਾਰਤੀ ਮੂਲ ਦੇ ਪਰੇਸ਼ ਪਟੇਲ ਦੇ ਅਗਵਾ ਅਤੇ ਕਤਲ ਦਾ ਮਾਮਲਾ

ਭਾਰਤੀ ਦੇ ਹੱਤਿਆਰੇ ਦਾ ਸੁਰਾਗ ਦੇਣ ‘ਤੇ 11 ਲੱਖ ਦਾ ਇਨਾਮ

ਕਰੀਬ 8 ਸਾਲ ਪਹਿਲਾਂ ਪਰੇਸ਼ ਨੂੰ ਅਗਵਾ ਕਰਨ ਤੋਂ ਬਾਅਦ ਕਰ ਦਿੱਤੀ ਗਈ ਸੀ ਹੱਤਿਆ

ਹਾਲੇ ਤੱਕ ਪੁਲਿਸ ਨੂੰ ਨਹੀਂ ਮਿਲਿਆ ਕੋਈ ਸੁਰਾਗ

ਵਾਸ਼ਿੰਗਟਨ : ਦੁਨੀਆ ਦੀ ਅਤਿ ਆਧੁਨਿਕ ਕਹੀ ਜਾਣ ਵਾਲੀ ਅਮਰੀਕਾ ਦੀ ਪੁਲਿਸ 8 ਸਾਲ ਬੀਤਣ ਦੇ ਬਾਵਜੂਦ ਇਕ ਅਗਵਾ ਅਤੇ ਕਤਲ ਦੇ ਕੇਸ ਨੂੰ ਹਾਲੇ ਤੱਕ ਸੁਲਝਾ ਨਹੀਂ ਸਕੀ ਹੈ । ਪੁਲਿਸ ਨੇ ਹੁਣ ਇਸ ਕੇਸ ਨੂੰ ਸੁਝਾਉਣ ਵਿਚ ਮਦਦ ਕਰਨ ਵਾਸਤੇ ਸੁਰਾਗ ਦੇਣ ਵਾਲੇ ਨੂੰ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ । ਦਰਅਸਲ ਅਮਰੀਕਾ ਵਿਚ ਭਾਰਤੀ ਨਾਗਰਿਕ ਪਰੇਸ਼ ਕੁਮਾਰ ਪਟੇਲ ਦੇ ਅਗਵਾ ਅਤੇ ਹੱਤਿਆ ਮਾਮਲੇ ਵਿਚ ਪੁਲੀਸ ਵੱਲੋਂ ਹੁਣ 15 ਹਜ਼ਾਰ ਡਾਲਰ (ਕਰੀਬ 11 ਲੱਖ ਭਾਰਤੀ ਰੁਪਏ) ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਪਰੇਸ਼ ਦੇ ਹੱਤਿਆਰਿਆਂ ਦੇ ਬਾਰੇ ਵਿਚ ਸੁਰਾਗ ਦੇਣ ‘ਤੇ ਇਹ ਰਾਸ਼ੀ ਇਨਾਮ ਦੇ ਤੌਰ ‘ਤੇ ਦਿੱਤੀ ਜਾਵੇਗੀ।

ਪਰੇਸ਼ ਪਟੇਲ ਨੂੰ ਕਰੀਬ 8 ਸਾਲ ਪਹਿਲਾਂ 16 ਸਤੰਬਰ, 2012 ਨੂੰ ਵਰਜੀਨੀਆ ਸੂਬੇ ਦੇ ਚੈਸਟਰਫੀਲਡ ਕਾਊਂਟੀ ਦੇ ਇਕ ਗੈਸ ਸਟੇਸ਼ਨ ਤੋਂ ਅਗਵਾ ਕਰ ਲਿਆ ਗਿਆ ਸੀ। ਇਸ ਦੇ ਚਾਰ ਦਿਨ ਬਾਅਦ ਉਨ੍ਹਾਂ ਦੀ ਲਾਸ਼ ਨੇੜੇ ਦੇ ਰਿਚਮੰਡ ਸ਼ਹਿਰ ਵਿਚ ਬਰਾਮਦ ਕੀਤੀ ਗਈ ਸੀ। ਇਸ ਮਾਮਲੇ ਦੀ ਜਾਂਚ ਕਰ ਰਹੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫਬੀਆਈ) ਅਨੁਸਾਰ ਪੁਲਿਸ ਨੂੰ ਚਸ਼ਮਦੀਦਾਂ ਨੇ ਦੱਸਿਆ ਕਿ ਵਾਰਦਾਤ ਵਾਲੇ ਦਿਨ ਪਟੇਲ ਸਵੇਰੇ ਛੇ ਵਜੇ ਗੈਸ ਸਟੇਸ਼ਨ ਪੁੱਜੇ ਸਨ। ਇੱਥੇ ਉਹ ਇਕ ਸਟੋਰ ਚਲਾਉਂਦੇ ਸਨ। ਕੁਝ ਦੇਰ ਬਾਅਦ ਹੀ ਦੋ ਲੋਕ ਆਏ ਅਤੇ ਉਨ੍ਹਾਂ ਨੂੰ ਫੜ ਕੇ ਇਕ ਵੈਨ ਰਾਹੀਂ ਲੈ ਗਏ। ਚਾਰ ਦਿਨਾਂ ਬਾਅਦ ਉਨ੍ਹਾਂ ਦੀ ਲਾਸ਼ ਬਰਾਮਦ ਕੀਤੀ ਗਈ ਸੀ।

ਐੱਫਬੀਆਈ ਨੇ ਕਿਹਾ ਕਿ ਅਜਿਹੀ ਸੂਚਨਾ ਦੇਣ ‘ਤੇ 15 ਹਜ਼ਾਰ ਡਾਲਰ ਦਾ ਇਨਾਮ ਦਿੱਤਾ ਜਾਵੇਗਾ ਜਿਸ ਨਾਲ ਇਸ ਵਾਰਦਾਤ ਵਿਚ ਸ਼ਾਮਲ ਲੋਕਾਂ ਦੀ ਗਿ੍ਫ਼ਤਾਰੀ ਹੋ ਸਕੇ।

Related News

ਡੈਮੋਕ੍ਰੇਟ ਕਮਲਾ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਮਾਈਕ ਪੈਂਸ ਵਿਚਕਾਰ ਹੋਈ ਜ਼ੋਰਦਾਰ ਬਹਿਸ, ਚੀਨ ਮੁੱਦੇ ‘ਤੇ ਦੋਹਾਂ ਆਗੂਆਂ ਦੇ ਅੜੇ ਸਿੰਗ

Vivek Sharma

ਸਕਾਰਬਰੋ ਜੰਕਸ਼ਨ ਏਰੀਆ ਦੀ ਇਮਾਰਤ ਵਿਚ ਜ਼ਹਿਰੀਲਾ ਪਦਾਰਥ ਸਪਰੇਅ ਕਰਨ ਤੋਂ ਬਾਅਦ 1 ਵਿਅਕਤੀ ਗ੍ਰਿਫਤਾਰ

Rajneet Kaur

ਡੋਨਾਲਡ ਟਰੰਪ ਦੀ ਹੇਟ ਸਪੀਚ ‘ਤੇ ਫੇਸਬੁੱਕ ਨਾਰਾਜ਼, ਫੇਸਬੁੱਕ ਨੇ ਟਰੰਪ ਨੂੰ ਦਿੱਤੀ ਚਿਤਾਵਨੀ !

Vivek Sharma

Leave a Comment