channel punjabi
International News USA

ਡੈਮੋਕ੍ਰੇਟ ਕਮਲਾ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਮਾਈਕ ਪੈਂਸ ਵਿਚਕਾਰ ਹੋਈ ਜ਼ੋਰਦਾਰ ਬਹਿਸ, ਚੀਨ ਮੁੱਦੇ ‘ਤੇ ਦੋਹਾਂ ਆਗੂਆਂ ਦੇ ਅੜੇ ਸਿੰਗ

ਪੈਂਸ ਅਤੇ ਹੈਰਿਸ ਨੇ ਇਕ-ਦੂਜੇ ਨੂੰ ਘੇਰਿਆ

ਕੋਰੋਨਾ, ਚੀਨ ਅਤੇ ਜਲਵਾਯੂ ਪਰਿਵਰਤਨ ‘ਤੇ ਰੱਖਿਆ ਆਪੋ-ਆਪਣਾ ਪੱਖ

ਸਾਲਟ ਲੇਕ ਸਿਟੀ ‘ਚ 90 ਮਿੰਟਾਂ ਤਕ ਦੋਵਾਂ ਆਗੂਆਂ ਵਿਚਕਾਰ ਚੱਲੀ ਬਹਿਸ

ਵਾਸ਼ਿੰਗਟਨ : ਅਮਰੀਕੀ ਚੋਣ ਵਿਚ ਉਪ ਰਾਸ਼ਟਰਪਤੀ ਅਹੁਦੇ ਨੂੰ ਲੈ ਕੇ ਬੁੱਧਵਾਰ ਰਾਤ ਡੈਮੋਕ੍ਰੇਟ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਮਾਈਕ ਪੈਂਸ ਵਿਚਕਾਰ ਚੀਨ, ਕੋਰੋਨਾ, ਪੌਣਪਾਣੀ ਪਰਿਵਰਤਨ ਵਰਗੇ ਮੁੱਦਿਆਂ ‘ਤੇ ਜ਼ੋਰਦਾਰ ਬਹਿਸ ਦੇਖਣ ਨੂੰ ਮਿਲੀ। ਹੈਰਿਸ ਨੇ ਕੋਰੋਨਾ ਨਾਲ ਹੋਈਆਂ ਦੋ ਲੱਖ ਤੋਂ ਜ਼ਿਆਦਾ ਮੌਤਾਂ ਦਾ ਜ਼ਿਕਰ ਕਰਦੇ ਹੋਏ ਇਸ ਨੂੰ ਅਮਰੀਕੀ ਇਤਿਹਾਸ ਵਿਚ ਟਰੰਪ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਅਸਫਲਤਾ ਕਰਾਰ ਦਿੱਤਾ। ਹੈਰਿਸ ਨੇ ਕਿਹਾ ਕਿ ਟਰੰਪ ਦੁਬਾਰਾ ਚੁਣੇ ਜਾਣ ਦੇ ਬਿਲਕੁਲ ਹੱਕਦਾਰ ਨਹੀਂ ਹਨ। ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰਪਤੀ ਦੇ ਕੋਰੋਨਾ ਵਾਇਰਸ ਟਾਸਕ ਫੋਰਸ ਦੀ ਅਗਵਾਈ ਕਰਨ ਵਾਲੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੂੰ ਵੀ ਘੇਰਿਆ।

ਓਟਾਹ ਦੇ ਸਾਲਟ ਲੇਕ ਸਿਟੀ ਵਿਚ 90 ਮਿੰਟਾਂ ਤਕ ਦੋਵਾਂ ਆਗੂਆਂ ਵਿਚਕਾਰ ਬਹਿਸ ਚੱਲੀ। ਹੈਰਿਸ ਨੇ ਬੁੱਧਵਾਰ ਰਾਤ ਦੀ ਬਹਿਸ ਦੀ ਸ਼ੁਰੂੁਆਤ ਵਿਚ ਕਿਹਾ ਕਿ ਲੋਕਾਂ ਨੂੰ ਉਹ ਜਾਣਕਾਰੀ ਦੇਣ ਦੀ ਲੋੜ ਹੈ ਜੋ ਉਹ ਸੁਣਨਾ ਨਹੀਂ ਚਾਹੁੰਦੇ ਪ੍ਰੰਤੂ ਆਪਣੀ ਸੁਰੱਖਿਆ ਲਈ ਉਨ੍ਹਾਂ ਨੂੰ ਇਹ ਸੁਣਨਾ ਹੋਵੇਗਾ।
ਹੈਰਿਸ ਨੇ ਕਿਹਾ ਕਿ ਪ੍ਰਸ਼ਾਸਨ ਦੀ ਅਯੋਗਤਾ ਕਾਰਨ ਉਨ੍ਹਾਂ ਨੂੰ ਬਹੁਤ ਕੁਝ ਬਲੀਦਾਨ ਕਰਨਾ ਪਿਆ। ਉਧਰ, ਉਪ ਰਾਸ਼ਟਰਪਤੀ ਮਾਈਕ ਪੈਂਸ (61) ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਕਦਮਾਂ ਨੇ ਸੈਂਕੜੇ-ਹਜ਼ਾਰਾਂ ਅਮਰੀਕੀਆਂ ਦੀ ਜਾਨ ਬਚਾਈ। ਹੈਰਿਸ ਨੇ ਸੰਕਟ ਨਾਲ ਨਿਪਟਣ ਦੀ ਆਪਣੀ ਯੋਜਨਾ ਦੇ ਬਾਰੇ ਵਿਚ ਕਿਹਾ ਕਿ ਜੋ ਬਿਡੇਨ ਦੀ ਜਿੱਤ ਹੋਣ ‘ਤੇ ਉਨ੍ਹਾਂ ਦਾ ਪ੍ਰਸ਼ਾਸਨ ਕੋਰੋਨਾ ਪ੍ਰਭਾਵਿਤ ਲੋਕਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਗਾਏਗਾ, ਜਾਂਚ ਕਰੇਗਾ, ਟੀਕਾਕਰਨ ਕਰੇਗਾ ਅਤੇ ਉਸ ਨੂੰ ਮੁਫ਼ਤ ਸਹਾਇਤਾ ਮੁਹੱਈਆ ਕਰੇਗਾ। ਉਨ੍ਹਾਂ ਕਿਹਾ ਕਿ ਜੇ ਟਰੰਪ ਪ੍ਰਸ਼ਾਸਨ ਵਿਚ ਕੋਰੋਨਾ ਵਾਇਰਸ ਦਾ ਅਜਿਹਾ ਟੀਕਾ ਆਉਂਦਾ ਹੈ ਜਿਸ ਨੂੰ ਵਿਗਿਆਨੀ ਸਵੀਕਾਰ ਨਹੀਂ ਕਰਦੇ ਹਨ ਤਾਂ ਉਹ ਉਸ ਟੀਕੇ ਨੂੰ ਸਵੀਕਾਰ ਨਹੀਂ ਕਰੇਗੀ। ਹਾਲਾਂਕਿ ਡਾ. ਐਂਥਨੀ ਫਾਕੀ ਵਰਗੇ ਚੋਟੀ ਦੇ ਵਿਗਿਆਨਕ ਸਲਾਹਕਾਰ ਟੀਕੇ ਦਾ ਸਮਰਥਨ ਕਰਦੇ ਹਨ ਤਾਂ ਉਹ ਟੀਕੇ ਦਾ ਸਮਰਥਨ ਕਰੇਗੀ।

ਦੋਵਾਂ ਨੇਤਾਵਾਂ ਵਿਚਕਾਰ ਚੀਨ ਨਾਲ ਜੁੜੇ ਮੁੱਦੇ ‘ਤੇ ਜ਼ੋਰਦਾਰ ਬਹਿਸ ਦੇਖਣ ਨੂੰ ਮਿਲੀ। ਪੈਂਸ ਨੇ ਕਿਹਾ ਕਿ ਓਬਾਮਾ-ਬਿਡੇਨ ਦੇ ਸ਼ਾਸਨ ਵਿਚ ਚੀਨ ਨਾਲ ਵਪਾਰ ਘਾਟਾ ਰਿਕਾਰਡ ਪੱਧਰ ‘ਤੇ ਪੁੱਜ ਗਿਆ ਸੀ। ਦੋਵਾਂ ਨੇ ਆਰਥਿਕ ਮਾਮਲਿਆਂ ਵਿਚ ਚੀਨ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਸੀ। ਬਿਡੇਨ ਦੁਬਾਰਾ ਚੋਣ ਜਿੱਤੇ ਤਾਂ ਫਿਰ ਇਹੀ ਕਰਨਗੇ।

ਕਮਲਾ ਹੈਰਿਸ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਤਹਿਤ ਅਮਰੀਕਾ ਚੀਨ ਨਾਲ ਵਪਾਰ ਯੁੱਧ ਹਾਰ ਗਿਆ। ਇਸ ‘ਤੇ ਪੈਂਸ ਨੇ ਸਵਾਲ ਦਾਗਿਆ ਕਿ ਡੈਮੋਕ੍ਰੇਟ ਬਿਡੇਨ ਤਾਂ ਕਦੀ ਚੀਨ ਨਾਲ ਲੜੇ ਹੀ ਨਹੀਂ।

Related News

ਭਾਰਤ ਵਿੱਚ ਕੋਰੋਨਾ ਦਾ ਕਹਿਰ ਜਾਰੀ, ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ ਦੀ ਮਦਦ ਲਈ ਰਾਸ਼ਟਰਪਤੀ Biden ਨੂੰ ਕੀਤੀ ਅਪੀਲ

Vivek Sharma

BIG NEWS : ਸਸਕੈਚਵਨ ਸੂਬਾਈ ਚੋਣਾਂ ਤੋਂ ਪਹਿਲਾਂ ਆਈ ਸਰਵੇਖਣ ਰਿਪੋਰਟ, ਸਿਆਸੀ ਪਾਰਟੀਆਂ ਦੇ ਉੱਡੇ ਹੋਸ਼

Vivek Sharma

ਰੇਜੀਨਾ ਦੇ ਵਾਲਮਾਰਟ ਤੋਂ ਕੋਰੋਨਾ ਵਾਇਰਸ ਫੈਲਣ ਦਾ ਖਤਰਾ, ਜਾਰੀ ਕੀਤੀ ਐਡਵਾਇਜ਼ਰੀ

Vivek Sharma

Leave a Comment