channel punjabi
Canada News

ਪੁਲਿਸ ਅਫ਼ਸਰ ਤੇ ਲੱਗੇ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ !

ਪੁਲਿਸ ਅਫਸਰ ਤੇ ਲੱਗੇ ਸਰੀਰਕ ਸ਼ੋਸ਼ਣ ਕਰਨ ਦੇ ਗੰਭੀਰ ਇਲਜ਼ਾਮ

ਪੀੜਤ ਔਰਤ ਨੇ ਅਦਾਲਤ ਨੂੰ ਦੱਸਿਆ ਸਾਰਾ ਕਿੱਸਾ

ਨਸ਼ੇ ਦੀ ਹਾਲਤ ਵਿਚ ਪੀੜਤ ਨਾਲ ਹੋਇਆ ਧੱਕਾ

ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਉਣ ‘ਤੇ ਪੁਲਿਸ ਤੱਕ ਪਹੁੰਚ ਕੀਤੀ ਜਾਂਦੀ ਹੈ ਤਾਂ ਜੋ ਮੁਸ਼ਕਿਲ ਵਿੱਚ ਘਿਰੇ ਇਨਸਾਨ ਨੂੰ ਸਮੇਂ ਸਿਰ ਮਦਦ ਮਿਲ ਸਕੇ । ਪਰ ਕੈਨੇਡਾ ਵਿਚ ਇੱਕ ਮਹਿਲਾ ਵੱਲੋਂ ਇਕ ਪੁਲਿਸ ਅਫਸਰ ਤੋਂ ਮਦਦ ਮੰਗਣਾ ਉਮਰ ਭਰ ਦਾ ਜ਼ਖ਼ਮ ਦੇ ਗਿਆ ।

ਮਿਲੀ ਜਾਣਕਾਰੀ ਅਨੁਸਾਰ ਇਕ ਮਹਿਲਾ ਵੱਲੋਂ ਇਕ ਪੁਲਿਸ ਅਧਿਕਾਰੀ ‘ਤੇ ਜ਼ਬਰਨ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ ਲਗਾਏ ਹਨ, ਇਸ ਕੇਸ ਦੀ ਸੁਣਵਾਈ ਅੱਜ ਸੇਂਟ ਜੋਨਸ ਵਿਖੇ ਹੋਈ ।

ਪੀੜਤ ਮਹਿਲਾ ਨੇ ਨਿਊਫਾਉਂਡਲੈਂਡ ਅਤੇ ਲੈਬਰਾਡੋਰ ਪੁਲਿਸ ਅਫਸਰ ਡੱਗ ਸਲੇਨਗਰੋਵ ‘ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲਗਾਏ ਸਨ ਜਿਸ ਦੀ ਸੁਣਵਾਈ ਸੇਂਟ ਜੋਨਜ਼ ਵਿਖੇ ਹੋਈ । ਪੀੜਤ ਔਰਤ ਦਾ ਇਲਜ਼ਾਮ ਹੈ ਕਿ ਸਲੇਨਗ੍ਰੋਵ ਨੇ ਦਸੰਬਰ 2014 ਵਿਚ ਉਸ ਦੇ ਘਰ ਆ ਕੇ ਉਸਦਾ ਜ਼ਬਰਨ ਸਰੀਰਕ ਸ਼ੋਸ਼ਣ ਕੀਤਾ ।

ਪੀੜਤ ਨੇ ਵੀਰਵਾਰ ਨੂੰ ਅਦਾਲਤ ਨੂੰ ਦੱਸਿਆ ਕਿ ਉਸਨੇ ਸੋਚਿਆ ਸੀ ਕਿ ਉਹ ਇੱਕ ਪੁਲਿਸ ਮੁਲਾਜ਼ਮ ਨਾਲ ਸੁਰੱਖਿਅਤ ਆਪਣੇ ਘਰ ਪਹੁੰਚ ਜਾਵੇਗੀ ,ਪਰ ਇਸ ਦੌਰਾਨ ਉਸ ਨਾਲ ਵੱਡਾ ਧੋਖਾ ਹੋਇਆ । ਉਹ ਕਹਿੰਦੀ ਹੈ ਕਿ ਉਹ ਖੁਦ ਸ਼ਰਾਬੀ ਹਾਲਤ ਵਿੱਚ ਸੀ ਅਤੇ ਘਰ ਪਹੁੰਚਣ ਤੇ ਉਹ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਸਲੇਨਗ੍ਰੋਵ ਉਸ ਨਾਲ ਜ਼ਬਰਦਸਤੀ ਕਰ ਰਿਹਾ ਸੀ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਸਰਕਾਰੀ ਵਕੀਲ ਲੋਇਡ ਸਟ੍ਰਿਕਲੈਂਡ ਨੇ ਆਪਣੇ ਉਦਘਾਟਨੀ ਬਿਆਨਾਂ ਵਿੱਚ ਅਦਾਲਤ ਨੂੰ ਦੱਸਿਆ ਕਿ ਡੀਐਨਏ ਸਬੂਤ ਸਲੇਨਗਰੋਵ ਦੀ ਪਛਾਣ ਕਰਨਗੇ ਅਤੇ ਇਸ ਤੋਂ ਬਾਅਦ ਪਤਾ ਚੱਲ ਸਕੇਗਾ ਕਿ ਪੀੜਤ ਨਾਲ ਜ਼ਬਰਦਸਤੀ ਹੋਈ ਜਾਂ ਨਹੀਂ ।

ਫਿਲਹਾਲ ਪੀੜਤ ਇਨਸਾਫ਼ ਦੀ ਉਡੀਕ ਕਰ ਰਹੀ ਐ ।

Related News

ਡੋਨਾਲਡ ਟਰੰਪ ਦੀ ਹੇਟ ਸਪੀਚ ‘ਤੇ ਫੇਸਬੁੱਕ ਨਾਰਾਜ਼, ਫੇਸਬੁੱਕ ਨੇ ਟਰੰਪ ਨੂੰ ਦਿੱਤੀ ਚਿਤਾਵਨੀ !

Vivek Sharma

ਅਮਰੀਕਾ ਦੇ ਉਪ-ਰਾਸ਼ਟਰਪਤੀ ਮਾਈਕ ਪੇਂਸ ਨੇ ਲਈ ਵੈਕਸੀਨ, ਵੈਕਸੀਨ ਦੇਣ ਦਾ ਪ੍ਰੋਗਰਾਮ ਦਿਖਾਇਆ ਗਿਆ ਲਾਈਵ

Vivek Sharma

ਇਰਾਕ ਤੋਂ ਆਪਣੀਆਂ ਫੌਜੀ ਟੁਕੜੀਆਂ ਵਾਪਿਸ ਸੱਦ ਲਏ ਜਾਣ ਦੇ ਮਾਮਲੇ ਵਿੱਚ ਕੈਨੇਡਾ ਨੂੰ ਸਹਿਣਾ ਪੈ ਸਕਦੈ ਦਬਾਅ

Rajneet Kaur

Leave a Comment