channel punjabi
International News USA

ਅਗਲੇ ਕੁਝ ਹਫ਼ਤਿਆਂ ‘ਚ ਆ ਜਾਵੇਗੀ ਕੋਰੋਨਾ ਦੀ ਵੈਕਸੀਨ : ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਕੀਤਾ ਵੱਡਾ ਦਾਅਵਾ!

ਅਗਲੇ ਕੁਝ ਹਫ਼ਤਿਆਂ ‘ਚ ਆ ਜਾਵੇਗੀ ਕੋਰੋਨਾ ਦੀ ਵੈਕਸੀਨ

ਫਿਲਾਡੈੱਲਫੀਆ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਭ ਠੀਕ ਰਿਹਾ ਤਾਂ ਅਗਲੇ ਕੁਝ ਹਫ਼ਤਿਆਂ ‘ਚ ਵੈਕਸੀਨ ਆ ਜਾਵੇਗੀ। ਫਿਲਾਡੈੱਲਫੀਆ ‘ਚ ਇੱਕ ਚੋਣ ਪ੍ਰੋਗਰਾਮ ‘ਚ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਤਿੰਨ ਨਵੰਬਰ ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਕੋਰੋਨਾ ਦਾ ਇਕ ਟੀਕਾ ਵੰਡ ਲਈ ਤਿਆਰ ਹੋ ਸਕਦਾ ਹੈ। ਇਹ ਤਿੰਨ-ਚਾਰ ਹਫ਼ਤਿਆਂ ‘ਚ ਆਉਣ ਦੀ ਉਮੀਦ ਹੈ। ਹਾਲਾਂਕਿ, ਟਰੰਪ ਦੀ ਕਾਹਲੀ ਨੂੰ ਲੈ ਕੇ ਕੁਝ ਸਿਹਤ ਅਧਿਕਾਰੀ ਚਿੰਤਾ ਜ਼ਾਹਿਰ ਕਰ ਚੁੱਕੇ ਹਨ।

ਟਰੰਪ ਨੇ ਕਿਹਾ ਕਿ ਅਸੀਂ ਟੀਕਾ ਬਣਾਉਣ ਦੇ ਬਿਲਕੁਲ ਨੇੜੇ ਹਾਂ। ਜੇ ਤੁਸੀਂ ਸੱਚ ਜਾਣਨਾ ਚਾਹੁੰਦੇ ਹੋ ਤਾਂ ਉਹ ਇਹ ਹੈ ਕਿ ਪਿਛਲੇ ਪ੍ਰਸ਼ਾਸਨ ਨੂੰ ਐੱਫਡੀਏ ਤੇ ਮਨਜ਼ੂਰੀ ਕਾਰਨ ਟੀਕਾ ਲਗਵਾਉਣ ‘ਚ ਸ਼ਾਇਦ ਵਰ੍ਹਿਆਂ ਦਾ ਸਮਾਂ ਲੱਗ ਜਾਂਦਾ ਪਰ ਅਸੀਂ ਕੁਝ ਹਫ਼ਤਿਆਂ ‘ਚ ਹੀ ਇਸ ਨੂੰ ਹਾਸਲ ਕਰ ਸਕਦੇ ਹਾਂ। ਵੈਕਸੀਨ ਆਉਣ ‘ਚ ਤਿੰਨ ਤੋਂ ਚਾਰ ਹਫ਼ਤੇ ਲੱਗ ਸਕਦੇ ਹਨਇਸੇ ਮਹੀਨੇ ਦੀ ਸ਼ੁਰੂਆਤ ‘ਚ ਅਮਰੀਕਾ ਦੇ ਸਿਖਰਲੇ ਲਾਗ ਰੋਗ ਮਾਹਿਰ ਡਾ. ਐਥੋਨੀ ਫੌਸੀ ਨੇ ਕਿਹਾ ਕਿ ਜ਼ਿਆਦਾ ਮਾਹਿਰ ਮੰਨਦੇ ਹਨ ਕਿ ਨਵੰਬਰ ਜਾਂ ਦਸੰਬਰ ਤੱਕ ਇੱਕ ਵੈਕਸੀਨ ਤਿਆਰ ਹੋ ਸਕਦੀ ਹੈ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਅਕਤੂਬਰ ਤਕ ਤੁਹਾਡੇ ਕੋਲ ਟੀਕਾ ਆ ਜਾਵੇਗਾ ।
ਕੁਝ ਹੋਰ ਮਾਹਿਰ ਤਾਂ ਮੰਨਦੇ ਹਨ ਕਿ ਅਗਲੇ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਵਿਗਿਆਨਕ ਤੌਰ ‘ਤੇ ਭਰੋਸੇਯੋਗ ਟੀਕਾ ਉਪਲੱਬਧ ਨਹੀਂ ਹੋ ਸਕੇਗਾ।

ਇਸ ਪ੍ਰੋਗਰਾਮ ‘ਚ ਅਜਿਹੇ ਚੋਣਵੇਂ ਵੋਟਰ ਸੱਦੇ ਗਏ ਸਨ, ਜੋ ਕਿਸੇ ਪਾਰਟੀ ਦੇ ਵਚਨਬੱਧ ਵੋਟਰ ਨਹੀਂ ਹਨ। ਇਨ੍ਹਾਂ ਲੋਕਾਂ ਨੇ ਟਰੰਪ ਤੋਂ ਤਿੱਖੇ ਸਵਾਲ ਪੁੱਛੇ। ਸਵਾਲਾਂ ਦੇ ਜਵਾਬ ‘ਚ ਟਰੰਪ ਨੇ ਕਿਹਾ ਕਿ ਚੀਨ ਤੇ ਯੂਰਪ ‘ਤੇ ਯਾਤਰਾ ਪਾਬੰਦੀ ਲਾਉਣ ਨਾਲ ਲੱਖਾਂ ਨਹੀਂ ਤਾਂ ਹਜ਼ਾਰਾਂ ਲੋਕਾਂ ਦੀ ਜਾਨ ਜ਼ਰੂਰ ਬਚ ਗਈ। ਉਨ੍ਹਾਂ ਨੇ ਉਨ੍ਹਾਂ ਅਮਰੀਕੀ ਲੋਕਾਂ ਦਾ ਵੀ ਬਚਾਅ ਕੀਤਾ ਜੋ ਮਾਸਕ ਤੇ ਸਰੀਰਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਰਵਾਹ ਨਹੀਂ ਕਰਦੇ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ‘ਚ ਕਈ ਮਾਹਿਰਾਂ ਤਕ ਨੇ ਆਪਣੀ ਰਾਇ ਬਦਲ ਲਈ ਹੈ। ਉਧਰ ਕਈ ਸੂਬਿਆਂ ‘ਚ ਚੋਣ ਮੁਹਿੰਮ ਦੌਰਾਨ ਵੱਡੀ ਭੀੜ ਇਕੱਠੀ ਕਰਨ ਲਈ ਟਰੰਪ ਦੀ ਕਾਫੀ ਆਲੋਚਨਾ ਹੋ ਰਹੀ ਹੈ।

ਟਰੰਪ ਨੇ ਕਿਹਾ ਕਿ ਅਮਰੀਕਾ ‘ਚ ਇਨਫੈਕਟਿਡ ਲੋਕਾਂ ਦੀ ਗਿਣਤੀ ਇਸ ਲਈ ਜ਼ਿਆਦਾ ਹੈ ਕਿ ਦੂਜੇ ਦੇਸ਼ਾਂ ਦੀ ਤੁਲਨਾ ‘ਚ ਅਸੀਂ ਜ਼ਿਆਦਾ ਟੈਸਟ ਕੀਤੇ ਹਨ। ਉਨ੍ਹਾਂ ਨੇ ਕੋਰੋਨਾ ਦੀ ਸ਼ੁਰੂਆਤ ‘ਚ ਕੀਤੇ ਗਏ ਆਪਣੇ ਵਿਵਾਦਤ ਦਾਅਵੇ ਨੂੰ ਦੁਹਰਾਇਆ ਕਿ ਇਕ ਦਿਨ ਵਾਇਰਸ ਖ਼ੁਦ ਗ਼ਾਇਬ ਹੋ ਜਾਵੇਗਾ।

Related News

ਕੈਨੇਡਾ ‘ਚ ਕੋਵਿਡ 19 ਦੇ ਕੇਸ ਵਧਦੇ ਜਾ ਰਹੇ ਹਨ,ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਰਨਾ ਪੈ ਸਕਦੈ ਥੌੜਾ ਹੋਰ ਇੰਤਜ਼ਾਰ

Rajneet Kaur

BIG NEWS : ਸਿੰਘੂ ਬਾਰਡਰ ‘ਤੇ ਧਰਨੇ ਵਾਲੀ ਥਾਂ ਹੋਈ ਫਾਇਰਿੰਗ! ਹਮਲਾਵਰ ਫ਼ਰਾਰ, ਪੁਲਿਸ ਤਫਤੀਸ਼ ‘ਚ ਜੁਟੀ

Vivek Sharma

ਐਚ-1ਬੀ ਵੀਜ਼ਾ ਧਾਰਕਾਂ ਦੀ ਤਨਖ਼ਾਹ ਬਾਰੇ Joe Biden ਪ੍ਰਸ਼ਾਸਨ ਨੇ ਮੰਗੀ ਰਾਇ, 60 ਦਿਨਾਂ ਦਾ ਦਿੱਤਾ ਸਮਾਂ

Vivek Sharma

Leave a Comment