channel punjabi
Canada International News North America

ਕੈਨੇਡਾ ‘ਚ ਕੋਵਿਡ 19 ਦੇ ਕੇਸ ਵਧਦੇ ਜਾ ਰਹੇ ਹਨ,ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਰਨਾ ਪੈ ਸਕਦੈ ਥੌੜਾ ਹੋਰ ਇੰਤਜ਼ਾਰ

ਇਕ ਆਮ ਸਾਲ ਵਿਚ, ਸੈਂਕੜੇ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਆਪਣੀ ਪੜ੍ਹਾਈ ਕਰਨ ਲਈ ਕੈਨੇਡਾ ਆਉਂਦੇ ਹਨ। ਪਰ, ਜਿਵੇਂ ਕਿ ਤੁਸੀਂ ਜਾਣਦੇ ਹੋ, 2020/2021 ਸਾਲ ਕੁਝ ਆਮ ਸਾਲਾਂ ਵਾਂਗ ਨਹੀਂ ਰਿਹਾ। ਕੈਨੇਡਾ ‘ਚ ਕੋਵਿਡ 19 ਦੇ ਕੇਸ ਵਧਦੇ ਜਾ ਰਹੇ ਹਨ।ਜਿਸ ਤੋਂ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਥੌੜਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਕੈਨੇਡਾ ਸਰਕਾਰ ਨੇ ਕੋਵਿਡ-19 ਕਾਰਨ ਵੀਜ਼ਾ ਨਿਯਮਾਂ ‘ਚ ਇਕ ਵਾਰ ਫਿਰ ਬਦਲਾਅ ਕੀਤਾ ਹੈ। ਜਿਸ ‘ਚ ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਸਿਰਫ਼ 4 ਏਅਰਪੋਰਟਾਂ (ਵੈਨਕੂਵਰ, ਟੋਰਾਂਟੋ, ਕੈਲਗਰੀ, ਮਾਂਟਰੀਅਲ) ‘ਤੇ ਹੀ ਲੈਂਡਿੰਗ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਹੀ ਕੈਨੇਡਾ ਪਹੁੰਚਣ ਵਾਲੇ ਹਰ ਵਿਦਿਆਰਥੀ ਨੂੰ ਏਅਰਪੋਰਟ ‘ਤੇ ਹੀ ਆਪਣਾ ਕੋਰੋਨਾ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ।

ਕੋਰੋਨਾ ਟੈਸਟ ਦੇ ਬਾਅਦ ਸਰਕਾਰ ਵੱਲੋਂ ਤੈਅ ਸਥਾਨ ‘ਤੇ ਤਿੰਨ ਦਿਨ ਬਿਤਾਉਣੇ ਪੈਣਗੇ। 3 ਦਿਨਾਂ ਬਾਅਦ ਵਿਦਿਆਰਥੀ ਦੀ ਕੋਰੋਨਾ ਰਿਪੋਰਟ ਆਵੇਗੀ। ਜੇਕਰ ਰਿਪੋਰਟ ਨੈਗਟਿਵ ਆਉਂਦੀ ਹੈ ਤਾਂ ਵਿਦਿਆਰਥੀ ਬਾਕੀ ਦਿਨ ਆਪਣੇ ਘਰ ਪਹੁੰਚ ਕੇ ਕੁਆਰਟੀਨ ਹੋਵੇਗਾ ਅਤੇ ਜੇਕਰ ਰਿਪੋਰਟ ਪਾਜ਼ੀਟਿਵ ਆਉਂਦੀ ਹੈ ਤਾਂ ਸਰਕਾਰ ਵੱਲੋਂ ਤੈਅ ਕੀਤੇ ਗਏ ਸਥਾਨ ‘ਤੇ ਹੀ ਵਿਦਿਆਰਥੀ ਨੂੰ 14 ਦਿਨ ਕੁਆਰੰਟਾਈਨ ਹੋਣਾ ਪਵੇਗਾ।

Related News

ਵਿਆਹ ਸਮਾਗਮ ‘ਚ ਫੁੱਟਿਆ ਕੋਰੋਨਾ ਬੰਬ: 17 ਦੀ ਰਿਪੋਰਟ ਪਾਜ਼ੀਟਿਵ

Vivek Sharma

ਖੁੱਲ੍ਹੇ ਸਿਨੇਮਾ ਹਾਲ, ਤਿੰਨ ਮਹੀਨਿਆਂ ਬਾਅਦ ਪਰਤੀ ਰੌਣਕ

Vivek Sharma

ਕੈਨੇਡਾ ‘ਚ ਬਿਮਾਰੀ ਦੇ ਕਾਰਨ ਅੰਤਰਰਾਸ਼ਟਰੀ  ਕੱਬਡੀ ਖਿਡਾਰੀ ਮਹੀਪਾਲ ਸਿੰਘ ਗਿੱਲ ਦਾ ਹੋਇਆ ਦਿਹਾਂਤ

Rajneet Kaur

Leave a Comment