channel punjabi
Canada International News North America

ਕੈਨੇਡਾ ਅਮਰੀਕਾ ਦੇ ‘ਚ ਇੱਕ ਲੱਖ ਲੋਕਾਂ ਦੀ ਨਿਯੁਕਤੀ ਕਰੇਗੀ ਈ-ਕਮਰਸ ਕੰਪਨੀ ਐਮਾਜ਼ੋਨ

ਈ-ਕਮਰਸ ਕੰਪਨੀ ਐਮਾਜ਼ੋਨ ਅਮਰੀਕਾ ਤੇ ਕੈਨੇਡਾ ਦੇ ਲੋਕਾਂ ਨੂੰ ਨਵੀਆਂ ਨੌਕਰੀਆਂ ਮੁਹਈਆ ਕਰਵਾਉਣ ਜਾ ਰਹੀ ਹੈ। ਈ ਕਮਰਸ ਕੰਪਨੀ ਐਮਾਜ਼ੋਨ ਦਾ ਕਹਿਣਾ ਹੈ ਕਿ ਪੂਰੇ ਅਮਰੀਕਾ ਤੇ ਕੈਨੇਡਾ ‘ਚ 100,000 ਨਵੇਂ ਲੋਕਾਂ ਨੂੰ ਨਿਯੁਕਤ ਕਰੇਗੀ।

ਆਨਲਾਈਨ ਕੰਪਨੀ ਐਮਾਜ਼ੋਨ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਹੈ ਕਿ ਆਨਲਾਈਨ ਖਰੀਦਦਾਰੀ ਦੇ ਵਧਦੇ ਟਰੈਂਡ ਤੇ ਸਮੇਂ ਤੇ ਆਰਡਰ ਨੂੰ ਪੂਰਾ ਕਰਨ ਲਈ ਉਹ ਅਮਰੀਕਾ ਤੇ ਕੈਨੇਡਾ ਵਿਚ ਇੱਕ ਲੱਖ ਲੋਕਾਂ ਦੀ ਨਿਯੁਕਤੀ ਕਰੇਗੀ। ਕੰਪਨੀ ਇਨਾਂ ਦੇਸ਼ਾਂ ਵਿਚ 100 ਨਵੀਂ ਸਹੂਲਤਾਂ ਦੀ ਸ਼ੁਰੂਆਤ ਕਰੇਗੀ।

ਕੰਪਨੀ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਦਸਿਆ ਕਿ ਇਹ ਨੌਕਰੀਆਂ ਨਿਯਮਿਤ ਪਾਰਟ ਟਾਈਮ ਤੇ ਫੁੱਲ ਟਾਈਮ ਹੋਵੇਗੀ। ਕੰਪਨੀ ਮੁਤਾਬਕ ਇਸ ਨਾਲ ਉਸਨੂੰ ਘੱਟ ਸਮੇਂ ਵਿਚ ਆਰਡਰ ਪੂਰਾ ਕਰਨ ‘ਚ ਮਦਦ ਮਿਲੇਗੀ। ਇਸਦੇ ਨਾਲ ਹੀ ਐਮਾਜ਼ੋਨ ਨੇ ਸਪਸ਼ਟ ਕੀਤਾ ਹੈ ਕਿ ਇਹ ਰੋਜ਼ਗਾਰ ਛੁਟੀਆਂ ਦੌਰਾਨ ਕੀਤੀਆਂ ਗਈਆਂ ਨਿਯੁਕਤੀਆਂ ਨਾਲ ਸਬੰਧਿਤ ਨਹੀਂ ਹੈ।

ਦੱਸ ਦਈਏ ਕਿ ਅਮਰੀਕੀ ਕੰਪਨੀ ਐਮਾਜ਼ੋਨ ਨੂੰ ਅਪਰੈਲ ਤੋਂ ਜੂਨ ਦੇ ਅੱਧ ਵਿਚਕਾਰ ਰਿਕਾਰਡ ਲਾਭ ਤੇ ਇਨਕਮ ਹੋਈ। ਇਸਦਾ ਕਾਰਣ ਕੋਵਿਡ 19 ਮਹਾਂਮਾਰੀ ਦੌਰਾਨ ਜਿਆਦਾਤਰ ਲੋਕਾਂ ਦਾ ਕਿਰਾਨਾ ਸੰਮਾਨ ਤੇ ਹੋਰ ਜ਼ਰੂਰੀ ਚੀਜ਼ਾਂ ਦੇ ਲਈ ਈ-ਕਮਰਸ ਕੰਪਨੀਆਂ ਨੂੰ ਤਰਜੀਹ ਦੇਣਾ ਰਿਹਾ ਹੈ। ਕੰਪਨੀ ਦੇ ਤਿਮਾਹੀ ਕਾਰੋਬਾਰ ਵਿਚ ਕਰੀਬ 40 ਫੀਸਦੀ ਦਾ ਇਜਾਫਾ ਹੋਇਆ ਹੈ ਤੇ ਇਹ ਵਧ ਕੇ 89 ਬਿਲੀਅਨ ਡਾਲਰ ਤਕ ਪਹੁੰਚ ਗਿਆ ਹੈ।

ਕੰਪਨੀ ਨੇ ਪਿਛਲੇ ਹਫਤੇ ਹੀ ਐਲਾਨ ਕੀਤਾ ਸੀ ਕਿ ਉਹ ਆਪਣੇ ਸਿਆਟਿਲ ਸਥਿਤ ਹੈਡਕੁਆਟਰ ਦੇ ਨੇੜੇ ਉਪਨਗਰ ਬੇਲੈਵਿਊ ਵਿਚ 10 ਹਜ਼ਾਰ ਨਵੀਆਂ ਨੌਕਰੀਆਂ ਦਵੇਗੀ। ਐਮਾਜ਼ੋਨ ਨੇ ਸ਼ਹਿਰ ਵਿਚ 20 ਲਖ ਸਕਵੇਅਰ ਫੀਟ ਦਾ ਆਫੀਸ ਕਿਰਾਏ ਤੇ ਲਿਆ ਹੈ ਤੇ ਫਰਵਰੀ ਵਿਚ ਐਲਾਨ ਕੀਤਾ ਸੀ ਕਿ ਇਥੇ 15 ਹਜ਼ਾਰ ਨੌਕਰੀਆਂ ਦਿਤੀਆਂ ਜਾਣਗੀਆਂ।

ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ ਵਿਚ 1,75000 ਲੋਕਾਂ ਨੂੰ ਨੌਕਰੀਆਂ ਦਿਤੀਆਂ ਸੀ ਤੇ ਪਿਛਲੇ ਹਫਤੇ ਕਿਹਾ ਸੀ ਕਿ ਉਸਨੂੰ ਕੰਪਨੀ ਤੇ ਟੈਕਨੋਲੋਜੀ ਪੱਧਰ ਤੇ 33,000 ਲੋਕਾਂ ਨੂੰ ਨਿਯੁਕਤ ਕਰਨ ਦੀ ਲੋੜ ਹੈ। ਕੰਪਨੀ ਨੇ ਕਿਹਾ ਕਿ ਨਵੀਆਂ ਇਮਾਰਤਾਂ ਵਿਚ ਪੂਰਤੀ ਕੇਂਦਰ ਤੇ ਸਪੁਰਦਗੀ ਸਟੇਸ਼ਨ ਸ਼ਾਮਿਲ ਹੋਣਗੇ, ਜਦੋਂ ਕਿ ਨਵੀਆਂ ਅਸਾਮੀਆਂ ਤੇ ਪ੍ਰਤੀ ਘੰਟਾ ਘਟੋ ਘੱਟ 15 ਡਾਲਰ ਦਾ ਭੁਗਤਾਨ ਹੁੰਦੀ ਹੈ ਤੇ ਕੁਝ ਸ਼ਹਿਰਾਂ ਵਿਚ ਇਕ ਹਜ਼ਾਰ ਡਾਲਰ ਦੇ ਦਸਤਖਤ ਕਰਨ ਵਾਲੇ ਬੋਨਸ ਸ਼ਾਮਿਲ ਹੁੰਦੇ ਹਨ।

ਐਮਾਜ਼ੋਨ ਦੇ ਵਿਸ਼ਵ ਪੱਧਰ ਤੇ ਗੋਦਾਮਾ ਨਾਲ ਜੁੜੇ ਮਾਮਲੇ ਦੇਖਣ ਵਾਲੀ ਅਲੀਸਿਐ ਬੋਲਰ ਡੇਵਿਸ ਨੇ ਕਿਹਾ ਹੈ ਕਿ ਕੰਪਨੀ ਕੁਝ ਸ਼ਹਿਰਾਂ ਵਿਚ 1,000 ਡਾਲਰ ਦਾ ਬੋਨਸ ਵੀ ਦੇਣ ਦੀ ਪੇਸ਼ਕਸ਼ ਕਰ ਰਹੀ ਹੈ। ਜਿਥੇ ਉਸਨੂੰ ਕਰਮਚਾਰੀਆਂ ਦੀ ਭਾਲ ਕਰਨ  ‘ਚ ਮੁਸ਼ਕਿਲ ਹੋ ਰਹੀ ਹੈ। ਇਨਾਂ ਸ਼ਹਿਰਾਂ ‘ਚ ਡੇਟਰਾਇਟ (Detroit) ,ਨਿਊਯਾਰਕ (New York) ਤੇ ਫਿਲਾਡੇਲਫੀਆ(Philadelphia) ਸ਼ਾਮਿਲ ਹੈ।

ਐਪਲ ਤੇ ਫੇਸਬੁੱਕ ਵਰਗੇ ਹੋਰ ਤਕਨੀਕੀ ਦਿਗਜ਼ਾਂ ਨੇ ਮਹਾਂਮਾਰੀ ਦੇ ਦੌਰਾਨ ਮਜਬੂਤ ਨਤਿਜਿਆਂ ਦੀ ਰਿਪੋਰਟ ਕੀਤੀ ਹੈ। ਵਾਲਮਾਰਟ ਵਰਗੇ ਵੱਡੇ ਬਾਕਸ ਪ੍ਰਚੂਨ ਦੇ ਨਾਲ ਜਿਨਾਂ ਨੇ ਈ-ਕਮਰਸ ਦੀ ਭਾਰੀ ਮੰਗ ਵੇਖੀ ਹੈ। ਪਰ ਹੋਰ ਵੀ ਕਈ ਕੰਪਨੀਆਂ ਦੁੱਖ ਝੇਲ ਰਹੀਆਂ ਹਨ, ਜਿਨਾਂ ਵਿਚ ਜੇ.ਸੀ ਪੈਨੀ ਤੇ ਨੀਮਨ ਮਾਰਕਸ ਵਰਗੇ ਪ੍ਰਚੂਨ ਵਿਕਰੇਤਾ ਸ਼ਾਮਿਲ ਹਨ। ਜਿਨਾਂ ਨੇ ਆਪਣੇ ਸਟੋਰ ਬੰਦ ਕਰ ਦਿਤੇ ਹਨ ਤੇ ਯੂ ਐਸ ਦੀਵਾਲਾਪਨ ਕੋਡ ਅਧੀਨ ਪੂਨਰਗਠਨ ਲਈ ਅਰਜ਼ੀ ਦਾਇਰ ਕੀਤੀ ਹੈ।

Related News

ਅਮਰੀਕਾ ਦਾ ਫ਼ੈਸਲਾ ਕੌਮਾਂਤਰੀ ਕਾਨੂੰਨ ਅਤੇ ਕੌਮਾਂਤਰੀ ਸਬੰਧਾਂ ਦੇ ਬੁਨਿਆਦੀ ਸਿਧਾਂਤਾਂ ਦਾ ਉਲੰਘਣ : ਚੀਨ

Vivek Sharma

ਹੁਣ WESTERN UNIVERSITY ਦੇ 28 ਵਿਦਿਆਰਥੀ ਕੋਰੋਨਾ ਦੀ ਲਪੇਟ ਵਿੱਚ

Vivek Sharma

ਕੈਨੇਡਾ ਵਿੱਚ ਨਹੀਂ ਵਰਤ ਸਕੋਗੇ ਪਲਾਸਟਿਕ ਵਾਲੇ ਉਤਪਾਦ, ਸਰਕਾਰ ਦਾ ਅਹਿਮ ਫੈਸਲਾ

Vivek Sharma

Leave a Comment