channel punjabi
Canada International News North America

ਵੈਸਟ-ਐਂਡ ਟੋਰਾਂਟੋ ਸ਼ਾਪਿੰਗ ਸੈਂਟਰ ਦੀ ਪਾਰਕਿੰਗ ‘ਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਵੀਰਵਾਰ ਦੁਪਹਿਰ ਸ਼ਹਿਰ ਦੇ ਪੱਛਮ ਵਿੱਚ ਇੱਕ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ।

ਐਮਰਜੈਂਸੀ ਚਾਲਕਾਂ ਨੂੰ ਦੁਪਹਿਰ 1:40 ਵਜੇ ਤੋਂ ਬਾਅਦ ਜੇਨ ਸਟ੍ਰੀਟ ਦੇ ਪੂਰਬ ਵੱਲ, ਸੈਂਟ ਕਲੇਅਰ ਐਵੇਨਿਊ ਵੈਸਟ ਵਿਖੇ ਇਕ ਵਾਲਮਾਰਟ ਦੀ ਪਾਰਕਿੰਗ ਵਾਲੀ ਥਾਂ ਤੇ ਬੁਲਾਇਆ ਗਿਆ ਸੀ।

ਟਵਿੱਟਰ ਉੱਤੇ ਪੋਸਟ ਕੀਤੇ ਇੱਕ ਅਪਡੇਟ ਦੇ ਅਨੁਸਾਰ, ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਸ਼ੁਰੂਆਤ ਵਿੱਚ ਖਬਰ ਮਿਲੀ ਸੀ ਕਿ ਇੱਕ ਵਿਅਕਤੀ ਨੂੰ ਉਸ ਖੇਤਰ ਵਿੱਚ ਇੱਕ ਸਟੋਰ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਹਾਲਾਂਕਿ, ਖੇਤਰ ਵਿੱਚ ਪਹੁੰਚਣ ਤੋਂ ਬਾਅਦ, ਪੁਲਿਸ ਨੇ ਪੀੜਿਤ ਨੂੰ ਪਾਰਕਿੰਗ ਵਾਲੀ ਥਾਂ ਤੋਂ ਪਾਇਆ । ਜਿਸਦੀ ਮੌਕੇ ਤੇ ਹੀ ਮੌਤ ਹੋ ਗਈ ਸੀ।

ਪੁਲਿਸ ਨੇ ਕਿਹਾ ਹੈ ਕਿ ਇਕ ਸ਼ੱਕੀ ਵਿਅਕਤੀ ਨੂੰ ਵਾਈਟ ਐਸ.ਯੂ.ਵੀ ‘ਚ ਆਖਰੀ ਵਾਰ ਸੈਂਟ ਕਲੇਅਰ ਐਵੇਨਿਊ ਵੈਸਟ ਵਿਖੇ ਪੱਛਮ ਵਲ ਜਾਂਦਿਆ ਦੇਖਿਆ ਗਿਆ ਹੈ।

Related News

ਅਲਬਰਟਾ ਵਿਖੇ ਤਾਲਾਬੰਦੀ ਦੇ ਵਿਰੋਧ ‘ਚ ਰੈਲੀ, ਗ੍ਰਿਫ਼ਤਾਰ ਪਾਦਰੀ ਨੂੰ ਰਿਹਾਅ ਕਰਨ ਦੀ ਕੀਤੀ ਮੰਗ

Vivek Sharma

ਕੈਨੇਡਾ ਦੇ ਪ੍ਰਧਾਨਮੰਤਰੀ ਨੇ ਸੰਭਾਵਿਤ ਚੋਣਾਂ ਤੋਂ ਪਹਿਲਾਂ ਕੈਬਨਿਟ ਦੇ ਚੋਟੀ ਦੇ ਖਿਡਾਰੀਆਂ ਨੂੰ ਬਦਲਿਆ

Rajneet Kaur

ਨੁਨਾਵਟ ਸੂਬੇ ਵਿੱਚ ਕੋਰੋਨਾ ਕਾਰਨ ਪਹਿਲੀ ਵਾਰ ਗਈ ਕਿਸੇ ਦੀ ਜਾਨ

Vivek Sharma

Leave a Comment