channel punjabi
International News USA

ਅਮਰੀਕੀ ਨਾਗਰਿਕਤਾ ਲਈ ਨਿਯਮ ਕੀਤੇ ਗਏ ਹੋਰ ਸਖ਼ਤ !

ਅਮਰੀਕਾ ਨੇ ਨਾਗਰਿਕਤਾ ਲਈ ਨਿਯਮਾਂ ਨੂੰ ਕੀਤਾ ਹੋਰ ਸਖ਼ਤ

ਨਾਗਰਿਕਤਾ ਲਈ ਹੁਣ ਦੇਣੀ ਹੋਵੇਗੀ ਹੋਰ ਵੀ ਵਧੇਰੇ ਜਾਣਕਾਰੀ

ਕਈ ਤਰ੍ਹਾਂ ਦੇ ਟੈਸਟਾਂ ਦੀ ਰਿਪੋਰਟ, ਡੀ.ਐਨ.ਏ. ਟੈਸਟ ਨੂੰ ਕੀਤਾ ਗਿਆ ਲਾਜ਼ਮੀ

ਨਵੀਂ ਯੋਜਨਾ ਲਾਗੂ ਹੋਣ ਵਿੱਚ ਹਾਲੇ ਲੱਗੇਗਾ ਸਮਾਂ

ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਨੂੰ ਲਾਗੂ ਕਰਨ ਦੇ ਤਹਿਤ ਗੈਰ-ਨਾਗਰਿਕਾਂ ਦੀ ਵਿਸਤ੍ਰਿਤ ਨਿੱਜੀ ‘ਬਾਇਓਮੈਟ੍ਰਿਕ’ ਜਾਣਕਾਰੀ ਇਕੱਠੀ ਕਰਨ ਨਾਲ ਸਬੰਧਤ ਮੰਗਲਵਾਰ ਨੂੰ ਇਕ ਯੋਜਨਾ ਦੀ ਘੋਸ਼ਣਾ ਕੀਤੀ। ਅੰਦਰੂਨੀ ਸੁਰੱਖਿਆ ਵਿਭਾਗ ਦੇ ਇਕ ਬਿਆਨ ਦੇ ਮੁਤਾਬਕ, ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਦੇਸ਼ ਵਿਚ ਰਹਿਣ ਜਾਂ ਕੰਮ ਕਰਨ ਦੇ ਚਾਹਵਾਨ ਲੋਕਾਂ ਦੇ ਡਾਟਾ ਇਕੱਠਾ ਕਰੇਗੀ, ਜਿਸ ਵਿਚ ਅੱਖ ਦੀ ਪੁਤਲੀ ਅਤੇ ਚਿਹਰੇ ਨਾਲ ਸਬੰਧਤ ਜਾਣਕਾਰੀਆਂ, ਆਵਾਜ਼ ਦੇ ਨਮੂਨੇ ਅਤੇ ਕੁਝ ਮਾਮਲਿਆਂ ਵਿਚ ਡੀ.ਐੱਨ.ਏ. ਲਿਆ ਜਾਣਾ ਸ਼ਾਮਲ ਹੈ।ਵਿਭਾਗ ਨੇ ਪ੍ਰਸ਼ਤਾਵਿਤ ਨਿਯਮ ਜਾਰੀ ਨਹੀਂ ਕੀਤਾ ਅਤੇ ਨਾ ਹੀ ਇਸ ਸਬੰਧ ਵਿਚ ਜ਼ਿਆਦਾ ਜਾਣਕਾਰੀ ਮੁਹੱਈਆ ਕਰਵਾ ਨੂੰ ਖਬਰ ਦਿੱਤੀ ਕਿ ਇਸ ਨੀਤੀ ਵਿਚ ਇਕ ਅਜਿਹੀ ਵਿਵਸਥਾ ਹੈ ਜਿਸ ਦੇ ਤਹਿਤ ਕੁਝ ਤਰ੍ਹਾਂ ਦੇ ਇਮੀਗ੍ਰੇਸ਼ਨ ਲਾਭ ਹਾਸਲ ਕਰਨ ਦੀ ਐਪਲੀਕੇਸ਼ਨ ਦੇਣ ਵਾਲਿਆਂ ਨੂੰ ਨਿੱਜੀ ਡਾਟਾ ਮੁਹੱਈਆ ਕਰਾਉਣਾ ਹੋਵੇਗਾ। ਇਸ ਦੇ ਦਾਇਰੇ ਵਿਚ ਉਹ ਲੋਕ ਆਉਣਗੇ ਜੋ ਪਹਿਲਾਂ ਤੋਂ ਹੀ ਦੇਸ਼ ਵਿਚ ਰਹਿ ਰਹੇ ਹਨ। ਨਾਲ ਹੀ ਉਹ ਅਮਰੀਕਾ ਨਾਗਰਿਕ ਵੀ ਇਸ ਵਿਚ ਸ਼ਾਮਲ ਹੋਣਗੇ ਜੋ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸਪਾਂਸਰ ਕਰ ਰਹੇ ਹਨ।

ਇਸ ਯੋਜਨਾ ਨੂੰ ਲਾਗੂ ਹੋਣ ਵਿਚ ਕਈ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਨਾਲ ਹੀ ਇਸ ਨੂੰ ਕਾਨੂੰਨੀ ਚੁਣੌਤੀਆਂ ਵੀ ਮਿਲ ਸਕਦੀਆਂ ਹਨ। ਜਿਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਵਿਚ ਪੇਸ਼ ਕੀਤੀਆਂ ਗਈਆਂ ਜ਼ਿਆਦਾਤਰ ਯੋਜਨਾਵਾਂ ਦੇ ਨਾਲ ਹੋ ਚੁੱਕਾ ਹੈ। ‘ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ’ ਦੀ ਵਿਸ਼ਲੇਸ਼ਕ ਸਾਰਾ ਪੀਅਰਜ਼ ਨੇ ਕਿਹਾ,”ਇਹ ਨਿਗਰਾਨੀ ਦਾ ਜ਼ਿਕਰਯੋਗ ਵਿਸਥਾਰ ਹੈ। ਖਾਸ ਕਰ ਕੇ ਇਸ ਲਈ ਕਿਉਂਕਿ ਇਸ ਦੇ ਤਹਿਤ ਪ੍ਰਵਾਸੀਆਂ ਨੂੰ ਕਿਸੇ ਵੀ ਸਮੇਂ ਬਾਇਓਮੈਟ੍ਰਿਕ ਜਾਣਕਾਰੀ ਮੁਹੱਈਆ ਕਰਾਉਣ ਲਈ ਕਿਹਾ ਜਾ ਸਕਦਾ ਹੈ।” ਅਮਰੀਕਾ ਵਿਚ ਨਾਗਰਿਕਤਾ ਦੀ ਐਪਲੀਕੇਸ਼ਨ ਦੇ ਲਈ ਬਿਨੈਕਾਰ ਉਂਗਲਾਂ ਦੇ ਨਿਸ਼ਾਨ ਅਤੇ ਤਸਵੀਰਾਂ ਮੁਹੱਈਆ ਕਰਵਾਉਂਦਾ ਹੈ।

ਅੰਦਰੂਨੀ ਸੁਰੱਖਿਆ ਵਿਭਾਗ ਨੇ ਕਿਹਾ ਕਿ ਨਵੀਂ ਨੀਤੀ ਦੇ ਤਹਿਤ ਬਿਨੈਕਾਰਾਂ ਨੂੰ ਆਪਣਾ ਡੀ.ਐੱਨ.ਏ. ਜਮਾਂ ਕਰਾਉਣ ਲਈ ਵੀ ਕਿਹਾ ਜਾ ਸਕਦਾ ਹੈ ਤਾਂ ਜੇ ਨਾਕਾਫੀ ਦਸਤਾਵੇਜ਼ੀ ਸਬੂਤ ਮੌਜੂਦ ਨਾ ਹੋਣ ਦੀ ਸਥਿਤੀ ਵਿਚ ਅਧਿਕਾਰੀ ਇਹ ਪੁਸ਼ਟੀ ਕਰ ਸਕਣ ਕਿ ਐਪਲੀਕੇਸ਼ਨ ਸਹੀ ਹੈ।

Related News

BREAKING : ਮਿਸੀਸਾਗਾ ਦੇ ਕੇਂਦਰੀ ਇਲਾਕੇ ‘ਚ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼, ਸਹਿਮ ਦਾ ਮਾਹੌਲ

Vivek Sharma

SPECIAL NEWS : ਨਿਊਜ਼ੀਲੈਂਡ ਵਸਦੇ ਸਿੱਖ ਭਾਈਚਾਰੇ ਨੇ ਪੇਸ਼ ਕੀਤੀ ਵੱਡੀ ਮਿਸਾਲ, ਲੱਖਾਂ ਡਾਲਰ ਖ਼ਰਚ ਕਰਕੇ ਤਿਆਰ ਕੀਤਾ ਬਹੁਮੰਤਵੀ SPORTS STADIUM

Vivek Sharma

ਓਂਟਾਰੀਓ ‘ਚ ਤਾਲਾਬੰਦੀ ਸ਼ੁਰੂ: ਨਵੀਂਆਂ ਪਾਬੰਦੀਆਂ ਕਾਰਨ ਦੁਕਾਰਦਾਰ ਅਤੇ ਮੁਲਾਜ਼ਮ ਪ੍ਰੇਸ਼ਾਨ, ਸਰਕਾਰ ਨੂੰ ਫੈ਼ਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ

Vivek Sharma

Leave a Comment