channel punjabi
International News USA

ਚੀਨ ਦੇ ਧੋਖੇ ਤੋਂ ਬਾਅਦ ਅਮਰੀਕਾ ਨੇ ਭਾਰਤ ਦੇ ਹੋਰ ਨੇੜੇ ਹੋਣ ਦਾ ਲਿਆ ਫ਼ੈਸਲਾ : ਨਿਕੀ ਹੇਲੀ

ਯੂਐੱਸ-ਇੰਡੀਆ ਸਟ੍ਰੇਟਜਿਕ ਐਂਡ ਪਾਟਨਰਸ਼ਿਪ ਫੋਰਮ ਦਾ ਤੀਜਾ
ਉੱਚ ਸੰਮੇਲਨ

ਸਾਬਕਾ ਭਾਰਤੀ-ਅਮਰੀਕੀ ਡਿਪਲੋਮੈਟ ਨਿਕੀ ਹੇਲੀ ਨੇ ਕੀਤੀ ਆਨਲਾਈਨ ਸ਼ਿਰਕਤ

ਭਾਰਤੀਆਂ ਦੇ ਮਿਹਨਤ, ਇਮਾਨਦਾਰੀ ਅਤੇ ਜਜ਼ਬੇ ਦੀ ਕੀਤੀ ਸ਼ਲਾਘਾ

ਚੀਨ ਦੀ ਦਗ਼ਾਬਾਜੀ ਕਾਰਨ ਭਾਰਤ ਦੇ ਹੋਰ ਨੇੜੇ ਹੋਇਆ ਅਮਰੀਕਾ : ਨਿੱਕੀ ਹੈਲੇ

ਵਾਸ਼ਿੰਗਟਨ : ਸਾਬਕਾ ਭਾਰਤੀ-ਅਮਰੀਕੀ ਡਿਪਲੋਮੈਟ ਨਿਕੀ ਹੇਲੀ ਨੇ ਕਿਹਾ ਕਿ ਚੀਨ ਦਹਾਕਿਆਂ ਤੋਂ ਅੱਗੇ ਵਧਣ ਲਈ ਅਮਰੀਕਾ ਤੇ ਉਸ ਦੇ ਆਗੂਆਂ ਦੇ ਭਰੋਸੇ ਦਾ ਫਾਇਦਾ ਉੱਠਦਾ ਰਿਹਾ। ਹਿੰਦ-ਪ੍ਰਸ਼ਾਤ ਖੇਤਰ ਲਈ ਮਜ਼ਬੂਤ ਰਣਨੀਤੀ ਬਣਾਉਣ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੂੰ ਹੁਣ ਇਹ ਪਤਾ ਲੱਗਾ ਕਿ ਅਮਰੀਕਾ ਦਾ ਸੱਚਾ ਦੋਸਤ ਕੋਣ ਹੈ। ਉਹ ਯੂਐੱਸ-ਇੰਡੀਆ ਸਟ੍ਰੇਟਜਿਕ ਐਂਡ ਪਾਟਨਰਸ਼ਿਪ ਫੋਰਮ ਦੁਆਰਾ ਤੀਜੇ ਉੱਚ ਸੰਮੇਲਨ ਨੂੰ ਆਨਲਾਈਨ ਸੰਬੋਧਿਤ ਕਰ ਰਹੀ ਸੀ। ਉਹਨਾਂ ਕਿਹਾ ਕਿ ਭਾਰਤੀ ਲੋਕ ਭਰੋਸੇਯੋਗ ਹਨ, ਇਹ ਸਾਰੀ ਦੁਨੀਆ ਜਾਣਦੀ ਹੈ।

ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਸਾਬਕਾ ਰਾਜਦੂਤ ਹੇਲੀ ਨੇ ਕਿਹਾ ਕਿ ਅਮਰੀਕੀ ਇਸ ਗੱਲ ਨੂੰ ਬਾਖੂਬੀ ਜਾਣਦੇ ਹਨ ਕਿ ਭਾਰਤੀਆਂ ਤੋਂ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਹੈ ਤੇ ਇਹ ਸਮਾਂ ਸਫ਼ਲਤਾਵਾਂ ਨੂੰ ਸਾਂਝਾ ਕਰਨ ਦਾ ਹੈ।

ਹੇਲੀ ਨੇ ਕਿਹਾ ਕਿ ਆਓ ਜਾਣੀਏ ਕਿ ਚੀਨ ਨੇ ਇਹ ਕਿਵੇਂ ਕੀਤਾ। ਚੀਨ ਨੇ ਬੜੀ ਚਲਾਕੀ ਨਾਲ ਰਣਨੀਤੀ ਬਣਾਈ ਤੇ ਅਮਰੀਕਾ ਸਮਝ ਨਹੀਂ ਸਕਿਆ। ਅਮਰੀਕੀ ਆਗੂ ਇਹ ਸੋਚਦੇ ਰਹੇ ਕਿ ਜੇਕਰ ਉਹ ਚੀਨ ਲਈ ਆਪਣੇ ਦਰਵਾਜ਼ੇ ਖੋਲ੍ਹ ਦੇਣਗੇ ਤਾਂ ਉਹ ਵੀ ਕਮੋਬੇਸ਼ ਪੱਛਮੀ ਵਰਗੇ ਹੋ ਜਾਣਗੇ, ਚੀਨ ਕਮਿਉਨਿਸਟ ਤਗ੍ਹ ਲੋਕਤੰਤਰ ਬਣ ਜਾਵੇਗਾ। ਰਿਪਬਲਿਕਨ ਤੇ ਡੈਮੋਕ੍ਰਟਿਕ ਦੋਵਾਂ ਦੀ ਸੋਚ ਇਕ ਵਰਗੀ ਸੀ। ਦੋਵਾਂ ਨੂੰ ਲੱਗਦਾ ਹੈ ਸੀ ਕਿ ਨਰਮ ਰੁਖ਼ ਰੱਖਣ ਨਾਲ ਚੀਨ ਨਾਲ ਸੰਧੀ ਹੋ ਜਾਵੇਗੀ। ਅਮਰੀਕਾ ਨੂੰ ਸਮਝਣ ਦੀ ਜ਼ਰੂਰਤ ਹੈ ਚੀਨੀ ਕਮਿਊਨਿਸਟ ਬਣੇ ਰਹਿਣਾ ਚਾਹੁੰਦੇ ਹਨ ਤੇ ਉਹ ਬਦਲਣ ਵਾਲੇ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਹਿੰਦ-ਪ੍ਰਸ਼ਾਂਤ ਖੇਤਰ ‘ਚ ਹੁਣ ਆਪਣੇ ਦੋਸਤਾਂ ਨੂੰ ਪਛਾਣਿਆ ਗਿਆ ਹੈ। ਹਾਂ, ਇਹ ਭਾਰਤ ਹੈ।

Related News

ਸੀਟਨ ਹਾਉਸ ਦੇ ਹੋਮਲੈਸ ਸ਼ੈਲਟਰ ਵਿਚ 43 ਵਿਅਕਤੀਆਂ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ

Rajneet Kaur

ਸਾਬਕਾ ਐਮ.ਪੀ. ਰਾਜ ਗਰੇਵਾਲ ਖਿਲਾਫ ਅਪਰਾਧਿਕ ਮਾਮਲੇ ਦਰਜ

Vivek Sharma

ਓਨਟਾਰੀਓ ਦੇ ਨਵੇਂ ਬਿੱਲ ਨੂੰ ਲੈ ਕੇ ਵਕੀਲਾਂ ਨੇ ਜਤਾਈ ਚਿੰਤਾ

Vivek Sharma

Leave a Comment