channel punjabi
Canada News North America

ਰੇਜਿਨਾ ਦੇ ਕੈਥੋਲਿਕ ਸਕੂਲ ਡਿਵੀਜ਼ਨ ਨੇ ਇੱਕ ਹਫ਼ਤਾ ਹੋਰ ਸਕੂਲ ਬੰਦ ਰੱਖਣ ਦਾ ਕੀਤਾ ਐਲਾਨ

ਕੈਨੇਡਾ ਦੇ ਅਨੇਕਾਂ ਸੂਬਿਆਂ ਵਿੱਚ ਖੁੱਲ੍ਹੇ ਸਕੂਲ

ਸਸਕੈਚਵਨ ਦੇ ਰੇਜਿਨਾ ਕੈਥੋਲਿਕ ਸਕੂਲ ਡਿਵੀਜ਼ਨ’ ਨੇ ਨਹੀਂ ਖੋਲ੍ਹੇ ਸਕੂਲ

ਸਕੂਲ ਡਿਵੀਜ਼ਨ ਨੇ ਇੱਕ ਹਫਤਾ ਹੋਰ ਸਕੂਲ ਨਾ ਖੋਲ੍ਹਣ ਦਾ ਕੀਤਾ ਐਲਾਨ

ਸਕੂਲ ਬੱਸ ਡਰਾਈਵਰਾਂ ਦੀ ਘਾਟ ਨੂੰ ਦੱਸਿਆ ਇਸ ਦਾ ਕਾਰਨ

ਰੇਜਿਨਾ : ਕੈਨੇਡਾ ਦੇ ਅਨੇਕਾਂ ਸੂਬਿਆਂ ਵਿਚ ਸਕੂਲ ਖੁੱਲ ਗਏ ਹਨ ਪਰ ਕੁਝ ਸ਼ਹਿਰਾਂ ਵਿਚ ਸਕੂਲਾਂ ਦੀ ਅਧੂਰੀ ਤਿਆਰੀ ਕਾਰਨ ਬੱਚੇ ਹੁਣ ਵੀ ਸਕੂਲ ਨਹੀਂ ਜਾ ਪਾ ਰਹੇ। ਕੈਨੇਡਾ ਦੇ ਸੂਬੇ ਸਸਕੈਚਵਨ ਵਿਚ ਪੈਂਦੇ ਰੇਜਿਨਾ ਦੇ ‘ਰੇਜਿਨਾ ਕੈਥੋਲਿਕ ਸਕੂਲ ਡਿਵੀਜ਼ਨ’ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਸਕੂਲ ਨੂੰ ਬੱਸ ਡਰਾਈਵਰਾਂ ਦੀ ਕਮੀ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸ਼ਾਇਦ ਅਗਲੇ ਹਫਤੇ ਤੱਕ ਉਹ ਸਕੂਲ ਨਹੀਂ ਖੋਲ੍ਹ ਸਕਣਗੇ।

ਕੋਰੋਨਾ ਵਾਇਰਸ ਕਾਰਨ ਕੈਨੇਡਾ ਵਿਚ ਸਕੂਲ ਬੰਦ ਕਰ ਦਿੱਤੇ ਗਏ ਸਨ ਤੇ ਹੁਣ ਸਕੂਲ ਖੁੱਲ੍ਹ ਗਏ ਹਨ ਪਰ ਡਿਵੀਜ਼ਨ ਦਾ ਸਕੂਲ ਅਜੇ ਬੰਦ ਰਹੇਗਾ ਕਿਉਂਕਿ ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੱਸਾਂ ਚਲਾਉਣ ਲਈ ਡਰਾਈਵਰਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਸਕੂਲ ਸ਼ੁਰੂ ਹੋਣ ਸਮੇਂ ਅਜਿਹਾ ਹੀ ਹੁੰਦਾ ਹੈ ਪਰ ਇਸ ਵਾਰ ਕੋਰੋਨਾ ਵਾਇਰਸ ਕਾਰਨ ਇਹ ਕਮੀ ਵੱਧ ਗਈ ਹੈ।

ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਹੈ ਤੇ ਉਨ੍ਹਾਂ ਕੋਲੋਂ ਸਲਾਹ ਮੰਗੀ ਹੈ ਕਿ ਕੀ ਉਹ ਆਪਣੇ ਬੱਚਿਆਂ ਨੂੰ ਆਪਣੇ ਵਾਹਨਾਂ ‘ਤੇ ਸਕੂਲ ਛੱਡਣ ਆ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਸ਼ਾਇਦ ਸਕੂਲ ਜਲਦੀ ਖੁੱਲ੍ਹਣ ਨਹੀਂ ਤਾਂ ਫਿਲਹਾਲ ਡਰਾਈਵਰਾਂ ਦੀ ਕਮੀ ਕਾਰਨ ਸਕੂਲ ਬੰਦ ਹੀ ਰੱਖਿਆ ਜਾਵੇਗਾ।

ਕੋਰੋਨਾ ਵਾਇਰਸ ਕਾਰਨ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਸਕੂਲ ਪ੍ਰਸ਼ਾਸਨ ਨੇ ਵੱਧ ਬੱਸਾਂ ਦਾ ਪ੍ਰਬੰਧ ਕਰਨ ਦਾ ਵਿਚਾਰ ਕੀਤਾ ਹੈ। ਸਕੂਲ ਵਲੋਂ ਕੋਰੋਨਾ ਸਬੰਧੀ ਲਾਗੂ ਨਿਯਮਾਂ ਤਹਿਤ ਸਾਰੇ ਪ੍ਰਬੰਧ ਕਰ ਲਏ ਗਏ ਸਨ ਪਰ ਡਰਾਈਵਰਾਂ ਦੀ ਕਮੀ ਕਾਰਨ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਸਕੂਲ ਦੇ ਬੁਲਾਰੇ ਟਵਾਇਲਾ ਵੈੱਸਟ ਨੇ ਕਿਹਾ ਕਿ ਇਕ-ਦੋ ਹਫਤਿਆਂ ਤੱਕ ਇਸ ਸਮੱਸਿਆ ਦਾ ਹੱਲ ਮਿਲ ਸਕਦਾ ਹੈ ਪਰ ਤਦ ਤੱਕ ਮਾਪਿਆਂ ਨੂੰ ਸਹਿਯੋਗ ਦੇਣਾ ਪਵੇਗਾ। ਅਧਿਆਪਕਾਂ ਤੇ ਸਟਾਫ ਮੈਂਬਰਾਂ ਨੂੰ ਖਾਸ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਬੱਚਿਆਂ ਦੇ ਸਕੂਲ ਵਾਪਸ ਆਉਣ ‘ਤੇ ਪੂਰੇ ਨਿਯਮਾਂ ਦੀ ਪਾਲਣਾ ਕਰਨ ਤੇ ਬੱਚਿਆਂ ਕੋਲੋਂ ਕਰਵਾਉਣ।

Related News

ਕਰੀਮਾ ਬਲੋਚ ਹੱਤਿਆ ਮਾਮਲੇ ‘ਚ ਕੈਨੇਡੀਅਨ ਦੂਤਘਰ ਦੇ ਬਾਹਰ ਸ਼ਾਂਤੀਪੂਰਨ ਪ੍ਰਦਰਸ਼ਨ

Vivek Sharma

ਪੀਲ ਜ਼ਿਲ੍ਹਾ ਸਕੂਲ ਬੋਰਡ ‘ਸਾਈਬਰ ਸੁਰੱਖਿਆ ਘਟਨਾ’ ਨਾਲ ਪ੍ਰਭਾਵਿਤ, ਪਰ ਆਨਲਾਈਨ ਕਲਾਸਾਂ ਰਹਿਣਗੀਆਂ ਜਾਰੀ

Rajneet Kaur

ਅਮਰੀਕਾ ‘ਚ ਦੂਜੀ ਵਾਰ ਐਮਾਜ਼ਨ ਸੈਂਟਰ ‘ਤੇ ਗੋਲੀਬਾਰੀ, 1 ਦੀ ਮੌਤ

Vivek Sharma

Leave a Comment