channel punjabi
International News

ਅਮਰੀਕਾ ‘ਚ ਦੂਜੀ ਵਾਰ ਐਮਾਜ਼ਨ ਸੈਂਟਰ ‘ਤੇ ਗੋਲੀਬਾਰੀ, 1 ਦੀ ਮੌਤ

ਵਾਸ਼ਿੰਗਟਨ: ਅਮਰੀਕਾ ਦੇ ਫਲੋਰੀਡਾ ਵਿਚ ਮੰਗਲਵਾਰ ਨੂੰ ਐਮਾਜ਼ੋਨ ਸੈਂਟਰ ‘ਤੇ ਗੋਲੀਬਾਰੀ ਵਿਚ ਇਕ ਮਹਿਲਾ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਫਲੋਰੀਡਾ ਦੇ ਇੱਕ ਅਖਬਾਰ ਨੇ ਬੁੱਧਵਾਰ ਨੂੰ ਸਥਾਨਕ ਪੁਲਿਸ ਦੇ ਹਵਾਲੇ ਤੋਂ ਦੱਸਿਆ ਕਿ ਫਲੋਰੀਡਾ ਦੇ ਜੈਕਸਨਵਿਲੇ ਸ਼ਹਿਰ ਵਿਚ ਇਹ ਘਟਨਾ ਵਾਪਰੀ।

ਪੁਲਿਸ ਨੇ ਆਖਿਆ ਕਿ ਸਥਾਨਕ ਸਮੇਂ ਮੁਤਾਬਕ ਮੰਗਲਵਾਰ ਸ਼ਾਮ ਕਰੀਬ 7-30 ਵਜੇ ਗੋਲੀਬਾਰੀ ਹੋਈ। ਪੁਲਿਸ ਅਧਿਕਾਰੀ ਤੁਰੰਤ ਘਟਨਾ ਵਾਲੀ ਥਾਂ ‘ਤੇ ਪਹੁੰਚੇ ਅਤੇ 2 ਲੋਕਾਂ ਨੂੰ ਜ਼ਖਮੀ ਹਾਲਤ ਵਿਚ ਪਾਇਆ। ਜ਼ਖਮੀ ਐਮਾਜ਼ੋਨ ਦੇ ਕਰਮਚਾਰੀ ਲੱਗ ਰਹੇ ਸਨ। ਇਕ ਮਹਿਲਾ ਦੀ ਘਟਨਾ ਵਾਲੀ ਥਾਂ ‘ਤੇ ਹੀ ਮੌਤ ਹੋ ਗਈ ਸੀ ਜਦਕਿ ਇਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਕ ਇਸ ਸਾਲ ਪੇਕਨ ਪਾਕਰ ਰੋਡ ਸਥਿਤ ਐਮਾਜ਼ੋਨ ਕੇਂਦਰ ‘ਤੇ ਦੂਜੀ ਵਾਰ ਗੋਲੀਬਾਰੀ ਹੋਈ ਹੈ। ਪਿਛਲੀ ਘਟਨਾ 29 ਜੂਨ ਨੂੰ ਹੋਈ ਸੀ।

Related News

ਥੋਰਨਹਿਲ ‘ਚ ਹੋਈ ਗੋਲੀਬਾਰੀ, ਇੱਕ ਵਿਅਕਤੀ ਗੰਭੀਰ

Rajneet Kaur

ਕੈਨੇਡਾ ਵਿੱਚ 22 ਸਾਲਾਂ ਪੰਜਾਬ ਦੇ ਨੌਜਵਾਨ ਦੀ ਹੋਈ ਮੌਤ

team punjabi

ਪੁਲਿਸ ਨੂੰ ਹੰਟਸਵਿਲੇ, ਓਂਟਾਰੀਓ ਦੇ ਨਜ਼ਦੀਕ ਇਕ ਅੱਗ ‘ਚ ਸੜ੍ਹੀ ਹੋਈ ਗੱਡੀ ਮਿਲੀ,ਜੋ ਕਿ ਲਾਪਤਾ ਓਰੋਰਾ ਦੀ ਔਰਤ ਨਾਲ ਸੰਬਧਿਤ ਹੈ

Rajneet Kaur

Leave a Comment