channel punjabi
Canada News North America

‘ਕੋਵਿਡ ਅਲਰਟ ਐਪ ‘ ਨਾਲ ਕਰੋ ਖੁਦ ਦੀ ਰੱਖਿਆ : ਸਿਹਤ ਅਧਿਕਾਰੀ

ਮੋਬਾਈਲ ਐਪ ਰਾਹੀਂ ਕਰੋ ਕੋਰੋਨਾ ਤੋਂ ਬਚਾਅ

ਕੋਵਿਡ ਅਲਰਟ ਐਪ ਇਸਤੇਮਾਲ ਕਰੋ, ਡਾਕਟਰਾਂ ਦੀ ਸਲਾਹ

‘ਨੌਜਵਾਨ ਵਰਗ ਖਾਸ ਤੌਰ ਤੇ ਇਸ ਐਪ ਦਾ ਕਰੇ ਇਸਤੇਮਾਲ’

ਐਪ ਰਾਹੀਂ ਮਿਲੇਗਾ ਕੋਰੋਨਾ ਤੋਂ ਬਚਾਅ ਦਾ ਹੱਲ : ਡਾਕਟਰ

ਉਂਟਾਰੀਓ : ਕੈਨੇਡਾ ਵਿਚ ਕੋਰੋਨਾ ਕੋਰੋਨਾਵਾਇਰਸ ਦਾ ਫੈਲਾਅ ਲਗਾਤਾਰ ਜਾਰੀ ਹੈ, ਅਜਿਹੇ ਵਿਚ ਮਾਹਿਰ ਡਾਕਟਰਾਂ ਨੇ ਕੋਵਿਡ ਚਿਤਾਵਨੀ ਐਪਲੀਕੇਸ਼ਨ ਨੂੰ ਲਾਜ਼ਮੀ ਤੌਰ ਤੇ ਅਪਨਾਉਣ ਦੀ ਸਲਾਹ ਦਿੱਤੀ ਹੈ ।

ਕੈਨੇਡਾ ਦੇ ਚੋਟੀ ਦੇ ਡਾਕਟਰ ਨੇ ਸੁਝਾਅ ਦਿੱਤਾ ਹੈ ਕਿ ਨੌਜਵਾਨ ਵਲਗ ‘ਕੋਵਿਡ ਚੇਤਾਵਨੀ ਐਪ’ ਨੂੰ ਅਜ਼ਮਾਓਣ ਅਤੇ ਇਸ ਐਪ ਰਾਹੀਂ ਦਿੱਤੇ ਜਾਂਦੇ ਨਿਰਦੇਸ਼ਾਂ ਦੀ ਪਾਲਣਾ ਕਰਨ ।
ਇਹ ਪੁੱਛੇ ਜਾਣ ‘ਤੇ ਕਿ ਕੋਵਿਡ ਚੇਤਾਵਨੀ ਐਪ ਨੂੰ ਡਾਉਨਲੋਡ ਕਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਇਸ ਮੋਬਾਈਲ ਐਪ ਨੂੰ ‘ਫ਼ਲਾਪ’ ਕਰਾਰ ਦਿੱਤਾ ਜਾ ਚੁੱਕਾ ਹੈ।

ਇਸ ‘ਤੇ ਕੈਨੇਡਾ ਦੀ ਮੁੱਖ ਜਨ ਸਿਹਤ ਸਿਹਤ ਅਧਿਕਾਰੀ ਡਾ. ਥੇਰੇਸਾ ਟਾਮ ਨੇ ਮੰਗਲਵਾਰ ਨੂੰ ਕਿਹਾ ਕਿ ਐਪ ਵਿੱਚ ਕਾਫੀ ਕੁਝ ਨਵਾਂ ਹੈ ਨੂੰ ਇਸਦੀ ਪ੍ਰਭਾਵਸ਼ੀਲਤਾ ਨਿਰਧਾਰਤ ਕਰਨ ‘ਚ ਸਮੇਂ ਦੀ ਜ਼ਰੂਰਤ ਹੈ, ਕਿਉਂਕਿ ਇਸ ਸਮੇਂ ਇਹ ਸਿਰਫ ਇੱਕ ਸੂਬੇ ਵਿੱਚ ਹੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਰੂਰਤ ਅਨੁਸਾਰ ਇਸ ਐਪ ਵਿੱਚ ਸੁਧਾਰ ਕੀਤੇ ਜਾਣਗੇ । ਇਹ ਐਪ ਉਹਨਾਂ ਨੌਜਵਾਨਾਂ ਲਾਹੇਵੰਦ ਸਾਬਤ ਹੋਵੇਗੀ ਜਿਹੜੇ ਰੈਸਟੋਰੈਂਟਾਂ ਵਰਗੇ ਸਥਾਨਾਂ ਤੇ ਅਕਸਰ ਜਾਂਦੇ ਰਹਿੰਦੇ ਹਨ। ਇਸ ਐਪ ਰਾਹੀਂ ਉਨ੍ਹਾਂ ਨੂੰ ਕੋਰੋਨਾ ਤੋਂ ਬਚਾਅ ਅਤੇ ਕੋਰੋਨਾ ਨੂੰ ਅੱਗੇ ਫੈਲਣ ਤੋਂ ਰੋਕਣ ਸਬੰਧੀ ਅਹਿਮ ਜਾਣਕਾਰੀ ਅਤੇ ਦਿਸ਼ਾ-ਨਿਰਦੇਸ਼ ਪ੍ਰਾਪਤ ਹੋ ਸਕਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰ ਕੈਨੇਡਾ ਵਾਸੀ ਇਸ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕਰੋ ਅਤੇ ਇਸ ਦਾ ਇਸਤੇਮਾਲ ਕਰੋ

Related News

ਜਸਟਿਨ ਟਰੂਡੋ ਭਾਰਤ ਦੇ ਕਿਸਾਨ ਅੰਦੋਲਨ ‘ਤੇ ਬਿਆਨਬਾਜ਼ੀ ਕਰ ਬੁਰੀ ਤਰ੍ਹਾਂ ਨਾਲ ਘਿਰਦੇ ਨਜ਼ਰ ਆਏ, ਹੁਣ ਸਵਾਲਾਂ ‘ਚ ਟਰੂਡੋ ਸਰਕਾਰ

Rajneet Kaur

ਓਟਾਵਾ: ਫੈਡਰਲ ਸਰਕਾਰ ਵੱਲੋਂ ਐਮਰਜੰਸੀ ਏਡ ਬਿੱਲ ਹਾਊਸ ਆਫ ਕਾਮਨਜ਼ ਵਿੱਚ ਕੀਤਾ ਗਿਆ ਪੇਸ਼

Rajneet Kaur

ਮਿਸੀਸਾਗਾ ‘ਚ ਕੈਨੇਡਾ ਪੋਸਟ ਦੇ ਗੇਟਵੇ ਸਹੂਲਤ ਵਿਚ ਕੋਵਿਡ 19 ਆਉਟਬ੍ਰੇਕ ਜਾਰੀ, 12 ਕਾਮਿਆਂ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ

Rajneet Kaur

Leave a Comment