channel punjabi
Canada News North America

ਕਿਊਬਿਕ ਸੂਬੇ ਦੇ ਗੈਟੀਨੀਊ ‘ਚ ਰੈਸਟੋਰੈਂਟ ਦੇ ਪੰਜ ਕਾਮਿਆਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ, ਰੈਸਟੋਰੈਂਟ ਨੂੰ ਕੀਤਾ ਗਿਆ ਬੰਦ

ਕੋਰੋਨਾ ਮਹਾਂਮਾਰੀ ਦਾ ਫੈਲਾਅ ਜਾਰੀ, ਲੋਕਾਂ ਵਿੱਚ ਸਹਿਮ ਦਾ ਮਾਹੌਲ

ਕਿਊਬਿਕ ਸੂਬੇ ਦੇ ਗੈਟੀਨੀਊ ਖੇਤਰ ਵਿਚ ਬਣੇ ਰੈਸਟੋਰੈਂਟ ਦੇ ਪੰਜ ਕਾਮਿਆਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ

ਸੰਚਾਲਕਾਂ ਨੇ ਰੈਸਟੋਰੈਂਟ ਨੂੰ 10ਦਿਨਾਂ ਲਈ ਬੰਦ ਕਰਨ ਦਾ ਲਿਆ ਫ਼ੈਸਲਾ

ਪ੍ਰਭਾਵਿਤ ਕਾਮਿਆਂ ਨੂੰ ਛੁੱਟੀ ‘ਤੇ ਭੇਜਿਆ, ਹੋਰਨਾਂ ਨੂੰ ਵੀ ਆਰਾਮ ਕਰਨ ਦੀ ਦਿੱਤੀ ਸਲਾਹ

ਓਟਾਵਾ : ਕੈਨੇਡਾ ਵਿੱਚ ਕੋਰੋਨਾ ਵਾਇਰਸ ਕਾਰਨ ਕਈ ਅਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਹਨ, ਜਿਹੜੇ ਹੁਣ ਤਕ ਕਦੇ ਨਹੀਂ ਸੀ ਦੇਖੇ ਜਾਂ ਸੁਣੇ ਗਏ ।
ਕਿਊਬਿਕ ਸੂਬੇ ਦੇ ਗੈਟੀਨੀਊ ਖੇਤਰ ਵਿਚ ਬਣੇ ਸ਼ੇਕਰ ਕੁਇਜ਼ਨ ਐਂਡ ਮਿਕਸੋਲੋਜੀ ਰੈਸਟੋਰੈਂਟ ਦੇ ਪੰਜ ਕਾਮਿਆਂ ਦੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਹੜਕੰਪ ਮਚ ਗਿਆ ਅਤੇ ਕੁਝ ਕਾਮੇ ਕੰਮ ‘ਤੇ ਨਹੀਂ ਆਏ। ਰੈਸਟੋਰੈਂਟ ਦੇ ਸੰਚਾਲਕਾਂ ਦਾ ਦਾਅਵਾ ਹੈ ਕਿ ਕੋਈ ਵੀ ਗਾਹਕ ਸਿੱਧਾ ਉਨ੍ਹਾਂ ਦੇ ਸੰਪਰਕ ਵਿਚ ਨਹੀਂ ਆਇਆ ਸੀ। ਇਸ ਲਈ ਲੋਕਾਂ ਨੂੰ ਡਰਨ ਦੀ ਜ਼ਰੂਰਤ ਨੂੰ ਨਹੀਂ ਹੈ। ਜਿਹੜੇ ਹੋਰ ਕਾਮੇ ਇਨ੍ਹਾਂ 5 ਕਾਮਿਆਂ ਦੇ ਸੰਪਰਕ ਵਿਚ ਆਏ ਸਨ, ਉਨ੍ਹਾਂ ਨੂੰ ਵੱਖਰੇ ਰੱਖਿਆ ਗਿਆ ਹੈ ਤੇ ਉਹ ਇਕਾਂਤਵਾਸ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਉਨ੍ਹਾਂ ਨੂੰ 10 ਦਿਨਾਂ ਲਈ ਹਾਲੇ ਵੱਖਰੇ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਰੈਸਟੋਰੈਂਟ ਦੇ ਸੰਚਾਲਕਾਂ ਨੇ ਕਿਹਾ ਕਿ ਆਪਣੇ ਕਾਮਿਆਂ ਅਤੇ ਗਾਹਕਾਂ ਦੀ ਸਿਹਤ ਨੂੰ ਉਹ ਪਹਿਲ ਦਿੰਦੇ ਹਨ, ਇਸੇ ਲਈ ਉਨ੍ਹਾਂ ਨੇ ਰੈਸਟੋਰੈਂਟ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਸ ਨਾਲ ਉਨ੍ਹਾਂ ਨੂੰ ਵਿੱਤੀ ਘਾਟਾ ਸਹਿਣ ਕਰਨਾ ਪਵੇਗਾ ਪਰ ਸਿਹਤ ਸਭ ਤੋਂ ਵੱਧ ਜ਼ਰੂਰੀ ਹੈ। ਇਸ ਦੇ ਨਾਲ ਸਾਡੇ ਕਾਮੇ ਆਰਾਮ ਕਰਨ ਮਗਰੋਂ ਤੰਦਰੁਸਤ ਹੋ ਕੇ ਹੋਰ ਵੀ ਜੋਸ਼ ਨਾਲ ਕੰਮ ਕਰਨ ਲਈ ਆਉਣਗੇ ਤੇ ਅਸੀਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਾਂਗੇ। ਸਿਹਤ ਅਧਿਕਾਰੀਆਂ ਮੁਤਾਬਕ ਓਟਾਉਇਸ ਖੇਤਰ ਵਿਚ ਕੋਰੋਨਾ ਦੇ ਮਾਮਲੇ 821 ਹੋ ਚੁੱਕੇ ਹਨ ਤੇ ਇਨ੍ਹਾਂ ਵਿਚੋਂ 93 ਮਾਮਲੇ ਕਿਰਿਆਸ਼ੀਲ ਹਨ।

Related News

ਤੇਲ ਲੀਕ ਮਾਮਲੇ ‘ਚ ਮੌਰੀਸ਼ਸ ‘ਚ ਭਾਰਤੀ ਕਪਤਾਨ ਗ੍ਰਿਫਤਾਰ

Rajneet Kaur

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦੋਹਤੇ ਦਾ ਜਨਮ ਦਿਨ ਮਨਾਇਆ

Vivek Sharma

ਠੱਗੀ ਦੇ ਦੋਸ਼ਾਂ ਤਹਿਤ ਇੱਕ ਭਾਰਤੀ ਅਮਰੀਕੀ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫ਼ਤਾਰ !

Vivek Sharma

Leave a Comment