channel punjabi
Canada International News North America

ਨੌਰਥਵੈਸਟਲ: 1 ਨਵੰਬਰ ਤੱਕ 7 ਕਮਿਊਨਿਟੀਆਂ ‘ਚ ਮਿਲੇਗਾ ਅਸੀਮਿਤ ਇੰਟਰਨੈਟ

ਨਾਰਥ ਬੀ.ਸੀ: ਅਜਕਲ ਹਰ ਕੰਮ ਆਨਲਾਈਨ ਹੋ ਰਿਹਾ ਹੈ ਜਿਸ ਲਈ ਇੰਟਰਨੈਟ ਦੀ ਜ਼ਰੂਰਤ ਹੁੰਦੀ ਹੈ। ਐਤਵਾਰ ਨੂੰ ਇਕ ਪ੍ਰੈਸ ਬਿਆਨ ‘ਚ ਕੈਨੇਡਾ ਦੀ ਪ੍ਰਮੁੱਖ ਦੂਰਸੰਚਾਰ ਕਪੰਨੀ ਨਾਰਥਵੈਸਟਲ ਦਾ ਕਹਿਣਾ ਹੈ ਕਿ ਅਸੀਮਿਤ ਇੰਟਰਨੈਟ ਇਕ ਨਵੰਬਰ ਨੂੰ ਸੱਤ ਕਮਿਊਨਿਟੀਆਂ ਲਈ ਆ ਰਿਹਾ ਹੈ।

ਨੌਰਥਵੈਸਟਲ ਨੇ  ਕੈਨੇਡੀਅਨ ਰੇਡੀਓ-ਟੈਲੀਵੀਜ਼ਨ ਅਤੇ ਦੂਰਸੰਚਾਰ ਕਮਿਸ਼ਨ (ਸੀਆਰਟੀਸੀ) ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਕੇਬਲ ਅਤੇ ਫਾਈਬਰ ਇੰਟਰਨੈਟ ਨਾਲ ਜੁੜੇ ਸੱਤ ਕਮਿਊਨਿਟੀਆਂ ਵਿੱਚ ਆਪਣੇ ਰਿਹਾਇਸ਼ੀ ਅਤੇ ਕਾਰੋਬਾਰੀ ਗਾਹਕਾਂ ਲਈ ਅਸੀਮਿਤ ਇੰਟਰਨੈਟ ਪੈਕੇਜ ਸ਼ੁਰੂ ਕਰਨ ਦਾ ਇਰਾਦਾ ਰੱਖਦਾ ਹੈ।

ਉਹ ਕਮਿਊਨਿਟੀਆਂ ਹਨ:

  • Whitehorse
  • Carcross, Yukon
  • Yellowknife
  • Hay River, N.W.T.
  • Fort Smith, N.W.T.
  • Norman Wells, N.W.T.
  • Fort Nelson, B.C.

ਨੌਰਥਵੈਸਟਲ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਮਹੀਨਿਆਂ ਵਿਚ ਅਸੀਮਿਤ ਵਿਕਲਪਾਂ ਨੂੰ ਪੱਕੇ ਤੌਰ ‘ਤੇ ਅਨੁਕੂਲਿਤ ਕਰਨ ਲਈ ਜ਼ਰੂਰੀ ਪ੍ਰਣਾਲੀ ਤਬਦੀਲੀਆਂ ਲਾਗੂ ਕਰੇਗਾ। ਉਨ੍ਹਾਂ ਕਿਹਾ ਕਿ ਉਹ ਟੈਰਿਫ ਦਰਾਂ ਨੂੰ ਲੈ ਕੇ ਸੀ.ਆਰ.ਟੀ.ਸੀ ਨੂੰ ਵਿਸਥਾਰ ਜਾਣਕਾਰੀ ਨਾਲ ਜਮਾ ਕਰਾਏਗੀ।ਸੀ.ਆਰ.ਟੀ.ਸੀ ਤੋਂ ਹਰੀ ਝੰਡੀ ਮਿਲਣ ਮਗਰੋਂ  ਉਹ ਗਾਹਕਾਂ ਲਈ ਅਨਲਿਮਟਿਡ ਪੈਕ ਪੇਸ਼ ਕਰਨੇ ਸ਼ੁਰੂ ਕਰ ਦੇਵੇਗੀ। ਨਾਰਥਵੈਸਟਲ ਦੇ ਮੁੱਖੀ ਕਰਟੀਸ ਸ਼ਾਅ ਨੇ ਕਿਹਾ ਕਿ ਇੰਟਰਨੈਟ ਹਰੇਕ ਦੀ ਜ਼ਿੰਦਗੀ ‘ਚ ਬਹੁਤ ਖਾਸ ਭੂਮਿਕਾ ਨਿਭਾਉਂਦਾ ਹੈ।

Related News

Joe Biden ਨੇ ਪਹਿਲੇ 100 ਦਿਨਾਂ ‘ਚ 10 ਕਰੋੜ ਅਮਰੀਕੀਆਂ ਨੂੰ ਕੋਰੋਨਾ ਟੀਕੇ ਲਗਾਉਣ ਦਾ ਟੀਚਾ ਮਿੱਥਿਆ

Vivek Sharma

ਕੈਨੇਡਾ ਦੀਆਂ ਏਅਰਲਾਈਨਜ਼ ਕੰਪਨੀਆਂ ਨਵੇਂ ਯਾਤਰਾ ਨਿਯਮਾਂ ਨੂੰ ਲਾਗੂ ਕਰਨ ਲਈ ਨਹੀਂ ਹਨ ਪੂਰੀ ਤਰ੍ਹਾਂ ਤਿਆਰ!

Vivek Sharma

ਓਂਟਾਰੀਓ ਸੂਬੇ ਨੇ ਇੱਕੋ ਦਿਨ 27000 ਲੋਕਾਂ ਨੂੰ ਵੈਕਸੀਨ ਦੇ ਕੇ ਬਣਾਇਆ ਰਿਕਾਰਡ, ਡੱਗ ਫੋਰਡ ਨੇ ਹੋਰ ਵੈਕਸੀਨ ਉਪਲਬਧ ਕਰਾਉਣ ਦੀ ਕੀਤੀ ਮੰਗ

Vivek Sharma

Leave a Comment