channel punjabi
Canada International News North America

ਅਮਰੀਕਾ ਦੇ ਵਿਸਕੋਨਸਨ ‘ਚ ਕਾਲੇ ਮੂਲ ਦੇ ਜੈਕਬ ਬਲੇਕ ਦੇ ਗੋਲੀ ਲੱਗਣ ਦੇ ਮੁੱਦੇ ਤੇ ਕਈ ਖੇਡਾਂ ਰੱਦ

ਅਮਰੀਕਾ ਦੇ ਵਿਸਕੋਨਸਨ ‘ਚ ਜੈਕਬ ਬਲੇਕ ਦੇ ਗੋਲੀ ਵੱਜਣ ਦੇ ਮੁੱਦੇ ਨੇ ਹੁਬਹੂ ਓਹੀ ਮੋੜ ਲਿਆ ਜੋ ਜੋਰਜ ਫਲਾਇਡ ਦੀ ਮੌਤ ਤੋਂ ਬਾਅਦ ਹੋਇਆ ਸੀ। ਉਸ ਵੇਲੇ ਵੀ ਕਈ ਥਾਂ ਪ੍ਰਦਰਸ਼ਨ ਹੋਏ ਸਨ। ਇਸ ਮਾਮਲੇ ‘ਚ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ। ਬਲੇਕ ਦੇ ਗੋਲੀ ਲੱਗਣ ਤੋਂ ਬਾਅਦ ਨਸਲਵਾਦ ਦੇ ਮੁੱਦੇ ਨੇ ਫਿਰ ਤੋਂ ਜ਼ੋਰ ਫੜ ਲਿਆ ਹੈ।

ਜਿਸਦਾ ਅਸਰ  ਖਿਡਾਰੀਆਂ ‘ਚ ਵੀ ਦੇਖਣ ਨੂੰ ਮਿਲਿਆ । ਕਈਆਂ ਨੇ ਖੇਡਾਂ ਰੱਦ ਕਰ ਦਿਤੀਆਂ ਹਨ ਪਰ NHL ਨੇ ਅਜਿਹੀ ਇਕਜੁਟਤਾ ਨਹੀਂ ਦਿਖਾਈ। ਜਿਸ ਕਾਰਨ ਕਈ ਖਿਡਾਰੀ NHL ਦੇ ਵੱਖਰੇ ਫੈਸਲੇ ਤੋਂ ਨਰਾਜ਼ ਹਨ। ਉਨਾਂ ਦਾ ਕਹਿਣਾ ਹੈ ਕਿ NHL ਵੱਖਰੀ ਭੂਮਿਕਾ ਦਿਖਾ ਕੇ ਬਾਕੀਆਂ ‘ਚ ਨਿਰਾਸ਼ਾ ਪੈਦਾ ਕਰ ਰਿਹਾ ਹੈ।

ਦਸ ਦਈਏ ਕੇਨੋਸ਼ਾ ‘ਚ ਹੋਏ ਬਲੈਕ ਲਾਈਵਸ ਮੈਟਰ ਤੇ ਰੋਸ ਵਜੋਂ NBA,WNBA,MLB ਤੇ MLS ਨੇ ਖੇਡਾਂ ਦਾ ਬਾਈਕਾਟ ਕਰ ਦਿੱਤਾ ਹੈ। ਬੁੱਧਵਾਰ ਨੂੰ ਹੋਣ ਵਾਲੀਆਂ ਤਿੰਨੋਂ NBA ਪਲੇਆਫ ਖੇਡਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ । ਖੇਡਾਂ ਮਿਲਾਉਕੀ ਬਕਸ ਤੇ ਓਰਲੈਂਡੋ ਮੈਜਿਕ,  ਹਾਊਸਟਨ ਰਾਕੇਟ,  ਓਕਲਾਹਾਮਾ ਸਿਟੀ ਥੰਡਰ , ਲਾਸ ਏਜਲਸ ਲੇਕਰਸ ਤੇ ਪੋਰਟਲੈਂਡ ਟਰੇਲ ਬਲੇਜ਼ਰ ਵਿਚਾਲੇ ਸਨ।

ਐਨਬੀਏ ਨੇ ਕਿਹਾ ਕਿ ਇਹ ਤਿੰਨੋ ਖੇਡਾਂ ਮੁੜ ਤਹਿ ਕੀਤੀਆਂ ਜਾਣਗੀਆਂ ਪਰ ਇਹ ਨਹੀਂ ਪਤਾ ਕਿ ਕਦੋਂ । WNBA ਖਿਡਾਰੀਆਂ ਨੇ ਆਪਣੇ ਲਗਾਤਾਰ ਤਿੰਨ ਸੀਜ਼ਨ ਦੀਆਂ ਖੇਡਾਂ ਨਾ ਖੇਡਣ ਦਾ ਫੈਸਲਾ ਕੀਤਾ ਹੈ। ਬਾਅਦ ਵਿੱਚ ਬੁੱਧਵਾਰ ਨੂੰ ਹੋਣ ਵਾਲੀਆਂ ਛੇ MLS ਖੇਡਾਂ ਵਿਚੋਂ ਪੰਜ ਨੂੰ ਰੱਦ ਕਰ ਦਿੱਤਾ ਹੈ।

ਦੱਸ ਦਈਏ ਕੈਨੇਡਾ ਤੇ ਅਮਰੀਕਾ ਚ ਇਨੀਂ ਦਿਨੀ ਬਾਸਕਟਬਾਲ ਦੇ ਸੀਜਨ ਦੀਆਂ ਖੇਡਾਂ ਚਲ ਰਹੀਆਂ ਸਨ। ਹੁਣ ਕਥਿਤ ਤੌਰ ਤੇ ਨਸਲਵਾਦੀ ਘਟਨਾ ਕਾਰਨ ਕਈ ਵੱਡੇ ਖਿਡਾਰੀਆਂ ਨੇ ਖੇਡਣ ਤੋਂ ਇਨਕਾਰ ਕਰ ਦਿਤਾ ਹੈ। ਹਾਕੀ, ਸੌਕਰ ਤੇ ਬੇਸਬਾਲ ਖੇਡਣ ਵਾਲੇ ਕੌਮੀ ਖਿਡਾਰੀਆਂ ਨੇ ਵੀ ਇਨਾਂ ਖੇਡਾਂ ਦਾ ਬਾਈਕਾਟ ਕੀਤਾ ਹੈ।

ਸਿਰਫ ਬਲੈਕ ਕਮਿਊਨੀਟੀ ਦੇ ਖਿਡਾਰੀ ਹੀ ਨਹੀਂ ਬਲਕਿ ਬਾਕੀ ਕਮਿਊਨੀਟੀਆਂ ਦੇ ਖਿਡਾਰੀ ਵੀ ਇਕਜੁਟਤਾ ਦਿਖਾ ਰਹੇ ਹਨ। ਇਸੇ ਲਈ ਸਾਰੀਆਂ ਵੱਡੀਆਂ ਗੇਮਾਂ ਰੱਦ ਹੋ ਗਈਆਂ ਹਨ । ਇਨਾਂ ਹੀ ਨਹੀਂ ਕੁਝ ਖਿਡਾਰੀਆਂ ਨੇ ਕਿਹਾ ਕਿ ਅਸੀ ਜਿੱਥੇ ਰਹਿ ਰਹੇ ਹਾਂ ਇਸ ਦੇਸ਼ ਨੂੰ ਪਿਆਰ ਕਿਉਂ ਕਰਦੇ ਹਾਂ ਜਿਥੇ ਸਾਨੂੰ ਲਟਕਾ ਦਿਤਾ ਜਾਂਦਾ ਹੈ,ਮਾਰ ਦਿਤਾ ਜਾਂਦਾ ਹੈ, ਕਿਉਕਿ ਇਹ ਦੇਸ਼ ਸਾਨੂੰ ਪਿਆਰ ਨਹੀਂ ਕਰਦਾ, ਅਤੇ ਇਹ ਸਚਮੁਚ ਨਿਰਾਸ਼ਾਜਨਕ ਹੈ।

Related News

ਭਾਰਤੀ ਮੂਲ ਦੇ ਅਮਰੀਕੀ ਹਰੀਸ਼ ਕੋਟੇਚਾ ਨੇ ਸੰਯੁਕਤ ਰਾਜ ‘ਚ ਜਿਤਿਆ ਸੈਂਡਰਾ ਨੀਜ਼ ਲਾਈਫਟਾਈਮ ਅਚੀਵਮੈਂਟ ਐਵਾਰਡ

Rajneet Kaur

ਨੋਵਾ ਸਕੋਸ਼ੀਆ ਵਿੱਚ ਨਵੀਆਂ ਪਾਬੰਦੀਆਂ ਲਾਗੂ, 26 ਮਾਰਚ ਤੱਕ ਸਮਾਜਿਕ ਇਕੱਠਾਂ ਲਈ ਹਦਾਇਤਾਂ ਜਾਰੀ

Vivek Sharma

ਕੈਨੇਡਾ: ਕੋਵਿਡ 19 ਦੇ ਕੇਸ ਵਧਣ ਕਾਰਨ ਟਰੂਡੋ ਨੇ ਕੈਨੇਡੀਅਨਾਂ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ

Rajneet Kaur

Leave a Comment