channel punjabi
Canada International News North America Sticky

ਮਾਲਟਨ ‘ਚ ਪੁਲਿਸ ਵਲੋਂ 62 ਸਾਲਾਂ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ

 

ਓਂਟਾਰੀਓ : ਕੱਲ੍ਹ ਰਾਤ ਮਾਲਟਨ ਵਿੱਚ ਪੁਲਿਸ ਵੱਲੋਂ ਗੋਲੀ ਮਾਰ ਕੇ ਮਾਰੇ ਗਏ ਵਿਅਕਤੀ ਦੀ ਪਛਾਣ 62 ਸਾਲਾ ਐਜਾਜ਼ ਚੌਧਰੀ ਵਜੋਂ ਕੀਤੀ ਗਈ ਹੈ।ਚਾਰ ਬੱਚਿਆਂ ਦੇ ਪਿਤਾ ਚੌਧਰੀ ਨੂੰ ਬੀਤੀ ਰਾਤ 8:00 ਵਜੇ ਗੋਰਵੇਅ ਤੇ ਮੌਰਨਿੰਗ ਸਟਾਰ ਡਰਾਈਵਜ਼ ਇਲਾਕੇ ਵਿੱਚ ਇੱਕ ਰਿਹਾਇਸੀ ਅਪਾਰਟਮੈਂਟ ਵਿੱਚ ਪੁਲਿਸ ਵੱਲੋਂ ਗੋਲੀ ਮਾਰ ਦਿੱਤੀ ਗਈ ।

ਅੱਜ ਜਾਰੀ ਕੀਤੀ ਗਈ ਨਿਊਜ਼ ਰਲੀਜ਼ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (ਐਸਆਈਯੂ) ਨੇ ਆਖਿਆ ਕਿ 62 ਸਾਲਾ ਇਸ ਵਿਅਕਤੀ ਨੇ ਖੁਦ ਨੂੰ ਰਿਹਾਇਸ਼ੀ ਇਮਾਰਤ ਦੇ ਇੱਕ ਫਲੈਟ ਵਿੱਚ ਬੰਦ ਕਰ ਲਿਆ ਸੀ । ਪੁਲਿਸ ਅਧਿਕਾਰੀਆਂ ਨੂੰ ਸੱਭ ਠੀਕ ਹੋਣ ਦੀ ਜਾਂਚ ਕਰਨ ਲਈ ਬੁਲਾਇਆ ਗਿਆ ਸੀ। ਪੀਲ ਪੁਲਿਸ ਦੀ ਕਾਂਸਟੇਬਲ ਸਾਰਾਹ ਪੈਟਨ ਨੇ ਆਖਿਆ ਕਿ ਪੁਲਿਸ ਅਧਿਕਾਰੀਆਂ ਨੂੰ ਲੱਗਿਆ ਕਿ ਉਸ ਵਿਅਕਤੀ ਨੂੰ ਕੋਈ ਮੈਡੀਕਲ ਸਮੱਸਿਆ ਹੈ ਤੇ ਉਹ ਆਪਣੀ ਦਵਾਈ ਨਹੀਂ ਲੈ ਰਿਹਾ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਉਸ ਦੇ ਘਰ ਵਿੱਚ ਮੌਜੂਦ ਹਥਿਆਰਾਂ ਤੱਕ ਉਸ ਦੀ ਪਹੁੰਚ ਸੀ। ਐਸਆਈਯੂ, ਜੋ ਕਿ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਉਸਨੇ ਆਖਿਆ ਕਿ ਪੁਲਿਸ ਅਧਿਕਾਰੀ ਪਹਿਲਾਂ ਉਸ ਨਾਲ ਫਲੈਟ ਦੇ ਦਰਵਾਜ਼ੇ ਰਾਹੀਂ ਗੱਲ ਕਰ ਰਹੇ ਸਨ ਪਰ ਜਦੋਂ ਉਸ ਨੇ ਜਵਾਬ ਦੇਣਾ ਬੰਦ ਕਰ ਦਿੱਤਾ ਤਾਂ ਪੁਲਿਸ ਦਰਵਾਜ਼ਾ ਤੋੜ ਕੇ ਘਰ ਦੇ ਅੰਦਰ ਦਾਖਲ ਹੋਈ। ਐਸਆਈਯੂ ਨੇ ਅੱਗੇ ਆਖਿਆ ਕਿ ਪੁਲਿਸ ਅਧਿਕਾਰੀਆਂ ਤੇ 62 ਸਾਲਾ ਵਿਅਕਤੀ ਦਰਮਿਆਨ ਗੱਲਬਾਤ ਹੋਈ, ਇਸ ਤੋਂ ਬਾਅਦ ਪੁਲਿਸ ਨੇ ਟੇਜ਼ਰ ਦੀ ਵਰਤੋਂ ਕੀਤੀ ਤੇ ਪਲਾਸਟਿਕ ਦੇ ਰੌਂਦ ਉਸਤੇ ਚਲਾਏ । ਐਸਆਈਯੂ ਅਨੁਸਾਰ ਇਨ੍ਹਾਂ ਰੌਂਦਾਂ ਤੇ ਟੇਜ਼ਰ ਦਾ ਉਸ ਵਿਅਕਤੀ ਉੱਤੇ ਕੋਈ ਅਸਰ ਨਹੀਂ ਹੋਇਆ ਤੇ ਫਿਰ ਪੁਲਿਸ ਅਧਿਕਾਰੀ ਨੇ ਕਈ ਗੋਲੀਆਂ ਚਲਾਈਆਂ। ਫਿਰ ਚੌਧਰੀ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿਤਾ ਗਿਆ। ਇਸ ਘਟਨਾ ਤੋਂ ਬਾਅਦ ਪੁਲਿਸ ਵਿਰੁੱਧ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿੰਨ੍ਹਾਂ ਸਵਾਲ ਕੀਤਾ ਕਿ ਪੁਲਿਸ ਦੱਸੇ ਕਿ ਮਾਨਸਿਕ ਤੌਰ ‘ਤੇ ਬਿਮਾਰ ਵਿਅਕਤੀ ਨਾਲ ਇਸ ਤਰ੍ਹਾਂ ਗੱਲ ਕੀਤੀ ਜਾਂਦੀ ਹੈ। ਲੋਕਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ੍ਹ ਕੇ ਪੀਲ ਪੁਲਿਸ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਹਨ, ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।

Related News

ਸਰੀ ‘ਚ ਮਦਦ ਦੀ ਲੋੜ ਦਾ ਦਿਖਾਵਾ ਕਰਕੇ ਦੋ ਵਿਅਕਤੀਆਂ ਨੇ ਡਰਾਇਵਰ ਨੂੰ ਲੁੱਟਿਆ

Rajneet Kaur

ਮਿਲਟਨ ਵਿੱਚ 22 ਸਾਲਾ ਵਿਅਕਤੀ ਦੇ ਕਤਲ ਮਾਮਲੇ ‘ਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ, ਦੋ ਅਜੇ ਵੀ ਫਰਾਰ

Rajneet Kaur

ਬਰੈਂਪਟਨ ਦੇ ਰਿਹਾਇਸ਼ੀ ਇਲਾਕੇ ਦੇ ਘਰਾਂ ਦੇ ਬਾਹਰ ਲੱਗੀ ਅੱਗ, ਇੱਕ ਲਾਸ਼ ਬਰਾਮਦ, ਪੁਲਿਸ ਵਲੋਂ ਜਾਂਚ ਸ਼ੁਰੂ

Rajneet Kaur

Leave a Comment