channel punjabi
Canada International News North America

ਪਿਛਲੇ 3 ਮਹੀਨਿਆਂ ਵਿੱਚ ਟੋਰਾਂਟੋ ਮਸਜਿਦਾਂ ਉੱਤੇ 6 ਵਾਰ ਹੋਇਆ ਹਮਲਾ

ਟੋਰਾਂਟੋ: ਟੋਰਾਂਟੋ ਸ਼ਹਿਰ ਵਿਚ ਇਕ ਮਸਜਿਦ ਦੀਆਂ ਖਿੜਕੀਆਂ ਦੀ ਇਸ ਹਫਤੇ ਦੇ ਸ਼ੁਰੂ ਵਿਚ ਭੰਨਤੋੜ ਕੀਤੀ ਗਈ ਸੀ, ਜਿਸ ਵਿਚ ਇਕ ਨੈਸ਼ਨਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਇਸਲਾਮੀ ਧਰਮ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਤਿੰਨ ਮਹੀਨਿਆਂ ਵਿਚ ਹੋਈ ਭੰਨਤੋੜ ਦੀ ਛੇਵੀਂ ਕਾਰਵਾਈ ਹੈ।
ਮੁਸਲਿਮ ਐਸੋਸੀਏਸ਼ਨ ਆਫ ਕੈਨੇਡਾ (ਐਮਏਸੀ) ਦੇ ਅਨੁਸਾਰ, ਤਾਜ਼ਾ ਹਮਲਾ 16 ਅਗਸਤ ਨੂੰ ਐਡੀਲੇਡ ਸਟ੍ਰੀਟ ਤੇ ਸਥਿਤ ਮਸਜਿਦ ‘ਤੇ ਹੋਇਆ । ਸੰਗਠਨ ਨੇ ਕਿਹਾ ਕਿ ਤਿੰਨ ਹਫ਼ਤਿਆਂ ਵਿਚ ਇਹ ਤੀਜੀ ਵਾਰ ਹੈ ਜਦੋਂ ਇਸ ਜਗ੍ਹਾ ਦੀਆਂ ਖਿੜਕੀਆਂ ਦੀ ਮੁਰੰਮਤ ਕੀਤੀ ਜਾਣੀ ਹੈ।

ਐਸੋਸੀਏਸ਼ਨ ਨੇ ਸੋਮਵਾਰ ਨੂੰ ਇਕ ਖਬਰ ਜਾਰੀ ਕਰਦਿਆਂ ਕਿਹਾ ਕਿ ਇਹ ਘਟਨਾ ਹੁਣ ਭਿਆਨਕ ਦਰ ਤੇ ਵਾਪਰ ਰਹੀਆਂ ਹਨ ਅਤੇ ਅਸੀ ਪੁਲਿਸ ਦੀ ਕਾਰਵਾਈ ਲਈ ਹੋਰ ਉਡੀਕ ਨਹੀਂ ਕਰ ਸਕਦੇ। ਟੋਰਾਂਟੋ ਸ਼ਹਿਰ ਦੇ ਦੋ ਅਸਥਾਨਾਂ ‘ਤੇ ਮਸੀਤਾਂ ਸਥਿਤ ਹਨ ਤੇ ਇਹ ਵਾਰੋ-ਵਾਰੀ ਹਮਲੇ ਦੀਆਂ ਸ਼ਿਕਾਰ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ 1 ਜੂਨ 2020 ਤੋਂ ਬਾਅਦ ਇੱਥੇ ਅਜਿਹੇ ਹਮਲੇ ਵੱਧ ਰਹੇ ਹਨ।

ਪੁਲਿਸ ਨੇ ਦਸਿਆ ਹੈ ਕਿ ਇਸ ਮਾਮਲੇ ‘ਚ ਦੋ ਗ੍ਰਿਫਤਾਰੀਆਂ ਹੋ ਚੁਕੀਆਂ ਹਨ।

ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਮੰਗਲਵਾਰ ਨੂੰ ਟਵਿੱਟਰ ‘ਤੇ ਜਾਰੀ ਕੀਤੇ ਇਕ ਬਿਆਨ ਵਿੱਚ , ਤੋੜਫੋੜ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ ਅਤੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਹੈ।

 

 

 

Related News

ਭਾਰਤ ਦੀ ਕੋਰੋਨਾ ਵੈਕਸੀਨ ਦੀ ਬੱਲੇ-ਬੱਲੇ, ਸੰਯੁਕਤ ਰਾਸ਼ਟਰ (UNITED NATIONS) ਨੇ ਵੈਕਸੀਨ ਲਈ ਭਾਰਤ ਸਰਕਾਰ ਦਾ ਕੀਤਾ ਧੰਨਵਾਦ

Vivek Sharma

ਰੂਸ ਵੱਲੋਂ ਬਣਾਇਆ ਕੋਰੋਨਾ ਦਾ ਵੈਕਸੀਨ ਪੂਰੀ ਤਰ੍ਹਾਂ ਸਫ਼ਲ

Vivek Sharma

BIG NEWS : ਬੌਬੀ ਸਿੰਘ-ਐਲਨ ਬਣੀ ਕੈਲੀਫੋਰਨੀਆ ਦੇ ਐਲਕ ਗਰੋਵ ਸਿਟੀ ਦੀ ਮੇਅਰ, ਸਥਾਪਿਤ ਕੀਤਾ ਨਵਾਂ ਕੀਰਤੀਮਾਨ

Vivek Sharma

Leave a Comment