channel punjabi
International News

ਭਾਰਤ ਦੀ ਕੋਰੋਨਾ ਵੈਕਸੀਨ ਦੀ ਬੱਲੇ-ਬੱਲੇ, ਸੰਯੁਕਤ ਰਾਸ਼ਟਰ (UNITED NATIONS) ਨੇ ਵੈਕਸੀਨ ਲਈ ਭਾਰਤ ਸਰਕਾਰ ਦਾ ਕੀਤਾ ਧੰਨਵਾਦ

ਜੇਨੇਵਾ : ਕੋਰੋਨਾ ਖ਼ਿਲਾਫ਼ ਜਾਰੀ ਜੰਗ ਵਿੱਚ ਭਾਰਤ ਵੱਲੋਂ ਤਿਆਰ ਕੀਤੀ ਕੋਰੋਨਾ ਵੈਕਸੀਨ ਦੇ ਹਰ ਪਾਸੇ ਚਰਚੇ ਹਨ। ਭਾਰਤੀ ਵੈਕਸੀਨ ਜਿੱਥੇ ਪ੍ਰਭਾਵੀ ਹੈ ਉੱਥੇ ਹੀ ਇਸਦੇ ਸਾਈਡ ਇਫੈਕਟ ਬੇਹੱਦ ਘੱਟ ਹਨ। ਭਾਰਤ ਵਲੋਂ ਪਾਕਿਸਤਾਨ ਨੂੰ ਛੱਡ ਕੇ ਆਪਣੇ ਗੁਆਂਢੀ ਮੁਲਕਾਂ ਨੂੰ ਵੈਕਸੀਨ ਉਪਲਬਧ ਕਰਵਾਈ ਜਾ ਰਹੀ ਹੈ। ਜੇਕਰ ਇਸਨੂੰ ਇਹ ਕਿਹਾ ਜਾਵੇ ਕਿ ‘ਚਾਇਨਾ ਵਾਇਰਸ’ ਦਾ ਕਿਫ਼ਾਇਤੀ ਅਤੇ ਪ੍ਰਭਾਵੀ ਤੋੜ ਭਾਰਤ ਨੇ ਲੱਭ ਲਿਆ ਹੈ ਤਾਂ ਗ਼ਲਤ ਨਹੀਂ ਹੋਵੇਗਾ। ਹੁਣ ਸੰਯੁਕਤ ਰਾਸ਼ਟਰ (UN) ਪ੍ਰਮੁੱਖ ਐਂਟੋਨਿਓ ਗੁਤਰਸ ਨੇ ਕਈ ਦੇਸ਼ਾਂ ਨੂੰ ਕੋਰੋਨਾ ਦਾ ਟੀਕਾ ਮੁਹੱਈਆ ਕਰਾਉਣ ਦੇ ਭਾਰਤ ਦੇ ਕਦਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਟੀਕਾ ਬਣਾਉਣ ਦੀ ਸਮਰੱਥਾ ਅੱਜ ਦੁਨੀਆ ਦੀ ਸਭ ਤੋਂ ਵਧੀਆ ਪੂੰਜੀਆਂ ਵਿੱਚੋਂ ਇੱਕ ਹੈ। ਸੰਯੁਕਤ ਰਾਸ਼ਟਰ ਦੇ ਮੁਖੀ ਨੇ ਉਮੀਦ ਜਤਾਈ ਕਿ ਭਾਰਤ ਕੋਲ ਉਹ ਸਾਰੇ ਲੋੜੀਂਦੇ ਸਾਧਨ ਉਪਲੱਬਧ ਹੋਣਗੇ, ਜੋ ਵਿਸ਼ਵ ਟੀਕਾਕਰਨ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।

ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਕਿਹਾ ਕਿ ਉਹ ਦੱਸਣਾ ਚਾਹੁੰਦੇ ਹਨ ਕਿ ਉਹ ਭਾਰਤ ’ਤੇ ਕਿੰਨਾ ਭਰੋਸਾ ਕਰਦੇ ਹਨ। ਭਾਰਤ ਸਭ ਤੋਂ ਉਨਤ ਦਵਾ ਉਦਯੋਗਾਂ ਵਿੱਚ ਸ਼ਾਮਲ ਹੈ। ਭਾਰਤ ਨੇ ਜੈਨੇਰਿਕ ਦਵਾਈਆਂ ਦੇ ਨਿਰਮਾਣ ’ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜੋ ਕਿ ਵਿਸ਼ਵ ਭਰ ਵਿੱਚ ਦਵਾਈਆਂ ਤੱਕ ਪਹੁੰਚ ਲਈ ਅਹਿਮ ਹੈ।

ਉਧਰ ਅਮਰੀਕਾ ਨੇ ਵੀ ਅਨੇਕ ਦੇਸ਼ਾਂ ਨੂੰ ਕੋਵਿਡ-19 ਦੇ ਟੀਕੇ ਦੇਣ ’ਤੇ ਭਾਰਤ ਦੀ ਸ਼ਲਾਘਾ ਕੀਤੀ ਹੈ। ਉਸ ਨੇ ਭਾਰਤ ਨੂੰ ਇੱਕ ਸੱਚਾ ਮਿੱਤਰ ਦੱਸਿਆ ਅਤੇ ਕਿਹਾ ਕਿ ਉਹ ਆਪਣੇ ਦਵਾ ਖੇਤਰ ਦੀ ਵਰਤੋਂ ਵਿਸ਼ਵ ਭਾਈਚਾਰੇ ਦੀ ਮਦਦ ਕਰਨ ਲਈ ਕਰ ਰਿਹਾ ਹੈ। ਭਾਰਤ ਬੀਤੇ ਕੁਝ ਦਿਨਾਂ ਵਿੱਚ ਆਪਣੇ ਇੱਥੇ ਬਣੇ ਕੋਵਿਡ-19 ਟੀਕੇ (COVAXIN ਅਤੇ COVISHIELD) ਦੀਆਂ ਖੇਪਾਂ ਭੂਟਾਨ, ਮਾਲਦੀਵ, ਨੇਪਾਲ, ਬੰਗਲਾਦੇਸ਼, ਮਿਆਂਮਾਰ, ਮਾਰੀਸ਼ਸ ਅਤੇ ਸੇਸ਼ੇਲਸ ਨੂੰ ਮਦਦ ਦੇ ਰੂਪ ਵਿੱਚ ਭੇਜ ਚੁੱਕਾ ਹੈ।

ਸਾਊਦੀ ਅਰਬ, ਦੱਖਣੀ ਅਫਰੀਕਾ, ਬ੍ਰਾਜ਼ੀਲ ਅਤੇ ਮੋਰੱਕੋ ਨੂੰ ਇਹ ਟੀਕੇ ਵਪਾਰਕ ਸਪਲਾਈ ਦੇ ਰੂਪ ਵਿੱਚ ਭੇਜੇ ਜਾ ਰਹੇ ਹਨ। ਦੱਸ ਦੇਈਏ ਕਿ ਭਾਰਤ ਨੂੰ ਦੁਨੀਆ ਦੀ ਫਾਰਮੈਸੀ ਕਿਹਾ ਜਾਂਦਾ ਹੈ ਅਤੇ ਦੁਨੀਆ ਭਰ ਵਿੱਚ ਬਣਨ ਵਾਲੇ ਟੀਕਿਆਂ ਵਿੱਚੋਂ 60 ਫੀਸਦੀ ਟੀਕੇ ਭਾਰਤ ਵਿੱਚ ਬਣਦੇ ਹਨ।

Related News

ਆਈਫਲ ਟਾਵਰ ਨੇੜੇ ਪੁਲਿਸ ਅਧਿਕਾਰੀਆਂ ਨੇ ਕੀਤਾ ਪ੍ਰਦਰਸ਼ਨ

Vivek Sharma

ਓਟਾਵਾ: ਸੰਘੀ ਸਰਕਾਰ ਨੇ COVID-19 ਦੇ ਪ੍ਰਸਾਰ ਨੂੰ ਸੀਮਿਤ ਕਰਨ ਲਈ ਯਾਤਰਾ ਪਾਬੰਦੀਆਂ ਨੂੰ ਇੱਕ ਮਹੀਨੇ ਹੋਰ ਵਧਾਇਆ

Rajneet Kaur

ਕੈਨੇਡਾ ‘ਚ ‘ਫ੍ਰੈਂਡਸ ਆਫ਼ ਇੰਡੀਆ’ ਸੰਗਠਨ ਨਾਲ ਜੁੜੇ ਲੋਕਾਂ ਨੇ ਚੀਨੀ ਵਪਾਰਕ ਦੂਤਘਰ ਦੇ ਬਾਹਰ ਕੀਤਾ ਪ੍ਰਦਰਸ਼ਨ

team punjabi

Leave a Comment