channel punjabi
Canada International News North America

ਜੂਨਟੀਨਥ ਮੌਕੇ ਸਿੱਖ ਨੇ ਕੀਤਾ ਐਲਾਨ, ਅਮਰੀਕੀ ਪ੍ਰਦਰਸ਼ਨਕਾਰੀਆਂ ਨੂੰ ਦੇਣਗੇ 10 ਲੱਖ ਡਾਲਰ ਦੇ ਮਾਸਕ

ਵਾਸ਼ਿੰਗਟਨ: ਅਮਰੀਕਾ ਵਿੱਚ ਪੁਲਿਸ ਹਿਰਾਸਤ ‘ਚ ਮਾਰੇ ਗਏ ਜਾਰਜ ਫਲਾਇਡ ਨੂੰ ਨਿਆਂ ਦਵਾਉਣ ਲਈ ਪ੍ਰਦਰਸ਼ਨਕਾਰੀ ਪ੍ਰਦਰਸ਼ਨ ਕਰ ਰਹੇ ਹਨ।ਕੋਵਿਡ-19 ਦੇ ਚਲਦਿਆਂ ਜਿਥੇ ਸਾਰਿਆਂ ਨੂੰ ਇਕ-ਦੂਜੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ, ਪਰ ਇਸ ਮੌਕੇ ਸਾਰੇ ਕੋਰੋਨਾ ਵਾਇਰਸ ਨੂੰ ਭੁੱਲ ਕੇ ਜਾਰਜ ਫਲਾਇਡ ਨੂੰ ਨਿਆਂ ਦਵਾਉਣ ਦੀ ਮੰਗ ਤੇ ਅੜੇ ਹੋਏ ਹਨ। ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਲੋਕ ਪ੍ਰਭਾਵਿਤ ਹਨ । ਇਥੇ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 21,91,052 ਹੋ ਗਈ ਹੈ ਜਿੰਨ੍ਹਾਂ ਵਿਚੋਂ 1,18,434 ਲੋਕਾਂ ਦੀ ਮੌਤ ਹੋ ਚੱਕੀ ਹੈ।
ਪ੍ਰਦਰਸ਼ਨਕਾਰੀਆਂ ਨੂੰ ਕੋਵਿਡ-19 ਤੋਂ ਸੇਫ ਰਖਣ ਲਈ ਭਾਰਤੀ-ਅਮਰੀਕੀ ਗੁਰਿੰਦਰ ਸਿੰਘ ਖਾਲਸਾ ਨੇ ਜੂਨਟੀਨਥ ਮੌਕੇ ਐਲਾਨ ਕੀਤਾ ਹੈ ਕਿ ਉਹ ਅਮਰੀਕਾ ਵਿੱਚ ਪ੍ਰਦਰਸ਼ਨਕਾਰੀਆਂ ਨੂੰ 10 ਲੱਖ ਡਾਲਰ ਦੇ ਮਾਸਕ ਅਤੇ ਸੁਰੱਖਿਆਤਮਕ ਸ਼ੀਲਡ ਪ੍ਰਧਾਨ ਕਰਨਗੇੇ। ਉਨ੍ਹਾਂ ਇਹ ਵੀ ਕਿਹਾ ਹੈ ਕਿ , ਜੇਕਰ ਅਸੀਂ ਨਫ਼ਰਤ ਤੇ ਹਿੰਸਾ ਦੀ ਥਾਂ ਪਿਆਰ ਫੈਲਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਅਮਰੀਕਾ ਦੀ ਅਸਲੀ ਤਸਵੀਰ ਦਿਖਾਉਣ ਦੀ ਜ਼ਰੂਰਤ ਹੈ। ਗੁਰਿੰਦਰ ਸਿੰਘ ਖਾਲਸਾ  ਰੋਜ਼ਾ ਪਾਰਕਸ ਟਰੇਲਬਲੇਜ਼ਰ ਪੁਰਸਕਾਰ ਨਾਲ ਵੀ ਸਨਮਾਨਿਤ ਹਨ।
ਦੱਸ ਦਈਏ ਅਮਰੀਕੀ ਨਾਗਰਿਕ ਜਾਰਜ ਫਲਾਇਡ ਨੂੰ ਇਨਸਾਫ ਦਿਵਾਉਣ ਲਈ ਵੱਡੀ ਗਿਣਤੀ ਵਿੱਚ ਲੋਕ ਪ੍ਰਦਰਸ਼ਨ ਕਰ ਰਹੇ ਹਨ।ਡੋਨਾਲਡ ਟਰੰਪ ‘ਤੇ ਵੀ ਖ਼ਤਰਾ ਮੰਡਰਾ ਰਿਹਾ ਹੈ ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹਾਲ ਹੀ ‘ਚ ਫੇਸਬੁੱਕ ਨੇ ਡੋਨਾਲਡ ਟਰੰਪ ਦੇ ਵਿਿਗਆਪਨਾਂ ਨੂੰ ਫੇਸਬੁੱਕ ‘ਚੋਂ ਹਟਾ ਦਿਤਾ ਸੀ।ਹੁਣ ਟਵਿੱਟਰ ਨੇ ਵੀ ਡੋਨਾਲਡ ਟਰੰਪ ਦੇ ਟਵੀਟ ‘ਤੇ ਫਿਰ ‘ਮੈਨਿਪੂਲੇਟਿਡ ਮੀਡੀਆ’ ਦੀ ਚੇਤਾਵਨੀ ਲਗਾ ਦਿੱਤੀ ਹੈ। ਮਾਈਕ੍ਰੋ ਬਲਾਗਿੰਗ ਸਾਈਟ ਨੇ ਚਿਤਾਵਨੀ ਟਰੰਪ ਵਲੋਂ ਕੀਤੇ ਗਏ ‘ਰੇਸਿਸਟ ਬੇਬੀ’ ਵੀਡੀਓ ਦੇ ਟਵੀਟ ਤੇ ਲਗਾਈ ਹੈ।

Related News

ਕੈਂਬਰਿਜ, ਕਿਚਨਰ, ਵਾਟਰਲੂ ਵਿਖੇ ‘ਸਨੋਅ ਈਵੇਂਟਸ’ ਦਾ ਕੀਤਾ ਗਿਆ ਐਲਾਨ

Vivek Sharma

Modi’s hoardings in Canada:ਗ੍ਰੇਟਰ ਟੋਰਾਂਟੋ, ਕੈਨੇਡਾ ਦੀਆਂ ਸੜਕਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੋਰਡਿੰਗਜ਼ ਆਏ ਨਜ਼ਰ,ਕੋਵਿਡ 19 ਵੈਕਸੀਨ ਲਈ ਕੀਤਾ ਗਿਆ ਧੰਨਵਾਦ

Rajneet Kaur

ਕੈਨੇਡਾ’ਚ ਰਹਿੰਦੇ ਪੰਜਾਬੀ ਭਾਈਚਾਰੇ ਨੇ ਭਾਰਤ ‘ਚ ਪਾਸ ਹੋਏ ਖੇਤੀ ਵਿਰੁੱਧ ਕਾਨੂੰਨਾਂ ਦੇ ਵਿਰੋਧ ਵਿੱਚ ਕੀਤਾ ਰੋਸ ਮੁਜ਼ਾਹਰਾ

Rajneet Kaur

Leave a Comment