channel punjabi
International News

ਰੂਸ ਨੇ ਕੋਰੋਨਾ ਵੈਕਸੀਨ ਦਾ ਉਤਪਾਦਨ ਕੀਤਾ ਸ਼ੁਰੂ, ਰੂਸ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ

ਕੋਰੋਨਾ ਵਾਇਰਸ ਨੂੰ ਲੈ ਕੇ ਵੱਡੀ ਖਬਰ

ਰੂਸ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ

ਰੂਸ ਨੇ ਇਸ ਵੈਕਸੀਨ ਦਾ ਨਾਮ ‘ਸਪੁਤਨਿਕ V’ ਰੱਖਿਆ

ਵੈਕਸੀਨ ਬਣਾਉਣ ਵਿਚ ਰੂਸ ਮਾਰ ਚੁੱਕਾ ਹੈ ਬਾਜ਼ੀ

ਦਸੰਬਰ ਤੱਕ ਹਰ ਮਹੀਨੇ 50 ਲੱਖ ਖੁਰਾਕ ਬਣਾਉਣ ਦਾ ਟੀਚਾ

ਮਾਸਕੋ : ਕੋਰੋਨਾ ਦੀ ਵੈਕਸੀਨ ਸੰਬੰਧੀ ਵੱਡੀ ਖਬਰ ਰੂਸ ਤੋਂ ਸਾਹਮਣੇ ਆਈ ਹੈ । ਕੋਰੋਨਾ ਵਾਇਰਸ ਦੀ ਪਹਿਲੀ ਵੈਕਸੀਨ ਹੋਣ ਦਾ ਦਾਅਵਾ ਕਰਨ ਵਾਲੇ ਰੂਸ ਨੂੰ ਹੁਣ ਇਸ ਵੈਕਸੀਨ ਦੀ ਪਹਿਲੀ ਖੇਪ ਵੀ ਪ੍ਰਾਪਤ ਹੋ ਗਈ ਹੈ। 11-12 ਅਗਸਤ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਲਾਂਚ ਕੀਤੀ। ਹਾਲਾਂਕਿ, ਇਸ ਵੈਕਸੀਨ ਦੇ ਪ੍ਰਭਾਵ ਬਾਰੇ ਸਵਾਲ ਖੜੇ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਰੂਸ ਨੇ ਆਪਣਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਇਸ ਨੂੰ ਪਹਿਲੀ ਖੇਪ ਮਿਲ ਗਈ ਹੈ।

ਇਕ ਰਿਪੋਰਟ ਅਨੁਸਾਰ ਰੂਸ ਦੀ ਨਿਊਜ਼ ਏਜੰਸੀ ਇੰਟਰਫੈਕਸ ਨੇ ਰੂਸ ਦੇ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਹੈ ਕਿ ਇਸ ਦਾ ਉਤਪਾਦਨ ਹਾਲ ਹੀ ਵਿੱਚ ਦੇਸ਼ ਵਿੱਚ ਸ਼ੁਰੂ ਹੋਇਆ ਤੇ ਹੁਣ ਸਰਕਾਰ ਨੂੰ ਪਹਿਲੀ ਖੇਪ ਮਿਲ ਗਈ ਹੈ।

ਰੂਸ ਵੱਲੋਂ ਦਸੰਬਰ ਮਹੀਨੇ ਤਕ ਕੋਰੋਨਾ ਵੈਕਸੀਨ ਦੀ ਖੁਰਾਕ 50 ਲੱਖ ਪ੍ਰਤੀ ਮਹੀਨਾ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਗਮਾਲੇਆ ਇੰਸਟੀਚਿਊਟ ਅਨੁਸਾਰ ਉਹ ਦਸੰਬਰ ਅਤੇ ਜਨਵਰੀ ਤੱਕ ਹਰ ਮਹੀਨੇ 5 ਮਿਲੀਅਨ ਵੈਕਸੀਨ ਬਣਾਉਣ ਦੀ ਸਮਰੱਥਾ ਪ੍ਰਾਪਤ ਕਰੇਗਾ। ਰੂਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਦੁਨੀਆ ਦੇ ਕਈ ਦੇਸ਼ਾਂ ਤੋਂ ਵੈਕਸੀਨ ਦੇ ਆਦੇਸ਼ ਮਿਲ ਚੁੱਕੇ ਹਨ। ਰੂਸ ਨੇ ਇਸ ਵੈਕਸੀਨ ਦਾ ਨਾਮ ‘ਸਪੁਤਨਿਕ V’ ਰੱਖਿਆ ਹੈ, ਜੋ ਕਿ 1957 ‘ਚ ਸੋਵੀਅਤ ਯੂਨੀਅਨ ਦੁਆਰਾ ਤਿਆਰ ਕੀਤੇ ਗਏ ਦੁਨੀਆ ਦੇ ਪਹਿਲੇ ਮਨੁੱਖੀ ਉਪਗ੍ਰਹਿ ਦਾ ਨਾਮ ਹੈ।

Related News

ਅਮਰੀਕੀ ਸੰਸਦ ਦੇ ਨਜ਼ਦੀਕ ਫਾਇਰਿੰਗ, ਇੱਕ ਸੁਰੱਖਿਆ ਕਰਮੀ ਅਤੇ ਇਕ ਕਾਰ ਚਾਲਕ ਦੀ ਮੌਤ

Vivek Sharma

ਓਂਟਾਰੀਓ ਦੇ ਉੱਘੇ ਡਾਕਟਰ ਨੇ ਸੂਬੇ ‘ਚ ਕੋਵਿਡ-19 ਦੀ ਤੀਜੀ ਵੇਵ ਸ਼ੁਰੂ ਹੋਣ ਦੀ ਕੀਤੀ ਪੁਸ਼ਟੀ

Vivek Sharma

CERA ਦੁਆਰਾ ‘ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਐਵਾਰਡ ਨਾਲ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਕੀਤਾ ਗਿਆ ਸਨਮਾਨਿਤ

Rajneet Kaur

Leave a Comment