channel punjabi
Canada International News North America

ਬਰੈਂਪਟਨ ‘ਚ ਖੂਨ ਨਾਲ ਲਥਪਥ ਅਤੇ ਬੇਹੋਸ਼ ਮਿਲੇ ਵਿਅਕਤੀ ਦੀ ਹੋਈ ਮੌਤ

ਬਰੈਂਪਟਨ : ਵੀਰਵਾਰ ਦੁਪਹਿਰ ਨੂੰ ਬਰੈਂਪਟਨ ਵਿੱਚ ਖੂਨ ਨਾਲ ਲਥਪਥ ਅਤੇ ਬੇਹੋਸ਼ ਮਿਲੇ ਵਿਅਕਤੀ ਦੀ ਮੌਤ ਹੋ ਗਈ। ਪੀਲ ਪੈਰਾਮੈਡਿਕਸ ਨੇ ਦੱਸਿਆ ਕਿ ਦੁਪਹਿਰ 3:00 ਵਜੇ ਦੇ ਨੇੜੇ ਤੇੜੇ ਬਰੈਂਪਟਨ ਦੇ ਕੁਈਨ ਮੈਰੀ ਡਰਾਈਵ ਅਤੇ ਵ੍ਹਿਸਪਰਿੰਗ ਹਿੱਲਜ਼ ਗੇਟ ਏਰੀਆ ਵਿੱਚ ਉਨ੍ਹਾਂ ਨੂੰ ਇੱਕ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲਿਆ, ਜੋ ਕਿ ਖੂਨ ਵਿੱਚ ਲਥਪਥ ਸੀ। ਉਸ ਨੂੰ ਬਿਨਾਂ ਸਾਹ ਸਤ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਵਿਅਕਤੀ ਨੂੰ ਜ਼ਖ਼ਮੀ ਹਾਲਤ ਵਿੱਚ ਇੱਕ ਰਾਹਗੀਰ ਵੱਲੋਂ ਵੇਖਿਆ ਗਿਆ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਉਹ ਕਿਸ ਤਰ੍ਹਾਂ ਜ਼ਖ਼ਮੀ ਹੋਇਆ। ਉਸ ਦੇ ਕੋਲੋਂ ਕੋਈ ਹਥਿਆਰ ਵੀ ਬਰਾਮਦ ਨਹੀਂ ਹੋਇਆ ਹੈ।

ਪੀਲ ਪੁਲਿਸ ਨੇ ਦੱਸਿਆ ਕਿ ਹੋਮੀਸਾਈਡ ਯੂਨਿਟ ਦੇ ਨਾਲ ਨਾਲ ਮਿਸਿੰਗ ਪਰਸਨਜ਼ ਬਿਊਰੋ ਵੀ ਮਾਮਲੇ ਦੀ ਜਾਂਚ ਕਰ ਰਿਹਾ ਹੈ| ਇਸ ਮਾਮਲੇ ਦੇ ਸਬੰਧ ਵਿੱਚ ਹੋਰ ਵੇਰਵੇ ਅਜੇ ਹਾਸਲ ਨਹੀਂ ਹੋਏ ਹਨ

Related News

ਸਕੂਲ ਖੁੱਲ੍ਹਣ ਦੇ ਦੂਜੇ ਹਫ਼ਤੇ ਹੀ ਵਧੇ ਕੋਰੋਨਾ ਦੇ ਮਾਮਲੇ, ਅਲਬਰਟਾ ਵਿੱਚ ਵੀ ਵਧਿਆ ਕੋਰੋਨਾ ਦਾ ਗ੍ਰਾਫ਼

Vivek Sharma

ਬੀ.ਸੀ. ਚੋਣਾਂ : ਗ੍ਰੀਨ ਪਾਰਟੀ ਵਲੋਂ ਨੀਮਾ ਮਨਰਾਲ ਨੂੰ ਮੈਦਾਨ ‘ਚ ਉਤਾਰਿਆ ਗਿਆ

Vivek Sharma

ਜਸਟਿਨ ਟਰੂਡੋ ਭਾਰਤ ਦੇ ਕਿਸਾਨ ਅੰਦੋਲਨ ‘ਤੇ ਬਿਆਨਬਾਜ਼ੀ ਕਰ ਬੁਰੀ ਤਰ੍ਹਾਂ ਨਾਲ ਘਿਰਦੇ ਨਜ਼ਰ ਆਏ, ਹੁਣ ਸਵਾਲਾਂ ‘ਚ ਟਰੂਡੋ ਸਰਕਾਰ

Rajneet Kaur

Leave a Comment