channel punjabi
Canada International News

ਬੀ.ਸੀ. ਚੋਣਾਂ : ਗ੍ਰੀਨ ਪਾਰਟੀ ਵਲੋਂ ਨੀਮਾ ਮਨਰਾਲ ਨੂੰ ਮੈਦਾਨ ‘ਚ ਉਤਾਰਿਆ ਗਿਆ

ਸਰੀ- ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਨਾਰਥ ਵਿਚ ਪਿਛਲੇ 30 ਸਾਲਾਂ ਤੋਂ ਬੀ.ਸੀ. ਲਿਬਰਲਜ਼ ਅਤੇ ਬੀ.ਸੀ. ਐੱਨ.ਡੀ.ਪੀ. ਦਾ ਹੀ ਰਾਜ ਰਿਹਾ ਹੈ। ਪਿਛਲੀਆਂ 7 ਚੋਣਾਂ ਵਿਚੋਂ ਨਿਊ ਡੈਮੋਕ੍ਰੇਟਿਕ ਨੇ 4 ਵਾਰ ਜਿੱਤ ਦਰਜ ਕੀਤੀ ਸੀ ਤੇ ਫਿਰ 2017 ਵਿਚ ਓਲੰਪਿਕ ਹਾਕੀ ਦੇ ਖਿਡਾਰੀ ਤੇ ਪੰਜਾਬੀ ਮੂਲ ਦੇ ਰਵੀ ਕਾਹਲੋਂ ਨੇ ਇੱਥੋਂ ਜਿੱਤ ਹਾਸਲ ਕੀਤੀ ਸੀ। ਕਿਹਾ ਜਾ ਰਿਹਾ ਹੈ ਕਿ ਇਸ ਵਾਰ ਪੀ.ਐੱਮ. ਨਰਿੰਦਰ ਮੋਦੀ ਦੇ ਪ੍ਰਸ਼ੰਸਕ ਰਵੀ ਕਾਹਲੋਂ ਨੂੰ ਵੋਟ ਨਹੀਂ ਪਾਉਣਗੇ ਕਿਉਂਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਗਲਤ ਟਿੱਪਣੀ ਕੀਤੀ ਸੀ।

ਡੈਲਟਾ ਨਾਰਥ ਵਿਚ ਬੀ.ਸੀ. ਲਿਬਰਲਜ਼ ਨੇ 1996, 2001 ਅਤੇ 2013 ਵਿਚ ਜਿੱਤ ਹਾਸਲ ਕੀਤੀ ਸੀ। ਹਾਲਾਂਕਿ ਗ੍ਰੀਨ ਪਾਰਟੀ ਕਦੇ ਇਸ ਖੇਤਰ ਵਿਚ ਨਹੀਂ ਜਿੱਤੀ ਪਰ ਇਸ ਵਾਰ ਲੱਗਦਾ ਹੈ ਕਿ ਇਹ ਪਾਰਟੀ ਆਪਣੇ ਨਾਂ ਜਿੱਤ ਦਰਜ ਕਰ ਸਕਦੀ ਹੈ। ਬੀ.ਸੀ. ਗ੍ਰੀਨ ਨੇ ਰੇਡੀਓ ਆਫ ਬਰਾਡਕਾਰਸਟਰ ਨੀਮਾ ਮਨਰਾਲ ਜੋ ਫਰੈਂਡਜ਼ ਆਫ ਕੈਨੇਡਾ-ਇੰਡੀਆ ਦੀ ਬੁਲਾਰਾ ਅਤੇ ਸਕੱਤਰ ਹਨ, ਨੂੰ ਮੈਦਾਨ ਵਿਚ ਉਤਾਰਿਆ ਹੈ। ਉਨ੍ਹਾਂ ਨੇ ਭਾਰਤ ਦੇ ਆਜ਼ਾਦੀ ਦਿਹਾੜੇ ਦੀ 73ਵੀਂ ਵਰ੍ਹੇਗੰਢ ਮੌਕੇ 16 ਅਗਸਤ ਨੂੰ ਮੈਟਰੋ ਵੈਨਕੁਵਰ ਵਿਚ ਰੱਖੀ ਗਈ ਕਾਰ ਰੈਲੀ ਦਾ ਪ੍ਰਬੰਧ ਕੀਤਾ ਸੀ। ਇਸ ਰੈਲੀ ਵਿੱਚ, 200 ਤੋਂ ਵੱਧ ਮੋਟਰ ਵਾਹਨਾਂ ਨੇ ਕੈਨੇਡੀਅਨ ਅਤੇ ਭਾਰਤੀ ਝੰਡੇ ਲਹਿਰਾਉਂਦੇ ਹੋਏ ਸਰੀ ਦੇ ਯਾਰਕ ਬਿਜ਼ਨਸ ਸੈਂਟਰ ਵਿੱਚ ਰੇਡੀਓ ਇੰਡੀਆ ਦੇ ਦਫਤਰ ਤੋਂ ਵੈਨਕੂਵਰ ਆਰਟ ਗੈਲਰੀ ਤੱਕ ਯਾਤਰਾ ਕੀਤੀ ਸੀ। ਇਹ ਖੇਤਰ ਦੀ ਪਹਿਲੀ ‘ਤਿਰੰਗਾ ਯਾਤਰਾ’ ਸੀ ।
ਨੀਮਾ ਮਨਰਾਲ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਇਸ ਦੇ ਚਲਦਿਆਂ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੀ ਜਿੱਤ ਯਕੀਨੀ ਹੈ।

Related News

ਫੈਡਰਲ ਬਜਟ ਤੋਂ ਪਹਿਲਾਂ ਟਰੂਡੋ ਦੀ ਵਿਰੋਧੀ ਧਿਰ ਆਗੂਆਂ ਨਾਲ ਮੁਲਾਕਾਤ

Vivek Sharma

EXCLUSIVE : ਮੈਲਬੌਰਨ ਦੇ Federation Square ਵਿੱਖੇ ਕਿਸਾਨਾਂ ਦੇ ਹੱਕ ਵਿੱਚ ਜ਼ਬਰਦਸਤ ਪ੍ਰਦਰਸ਼ਨ,ਮਜ਼ਦੂਰ ਕਾਰਕੁੰਨ Nodeep Kaur ਦੀ ਰਿਹਾਈ ਦੀ ਮੰਗ, ਰਾਕੇਸ਼ ਟਿਕੈਤ ਦੀ ਧੀ ਨੇ ਕੀਤੀ ਸ਼ਿਰਕਤ

Vivek Sharma

ਸ਼ਾਂਤਮਈ ਢੰਗ ਨਾਲ ਕੀਤਾ ਜਾ ਰਿਹਾ ਅੰਦੋਲਨ ਲੋਕਤੰਤਰ ਦੀ ਪਛਾਣ, ਅਮਰੀਕਾ ਨੇ ਭਾਰਤ ਦੇ ਖੇਤੀ ਕਾਨੂੰਨਾਂ ਦਾ ਵੀ ਕੀਤਾ ਸਮਰਥਨ

Rajneet Kaur

Leave a Comment